ਬਾਬਾ ਨਿਹਾਲ ਦਾਸ ਦੇ ਅਸਥਾਨ ਕੋਟਲਾ ਸੂਰਜ ਮੱਲ ਵਿਖੇ ਸਾਲਾਨਾ ਜੋੜ ਮੇਲਾ ਕੱਲ੍ਹ
ਸ਼ਾਹਕੋਟ, 18 ਅਕਤੂਬਰ (ਸੁਖਦੀਪ ਸਿੰਘ)—ਧੰਨ-ਧੰਨ ਬਾਬਾ ਨਿਹਾਲ ਦਾਸ ਦੇ ਅਸਥਾਨ, ਪਿੰਡ ਕੋਟਲਾ ਸੂਰਜ ਮੱਲ (ਸ਼ਾਹਕੋਟ) ਵਿਖੇ ਦੁਸਹਿਰੇ ਮੌਕੇ ਸਾਲਾਨਾ ਜੋੜ ਮੇਲਾ 20 ਅਕਤੂਬਰ ਦਿਨ ਮੰਗਲਵਾਰ ਨੂੰ ਮਨਾਇਆ ਜਾਵੇਗਾ। ਮੁੱਖ ਸੇਵਾਦਾਰ ਬਾਬਾ ਜਸਵੰਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੋੜ ਮੇਲੇ ਦੇ ਸੰਬੰਧ ’ਚ ਪਹਿਲੀ ਲੜੀ ਦੇ ਆਰੰਭ ਕੀਤੇ 46 ਸ੍ਰੀ ਅਖੰਡ ਪਾਠ ਸਾਹਿਬ ਅਤੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਅੱਜ ਸਵੇਰੇ ਸਮੇਂ ਪਾਏ ਗਏ, ਉਪਰੰਤ ਦੂਸਰੀ ਲੜੀ ’ਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਅਤੇ 47 ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ, ਜਿੰਨ੍ਹਾਂ ਦੇ ਭੋਗ 20 ਅਕਤੂਬਰ ਨੂੰ ਸਵੇਰੇ 10 ਵਜੇ ਪੈਣਗੇ, ਉਪਰੰਤ ਨਿਸ਼ਾਨ ਸਾਹਿਬ ਦੀ ਸੇਵਾ ਕੀਤੀ ਜਾਵੇਗੀ ਅਤੇ ਸੰਗਤਾਂ ਵਲੋਂ ਰਲ-ਮਿਲ ਕੇ ਕੀਰਤਨ ਕੀਤਾ ਜਾਵੇਗਾ।
ਅਜੀਤ ਡੈਸਕ
19-10-2026