ਗ੍ਰੇਬੀ ਰਿਸਰਚ ਲਿਮਟਿਡ ਵਲੋਂ ਡੀ. ਏ. ਵੀ. ਆਈ. ਈ. ਟੀ. ਦੇ 5 ਵਿਦਿਆਰਥੀਆਂ ਦੀ 7 ਲੱਖ ਰੁਪਏ ਸਾਲਾਨਾ ’ਤੇ ਨਿਯੁਕਤੀ
ਜਲੰਧਰ, 13 ਅਕਤੂਬਰ (ਜਸਪਾਲ ਸਿੰਘ)-ਡੀ. ਏ.
ਜਲੰਧਰ, 13 ਅਕਤੂਬਰ (ਜਸਪਾਲ ਸਿੰਘ)-ਡੀ.ਏ.ਵੀ.ਆਈ.ਈ.ਟੀ. ਦੇ ਜੁਲਾਈ 2027 ਵਿੱਚ ਗ੍ਰੈਜੂਏਟ ਹੋਣ ਵਾਲੇ ਬੈਚ ਦੇ ਪੰਜ ਬੀ.ਟੈਕ. ਵਿਦਿਆਰਥੀਆਂ ਨੇ ਬਹੁ-ਰਾਸ਼ਟਰੀ ਨਵੀਨਤਾ ਸਲਾਹਕਾਰ ਕੰਪਨੀ ਗ੍ਰੇਬੀ ਰਿਸਰਚ ਵਿੱਚ ਸਾਲਾਨਾ 7 ਲੱਖ ਰੁਪਏ ਦੇ ਤਨਖਾਹ ਪੈਕੇਜ ’ਤੇ ਨੌਕਰੀ ਹਾਸਿਲ ਕਰਕੇ ਸੰਸਥਾ ਦਾ ਮਾਣ ਵਧਾਇਆ ਹੈ । ਇਹ ਪਰਾਪਤੀ ਤਕਨੀਕੀ ਮੁਹਾਰਤ, ਪੇਸ਼ੇਵਰ ਤਿਆਰੀ ਅਤੇ ਉਦਯੋਗ ਦੀਆਂ ਬਦਲਦੀਆਂ ਲੋੜਾਂ ਅਨੁਸਾਰ ਹੁਨਰ ਵਿਕਵਸਤ ਕਰਨ ’ਤੇ ਸੰਸਥਾ ਦੇ ਨਿਰੰਤਰ ਵਿਕਾਸ ਨੂੰ ਦਰਸਾਉਂਦੀ ਹੈ। ਇਸ ਮੌਕੇ ਚੁਣੇ ਗਏ ਵਿਦਿਆਰਥੀਆਂ ਯਥਾਰਥ ਸੂਦ, ਮਾਨਿਆ ਸਿੰਘ, ਕ੍ਰਿਤਿਕਾ ਅਰੋੜਾ, ਸਚਿਤਾ ਤੇ ਵਰੁਣ ਕੁਮਾਰ ਨੇ ਖੁਸ਼ੀ ਪ੍ਰਗਟ ਕਰਦੇ ਹੋਏ ਸੰਸਥਾ ਦੇ ਅਧਿਆਪਕਾਂ ਤੇ ਸਮੂਹ ਸਟਾਫ ਦਾ ਧੰਨਵਾਦ ਕੀਤਾ। ਇਸ ਮੌਕੇ ਡਾ. ਸੰਦੀਪ ਵਿਜ, ਡਾਇਰੈਕਟਰ-ਕਮ-ਪ੍ਰਿੰਸਪੀਲ ਡੀ. ਏ. ਵੀ. ਆਈ. ਈ. ਟੀ., ਨੇ ਚੁਣੇ ਗਏ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਇਸ ਪ੍ਰਾਪਤੀ ਨੂੰ ਸੰਸਥਾ ਲਈ ਮਾਣ ਵਾਲੀ ਗੱਲ ਦੱਸਿਆ। ਇਸ ਮੌਕੇ ਡਾ. ਵਿਸ਼ਵ ਕਪੂਰ ਮੁਖੀ ਟ੍ਰੇਨਿੰਗ ਐਡ ਪਲੇਸਮੈਂਟ ਵਿਭਾਗ ਨੇ ਵੀ ਵਿਦਿਆਰਥੀਆਂ ਦੀ ਚੋਣ ’ਤੇ ਉਨ੍ਹਾਂ ਨੂੰ ਵਧਾਈ ਦਿੱਤੀ। ਡਾ. ਹਰਪ੍ਰੀਤ ਬਜਾਜ਼ ਮੁਖੀ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਵਿਭਾਗ ਨੇ ਵੀ ਸਫਲ ਵਿਦਿਆਰਥੀਆਂ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ।