19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਪਿੰਡ ਲੱਖਣਪਾਲ ਵਿਚ ਕਾਰ ’ਚੋਂ ਮਿਲੀ ਨੌਜਵਾਨ ਦੀ ਲਾਸ਼, ਨਸ਼ੇ ਦੀ ਭੇਟ ਚੜ੍ਹਨ ਦੀ ਚਰਚਾ

ਜੰਡਿਆਲਾ ਮੰਜਕੀ, 18 ਅਕਤੂਬਰ (ਸੁਰਜੀਤ ਸਿੰਘ ਜੰਡਿਆਲਾ)-ਥਾਣਾ ਸਦਰ ਜਲੰਧਰ ਅਧੀਨ ਆਉਂਦੇ ਅਤੇ ਨਸ਼ਾ ਤਸਕਰੀ ਲਈ ਬਦਨਾਮ ਪਿੰਡ ਲੱਖਣਪਾਲ ਵਿੱਚ ਪਲਾਟ ਵਿੱਚ ਖੜ੍ਹੀ ਕਾਰ ਵਿੱਚੋਂ ਪਿੰਡ ਦੇ ਹੀ ਇੱਕ ਨੌਜਵਾਨ ਟੋਨੀ ਪੁੱਤਰ ਸੁਰਜੀਤ ਲਾਲ ਦੀ ਭੇਦਭਰੇ ਹਾਲਾਤ ਵਿੱਚ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ। ਉਕਤ ਦੁਖਦਾਈ ਸਮਾਚਾਰ ਤੋਂ ਬਾਅਦ ਪਿੰਡ ਅਤੇ ਪਰਿਵਾਰ ਵਿੱਚ ਵੀ ਸੋਗ ਦੀ ਲਹਿਰ ਹੈ।

Ad Position 21
No active advertisement
ਮ੍ਰਿ੍ਤਕ ਨੌਜਵਾਨ ਦੀ ਫਾਈਲ ਫੋਟੋ। 19-10-2026
ਜੰਡਿਆਲਾ ਮੰਜਕੀ, 18 ਅਕਤੂਬਰ (ਸੁਰਜੀਤ ਸਿੰਘ ਜੰਡਿਆਲਾ)-ਥਾਣਾ ਸਦਰ ਜਲੰਧਰ ਅਧੀਨ ਆਉਂਦੇ ਅਤੇ ਨਸ਼ਾ ਤਸਕਰੀ ਲਈ ਬਦਨਾਮ ਪਿੰਡ ਲੱਖਣਪਾਲ ਵਿੱਚ ਪਲਾਟ ਵਿੱਚ ਖੜ੍ਹੀ ਕਾਰ ਵਿੱਚੋਂ ਪਿੰਡ ਦੇ ਹੀ ਇੱਕ ਨੌਜਵਾਨ ਟੋਨੀ ਪੁੱਤਰ ਸੁਰਜੀਤ ਲਾਲ ਦੀ ਭੇਦਭਰੇ ਹਾਲਾਤ ਵਿੱਚ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ। ਉਕਤ ਦੁਖਦਾਈ ਸਮਾਚਾਰ ਤੋਂ ਬਾਅਦ ਪਿੰਡ ਅਤੇ ਪਰਿਵਾਰ ਵਿੱਚ ਵੀ ਸੋਗ ਦੀ ਲਹਿਰ ਹੈ। ਲੋਕਾਂ ਵਿੱਚ ਚਰਚਾ ਹੈ ਕਿ ਉਕਤ ਨੌਜਵਾਨ ਦੀ ਮੌਤ ਨਸ਼ੇ ਦੀ ਓਵਰ ਡੋਜ਼ ਨਾਲ ਹੋਈ ਹੈ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਦਾ ਪੁੱਤਰ ਪਿੰਡ ਦੇ ਹੀ ਇੱਕ ਹੋਰ ਨੌਜਵਾਨ ਨਾਲ ਘਰੋਂ ਗਿਆ ਸੀ। ਜਦੋਂ ਅਗਲੇ ਦਿਨ ਤੱਕ ਉਹ ਘਰ ਵਾਪਸ ਨਾਂ ਆਇਆ ਤਾਂ ਉਹਨਾਂ ਉਸ ਬਾਰੇ ਪੁੱਛ-ਪੜਤਾਲ ਅਤੇ ਭਾਲ ਸ਼ੁਰੂ ਕੀਤੀ। ਜਿਸ ਨੌਜਵਾਨ ਨਾਲ ਉਹ ਘਰੋਂ ਗਿਆ ਸੀ ਉਸ ਨੂੰ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਨਾਲ ਲੈ ਕੇ ਜਦੋਂ ਉਹਨਾਂ ਦੇ ਪਲਾਟ ਨੂੰ ਖੋਲਿਆ ਗਿਆ ਤਾਂ ਦੇਖਿਆ ਕਿ ਪਲਾਟ ਵਿੱਚ ਖੜੀ ਇੱਕ ਬੰਦ ਕਾਰ ਵਿੱਚ ਉਹਨਾਂ ਦੇ ਪੁੱਤਰ ਦੀ ਲਾਸ਼ ਪਈ ਸੀ।ਇਸ ਸਬੰਧੀ ਪਰਿਵਾਰ ਵੱਲੋਂ ਪੁਲਿਸ ਚੌਕੀ ਜੰਡਿਆਲਾ ਨੂੰ ਸੂਚਿਤ ਕੀਤਾ ਗਿਆ।ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਸੁਰਜੀਤ ਲਾਲ ਪੁੱਤਰ ਮਹਿੰਦਰ ਪਾਲ ਨੇ ਕਿਹਾ ਕਿ ਕਰਨ ਪੁੱਤਰ ਸੁਖਦੇਵ ਕੁਮਾਰ ਨੇ ਮੇਰੇ ਲੜਕੇ ਨੂੰ ਕੋਈ ਜ਼ਹਿਰੀਲੀ ਚੀਜ਼ ਦਿੱਤੀ ਹੈ ਜਿਸ ਨਾਲ ਉਸਦੀ ਮੌਤ ਹੋ ਗਈ ਹੈ। ਉਹਨਾਂ ਉਸ ਖਿਲਾਫ ਸਖਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ।ਮੌਕੇ ਤੇ ਪੁੱਜੇ ਪੁਲਿਸ ਚੌਂਕੀ ਜੰਡਿਆਲਾ ਦੇ ਇੰਚਾਰਜ ਸਬ ਇੰਸਪੈਕਟਰ ਨਰਿੰਦਰ ਮੋਹਨ ਨੇ ਦੱਸਿਆ ਕਿ ਜਿਸ ਲੜਕੇ ਕਰਨ ਮਹਿਰਾ ਪੁੱਤਰ ਸੁਖਦੇਵ ਕੁਮਾਰ ਵਾਸੀ ਲੱਖਣਪਾਲ ਨਾਲ ਮ੍ਰਿਤਕ ਨੌਜਵਾਨ ਗਿਆ ਸੀ ਉਸ ਨੂੰ ਕਾਬੂ ਕਰਕੇ ਅਤੇ ਉਸ ਖਿਲਾਫ ਥਾਣਾ ਸਦਰ ਜਲੰਧਰ ਵਿੱਚ ਮੁਕੱਦਮਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕ ਦੀ ਮੌਤ ਦੇ ਕਾਰਨਾਂ ਸਬੰਧੀ ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ। ਲੱਖਣਪਾਲ ਦੇ ਸਰਪੰਚ ਕਸ਼ਮੀਰ ਚੰਦ ਨੇ ਕਿਹਾ ਕਿ ਸਰਕਾਰ ਵੱਲੋਂ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਪਰੰਤੂ ਇਸ ਦੇ ਬਾਵਜੂਦ ਨਸ਼ਿਆਂ ਦੀ ਸਮੱਸਿਆ ਨੌਜਵਾਨ ਪੀੜ੍ਹੀ ਲਈ ਗੰਭੀਰ ਚੁਣੌਤੀ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਖ਼ਾਤਮੇ ਲਈ ਸਰਕਾਰ, ਪ੍ਰਸ਼ਾਸਨ ਅਤੇ ਸਮਾਜ ਨੂੰ ਮਿਲ ਕੇ ਹੋਰ ਪ੍ਰਭਾਵਸ਼ਾਲੀ ਯਤਨ ਕਰਨ ਦੀ ਲੋੜ ਹੈ।
Ad Position 22
No active advertisement
ਪਿਛਲੀ ਖ਼ਬਰ ‘ਆਪ’ ਸਰਕਾਰ ਸਮੇਂ ਪੰਜਾਬ ’ਚ ਫਿਰੌਤੀ ਤੇ ਹਿੰਸਾ ਦੀਆਂ ਘਟਨਾਵਾਂ ਆਮ ਹੋ ਗਈਆਂ- ਸਚਿਨ ਪਾਇਲਟ ਮਰਹੂਮ ਅੰਤਰਰਾਸ਼ਟਰੀ ਕਬੱਡੀ... ਅਗਲੀ ਖ਼ਬਰ ਹਾਈ ਕੋਰਟ ਦੇ ਹੁਕਮਾਂ ਮਗਰੋਂ ਫਲੈਕਸ ਹਟਾਉਣ ਦੀ ਮੰਗ
Ad Position 24