25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਰਿਟਾਇਰਡ ਮਿਊਸਪਲ ਪੈਨਸ਼ਨਰਜ਼ ਯੂਨੀਅਨ ਦਾ ਵਫ਼ਦ ਵਧੀਕ ਡਿਪਟੀ ਕਮਿਸ਼ਨਰ ( ਸ਼ਹਿਰੀ ਵਿਕਾਸ ) ਜ਼ਿਲ੍ਹਾ ਜਲੰਧਰ ਨੂੰ ਮਿਲਿਆ

ਗੁਰਾਇਆ, 24 ਅਤਕੂਬਰ (ਚਰਨਜੀਤ ਸਿੰਘ ਦੁਸਾਂਝ)-ਬੀਤੇ ਦਿਨੀਂ ਮਿਊਸਪਲ ਪੈਨਸ਼ਨਰਜ਼ ਵੈੱਲਫੇਅਰ ਯੂਨੀਅਨ ਜ਼ਿਲ੍ਹਾ ਜਲੰਧਰ ਦਾ ਵਫ਼ਦ ਚੇਅਰਮੈਨ ਧਰਮ ਪਾਲ ਆਦਮਪੁਰ ਦੀ ਅਗਵਾਈ ’ਚ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਜ਼ਿਲ੍ਹਾ ਜਲੰਧਰ ਵਿਖੇ ਉਨ੍ਹਾਂ ਦੇ ਦਫ਼ਤਰ ਵਿਚ ਮਿਲਿਆ। ਵਫ਼ਦ ’ਚ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਤਾਰਾ ਸਿੰਘ ਬੀਕਾ, ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਸ਼ਾਹਕੋਟ, ਸਤਪਾਲ ਮਹਿੰਮੀ ਜੁਆਇੰਟ ਸਕੱਤਰ, ਰਸ਼ੀਦ ਕੁਮਾਰ ( ਮਸੀਹ) ਅਤੇ ਜਰਨੈਲ ਸਿੰਘ ਸ਼ਾਮਿਲ ਸਨ।

Ad Position 21
No active advertisement
ਅਜੀਤ ਡੈਸਕ 25-10-2026
ਗੁਰਾਇਆ, 24 ਅਤਕੂਬਰ (ਚਰਨਜੀਤ ਸਿੰਘ ਦੁਸਾਂਝ)-ਬੀਤੇ ਦਿਨੀਂ ਮਿਊਸਪਲ ਪੈਨਸ਼ਨਰਜ਼ ਵੈੱਲਫੇਅਰ ਯੂਨੀਅਨ ਜ਼ਿਲ੍ਹਾ ਜਲੰਧਰ ਦਾ ਵਫ਼ਦ ਚੇਅਰਮੈਨ ਧਰਮ ਪਾਲ ਆਦਮਪੁਰ ਦੀ ਅਗਵਾਈ ’ਚ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਜ਼ਿਲ੍ਹਾ ਜਲੰਧਰ ਵਿਖੇ ਉਨ੍ਹਾਂ ਦੇ ਦਫ਼ਤਰ ਵਿਚ ਮਿਲਿਆ। ਵਫ਼ਦ ’ਚ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਤਾਰਾ ਸਿੰਘ ਬੀਕਾ, ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਸ਼ਾਹਕੋਟ, ਸਤਪਾਲ ਮਹਿੰਮੀ ਜੁਆਇੰਟ ਸਕੱਤਰ, ਰਸ਼ੀਦ ਕੁਮਾਰ ( ਮਸੀਹ) ਅਤੇ ਜਰਨੈਲ ਸਿੰਘ ਸ਼ਾਮਿਲ ਸਨ। ਵਫ਼ਦ ਵਲੋਂ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਕਿ ਰਿਟਾਇਰਡ ਮੁਲਾਜ਼ਮਾਂ ਨੂੰ ਪੈਨਸ਼ਨ ਹਰ ਮਹੀਨੇ 5 ਤਰੀਖ ਤੱਕ ਮਿਲਣੀ ਯਕੀਨੀ ਬਣਾਈ ਜਾਵੇ, ਜਿਨ੍ਹਾਂ ਮੁਲਾਜ਼ਮਾਂ ਦੇ ਬਕਾਏ ਨਹੀਂ ਅਦਾ ਕੀਤੇ, ਉਹ ਬਕਾਏ ਅਦਾ ਕੀਤੇ ਜਾਣ, ਮਿਊਸਪਲ ਮੁਲਾਜ਼ਮਾਂ ਲਈ ਕਮਿਉਟ ਦੀ ਸਹੂਲਤ ਮੁੜ ਚਾਲੂ ਕੀਤੀ ਜਾਵੇ, ਰਿਟਾਇਰਡ ਕਰਮਚਾਰੀਆਂ ਦੇ ਸ਼ਨਾਖ਼ਤੀ ਕਾਰਡ ਜਾਰੀ ਕੀਤੇ ਜਾਣ, ਪੈਨਸ਼ਨਰਾਂ ਨੂੰ ਕੈਸ਼ ਲੈਸ ਮੈਡੀਕਲ ਸੁਵਿਧਾ ਚਾਲੂ ਕੀਤੀ ਜਾਵੇ,ਐਲ .ਟੀ .ਸੀ ਅਤੇ ਮੈਡੀਕਲ ਭੱਤਾ ਪੈਨਸ਼ਨ ਨਾਲ ਜੋੜ ਕੇ ਭੇਜਿਆ ਜਾਇਆਂ ਕਰੇ ਅਤੇ ਵਿਭਾਗ ਦੇ ਅਧਿਕਾਰੀਆਂ ਨੂੰ ਪੈਨਸ਼ਨਰਾਂ ਦੇ ਪਏ ਪੈਡਿਗ ਬਿਲਾਂ ਦੀ ਅਦਾਇਗੀ 30 ਦਿਨਾਂ ਵਿਚ ਕਰਨ ਦੇ ਹੁਕਮ ਜਾਰੀ ਕੀਤੇ ਜਾਣ। ਡਿਪਟੀ ਕਮਿਸ਼ਨਰ ਨੇ ਵਿਸ਼ਵਾਸ ਦਿਵਾਇਆ ਕਿ ਮੰਗਾਂ ਜਲਦੀ ਪੂਰੀਆਂ ਕੀਤੀਆਂ ਜਾਣਗੀਆਂ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਨੂੰ ਨਿਆਂ , ਰੁਜ਼ਗਾਰ ਅਤੇ ਨਸ਼ਾ - ਮੁਕਤੀ ਚਾਹੀਦੀ ਹੈ - ਸ਼੍ਰੋਮਣੀ ਅਕਾਲੀ ਦਲ ( ਅ ) ਅਗਲੀ ਖ਼ਬਰ ਕਿਸ਼ਨਗੜ੍ਹ ਵਿਖੇ ਸਾਲਾਨਾ ਜਾਗਰਣ 31 ਨੂੰ
Ad Position 24