19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਹਾਈ ਕੋਰਟ ਦੇ ਹੁਕਮਾਂ ਮਗਰੋਂ ਫਲੈਕਸ ਹਟਾਉਣ ਦੀ ਮੰਗ

ਜਲੰਧਰ, 18 ਅਕਤੂਬਰ (ਸ਼ਿਵ)-ਕਰੀਏਟਿਵ ਓ. ਓ.

Ad Position 21
No active advertisement
ਅਜੀਤ ਡੈਸਕ 19-10-2026
ਜਲੰਧਰ, 18 ਅਕਤੂਬਰ (ਸ਼ਿਵ)-ਕਰੀਏਟਿਵ ਓ. ਓ. ਐਚ. ਕੰਪਨੀ ਨੇ ਨਗਰ ਨਿਗਮ ਜਲੰਧਰ ਦੇ ਕਮਿਸ਼ਨਰ ਨੂੰ ਪੱਤਰ ਲਿਖ ਕੇ ਅਲਾਟ ਕੀਤੀਆਂ ਇਸ਼ਤਿਹਾਰੀ ਸਾਈਟਾਂ ਤੋਂ ਫਲੈਕਸ ਤੁਰੰਤ ਹਟਾਉਣ ਦੀ ਮੰਗ ਕੀਤੀ ਹੈ। ਕੰਪਨੀ ਨੇ ਇਹ ਮੰਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ 16 ਅਕਤੂਬਰ 2026 ਨੂੰ ਦਿੱਤੇ ਹੁਕਮਾਂ ਦੇ ਹਵਾਲੇ ਨਾਲ ਕੀਤੀ ਹੈ। ਕੰਪਨੀ ਅਨੁਸਾਰ, ਇਨ੍ਹਾਂ ਫਲੈਕਸਾਂ ਕਾਰਨ ਉਸ ਦੇ ਗਾਹਕਾਂ ਦੇ ਇਸ਼ਤਿਹਾਰ ਢੱਕੇ ਅਤੇ ਨੁਕਸਾਨੇ ਗਏ ਹਨ, ਜਿਸ ਨਾਲ ਕਾਰੋਬਾਰ ਨੂੰ ਭਾਰੀ ਵਿੱਤੀ ਨੁਕਸਾਨ ਹੋ ਰਿਹਾ ਹੈ। ਪੱਤਰ ਵਿਚ ਨਗਰ ਨਿਗਮ ਤੋਂ ਪੁਲਿਸ ਦੀ ਮਦਦ ਲੈ ਕੇ ਫਲੈਕਸ ਹਟਾਉਣ, ਇਸ਼ਤਿਹਾਰੀ ਸਾਈਟਾਂ ਬਹਾਲ ਕਰਨ ਅਤੇ ਸੁਰੱਖਿਆ ਪ੍ਰਬੰਧ ਯਕੀਨੀ ਬਣਾਉਣ ਦੀ ਮੰਗ ਕੀਤੀ ਗਈ ਹੈ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਇਸ਼ਤਿਹਾਰੀ ਢਾਂਚੇ ਵਿਕਸਤ ਕਰਨ ਲਈ ਪੰਜ ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਕੀਤਾ ਹੈ ਅਤੇ ਦੇਰੀ ਕਾਰਨ ਹੋ ਰਹੇ ਨੁਕਸਾਨ ਲਈ ਮੁਆਵਜ਼ੇ ਦਾ ਹੱਕ ਵੀ ਰਾਖਵਾਂ ਰੱਖਿਆ ਹੈ।
Ad Position 22
No active advertisement
ਪਿਛਲੀ ਖ਼ਬਰ ਪਿੰਡ ਲੱਖਣਪਾਲ ਵਿਚ ਕਾਰ ’ਚੋਂ ਮਿਲੀ ਨੌਜਵਾਨ ਦੀ ਲਾਸ਼, ਨਸ਼ੇ ਦੀ ਭੇਟ ਚੜ੍ਹਨ ਦੀ ਚਰਚਾ ਅਗਲੀ ਖ਼ਬਰ ਦਿਹਾਤੀ ਪੁਲਿਸ ਦੇ ਸੀ.ਆਈ.ਏ. ਸਟਾਫ਼ ਵਲੋਂ 30 ਕਿੱਲੋ ਡੋਡੇ ਚੂਰਾ ਪੋਸਤ ਸਮੇਤ ਟਰੱਕ ਚਾਲਕ ਅਤੇ ਉਸ ਦਾ ਸਾਥੀ ਗ੍ਰਿਫ਼ਤਾਰ
Ad Position 24