25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਜੰਡਿਆਲਾ ’ ਚ ਸਜਾਈ ਵਿਸ਼ਾਲ ਸ਼ੋਭਾ ਯਾਤਰਾ

ਜੰਡਿਆਲਾ ਮੰਜਕੀ, 24 ਅਕਤੂਬਰ (ਸੁਰਜੀਤ ਸਿੰਘ ਜੰਡਿਆਲਾ)-ਭਗਵਾਨ ਵਾਲਮੀਕਿ ਮੰਦਰ ਜਲੰਧਰ ਚੌਕ, ਜੰਡਿਆਲਾ ਮੰਜਕੀ ਤੋਂ ਪ੍ਰਬੰਧਕ ਕਮੇਟੀ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਗਈ । ਵੱਖ ਵੱਖ ਪੜਾਵਾਂ ’ਤੇ ਸ਼ੋਭਾ ਯਾਤਰਾ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 25-10-2026
ਜੰਡਿਆਲਾ ਮੰਜਕੀ, 24 ਅਕਤੂਬਰ (ਸੁਰਜੀਤ ਸਿੰਘ ਜੰਡਿਆਲਾ)-ਭਗਵਾਨ ਵਾਲਮੀਕਿ ਮੰਦਰ ਜਲੰਧਰ ਚੌਕ, ਜੰਡਿਆਲਾ ਮੰਜਕੀ ਤੋਂ ਪ੍ਰਬੰਧਕ ਕਮੇਟੀ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਗਈ । ਵੱਖ ਵੱਖ ਪੜਾਵਾਂ ’ਤੇ ਸ਼ੋਭਾ ਯਾਤਰਾ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਸ਼ੋਭਾ ਯਾਤਰਾ ਦੌਰਾਨ ਭਾਈ ਅਜੈਵੀਰ ਸਿੰਘ ਮਾਹੂੰਵਾਲ ਵਾਲਿਆਂ ਦੇ ਜਥੇ ਤੋਂ ਇਲਾਵਾ ਸੰਗਤਾਂ ਵਲੋਂ ਸਮੂਹਿਕ ਰੂਪ ’ਚ ਭਗਵਾਨ ਵਾਲਮੀਕਿ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ। ਪੰਜਾਬ ਐਗਰੋ ਦੇ ਚੇਅਰਮੈਨ ਮੰਗਲ ਸਿੰਘ ਬਾਸੀ, ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਦੀਪਕ ਬਾਲੀ, ਜਾਰਜ ਸਾਗਰ, ਰਾਜਵਿੰਦਰ ਕੌਰ ਥਿਆੜਾ ਤੋਂ ਇਲਾਵਾ ਵੱਖ-ਵੱਖ ਰਾਜਨੀਤਿਕ,ਸਮਾਜਿਕ, ਧਾਰਮਿਕ ਜਥੇਬੰਦੀਆਂ ਦੇ ਆਗੂਆਂ ਨੇ ਵੀ ਹਾਜ਼ਰੀਆਂ ਭਰੀਆਂ। ਇਸ ਮੌਕੇ ਡਾਕਟਰ ਅਸ਼ੋਕ ਥਾਪਰ,ਰਾਜਪਾਲ ਕਾਲਾ, ਜਸਵੀਰ ਜੱਸੀ, ਗੁਰਦਾਵਰ ਸਿੰਘ, ਵਿਕਾਸ ਕੁਮਾਰ ਵਿੱਕੀ, ‘ਆਪ’ ਆਗੂ ਕਮਲਜੀਤ ਗਿੱਲ, ਪਾਲਾ, ਧਰਮ ਪਾਲ ਗਿੱਲ, ਮਨੀ ਮੱਟੂ,ਰਵੀ ਨਾਹਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਮਿਡਲ ਸਕੂਲ ਸੀਚੇਵਾਲ ਵਿਚ ਈ - ਵੇਸਟ ਜਾਗਰੂਕਤਾ ਸੈਮੀਨਾਰ ਕਰਵਾਇਆ ਵਿਦਿਆਰਥੀਆਂ ਨੂੰ ਈ-ਵੇਸਟ ਪ੍ਰਬੰਧਨ ਬਾਰੇ ਕੀਤ... ਅਗਲੀ ਖ਼ਬਰ ਮਹਾਂਰਿਸ਼ੀ ਵਾਲਮੀਕਿ ਦੇ ਪ੍ਰਗਟ ਦਿਵਸ ’ ਤੇ ਸਰਕਾਰ ਨੇ ਸਫ਼ਾਈ ਸੇਵਕਾਂ ਨੂੰ ਖੁਦ ਤਿਉਹਾਰੀ ਕਰਜ਼ਾ ਦੇਣ ਤੋਂ ਪੱਲਾ ਝਾੜਿਆ...
Ad Position 24