13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਮਾਂ ਭਾਰਤੀ ਸੇਵਾ ਸੰਘ ਵਲੋਂ ਗੁਰੂ ਗੋਬਿੰਦ ਸਿੰਘ ਐਵੇਨਿਊ ਵਿਖੇ ਦੁਸਹਿਰਾ ਉਤਸਵ ਮਨਾਉਣ ਸੰਬੰਧੀ ਬੈਠਕ

ਚੁਗਿੱਟੀ/ਜੰਡੂਸਿੰਘਾ, 13 ਅਕਤੂਬਰ (ਨਰਿੰਦਰ ਲਾਗੂ)-ਮਾਂ ਭਾਰਤੀ ਸੇਵਾ ਸੰਘ ਵਲੋਂ ਗੁਰੂ ਗੋਬਿੰਦ ਸਿੰਘ ਐਵੇਨਿਊ ਵਿਖੇ 20 ਅਕਤੂਬਰ ਨੂੰ ਮਨਾਏ ਜਾ ਰਹੇ 14ਵੇਂ ਦੁਸਹਿਰਾ ਉਤਸਵ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਸ ਸਬੰਧੀ ਸੰਸਥਾ ਦੇ ਮੈਂਬਰਾਂ ਵਲੋਂ ਇੱਕ ਮੀਟਿੰਗ ਕੀਤੀ ਗਈ ।

Ad Position 21
No active advertisement
ਅਜੀਤ ਡੈਸਕ 14-10-2026
ਚੁਗਿੱਟੀ/ਜੰਡੂਸਿੰਘਾ, 13 ਅਕਤੂਬਰ (ਨਰਿੰਦਰ ਲਾਗੂ)-ਮਾਂ ਭਾਰਤੀ ਸੇਵਾ ਸੰਘ ਵਲੋਂ ਗੁਰੂ ਗੋਬਿੰਦ ਸਿੰਘ ਐਵੇਨਿਊ ਵਿਖੇ 20 ਅਕਤੂਬਰ ਨੂੰ ਮਨਾਏ ਜਾ ਰਹੇ 14ਵੇਂ ਦੁਸਹਿਰਾ ਉਤਸਵ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਸ ਸਬੰਧੀ ਸੰਸਥਾ ਦੇ ਮੈਂਬਰਾਂ ਵਲੋਂ ਇੱਕ ਮੀਟਿੰਗ ਕੀਤੀ ਗਈ । ਮੀਟਿੰਗ ਤੋਂ ਬਾਅਦ ਮੈਂਬਰਾਂ ਨੇ ਦੁਸਹਿਰਾ ਮੈਦਾਨ ਦਾ ਦੌਰਾ ਕੀਤਾ ਅਤੇ ਆਲੇ-ਦੁਆਲੇ ਦੇ ਇਲਾਕੇ ਅਤੇ ਦੁਸਹਿਰਾ ਮੈਦਾਨ ਦੀ ਸਫ਼ਾਈ ਦਾ ਕੰਮ ਸ਼ੁਰੂ ਕਰਵਾਇਆ। ਸੰਸਥਾ ਦੇ ਪ੍ਰਧਾਨ ਵਿਵੇਕ ਖੰਨਾ ਅਤੇ ਜਨਰਲ ਸਕੱਤਰ ਲਵਲੀਨ ਵੈਦ ਨੇ ਦੱਸਿਆ ਕਿ 18 ਅਕਤੂਬਰ ਨੂੰ ਹਨੂੰਮੰਤ ਝੰਡਾ ਸਥਾਪਿਤ ਕੀਤਾ ਜਾਵੇਗਾ । ਉਨ੍ਹਾਂ ਦੱਸਿਆ ਕਿ 20 ਅਕਤੂਬਰ ਨੂੰ ਦੁਸਹਿਰਾ ਉਤਸਵ ਤੋਂ ਪਹਿਲਾਂ ਇੱਕ ਸ਼ਾਨਦਾਰ ਸ਼ੋਭਾ ਯਾਤਰਾ ਕੱਢੀ ਜਾਵੇਗੀ, ਜੋ ਸ੍ਰੀ ਅਯੱਪਾ ਮੰਦਰ ਤੋਂ ਸ਼ੁਰੂ ਹੋ ਕੇ ਦੁਸਹਿਰਾ ਮੈਦਾਨ ਵਿੱਚ ਪਹੁੰਚੇਗੀ। ਇਹ ਸ਼ੋਭਾ ਯਾਤਰਾ ਕਾਲੋਨੀ ਦੀਆਂ ਗਲੀਆਂ ਅਤੇ ਬਾਜ਼ਾਰਾਂ ’ਚੋਂ ਲੰਘੇਗੀ। ਉਨ੍ਹਾਂ ਦੱਸਿਆ ਕਿ 20 ਅਕਤੂਬਰ ਨੂੰ ਸ੍ਰੀ ਰਾਮ ਮੰਦਰ ਅਤੇ ਗੁਰਦੁਆਰਾ ਸਾਹਿਬ ਦੇ ਸਾਹਮਣੇ, ਗੁਰੂ ਗੋਬਿੰਦ ਸਿੰਘ ਐਵੇਨਿਊ-ਸੂਰਿਆ ਐਨਕਲੇਵ ਦੇ ਮੈਦਾਨ ਵਿੱਚ 65 ਫੁੱਟ ਉੱਚੇ ਰਾਵਣ, ਕੁੰਭਕਰਨ ਅਤੇ ਮੇਘਨਾਦ ਦੇ ਪੁਤਲੇ ਸਥਾਪਿਤ ਕੀਤੇ ਜਾਣਗੇ। ਇਸ ਮੌਕੇ ਸੰਸਥਾ ਦੇ ਚੇਅਰਮੈਨ ਸਰਵਣ ਕੁਮਾਰ ਸ਼ਰਮਾ, ਪ੍ਰਧਾਨ ਵਿਵੇਕ ਖੰਨਾ, ਸਕੱਤਰ ਲਵਲੀਨ ਵੈਦ, ਖ਼ਜ਼ਾਨਚੀ ਰਾਜੇਸ਼ ਗੁਲਾਟੀ, ਪ੍ਰੈੱਸ ਸਕੱਤਰ ਮਨੀਸ਼ ਅਗਰਵਾਲ, ਰਾਜ ਪਾਲ ਗੌਰ, ਰਾਜੇਸ਼ ਖੰਨਾ, ਮਹੇਸ਼ ਗੁਪਤਾ, ਅਜੈ ਜਿੰਦਲ, ਸ਼ਸ਼ੀ ਭੂਸ਼ਣ, ਵਿਨੋਦ ਅਗਰਵਾਲ, ਯੋਗੇਸ਼ ਕੁਮਾਰ, ਇੰਦਰ ਮੋਹਨ ਭਾਸਕਰ, ਚੰਦਰ ਵਰਮਾ, ਪਰਵੀਨ ਕੁਮਾਰ, ਰਾਜੀਵ ਬਾਂਸਲ, ਅਮਿਤ ਕੁਮਾਰ, ਸੁਵਿਤ ਪਾਸੀ, ਰਿਸ਼ਭ ਮਿੱਤਲ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਬਾਜ਼ਾਰ ਸ਼ੇਖਾਂ ਵਿਖੇ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 2 ਰੋਜ਼ਾ ਗੁਰਮਤਿ ਸਮਾਗਮ 15 ਅਤੇ 16 ਨ... ਅਗਲੀ ਖ਼ਬਰ ਕੈਬਨਿਟ ਮੰਤਰੀ ਮੋਹਿੰਦਰ ਭਗਤ ਵਲੋਂ ਹਰਬੰਸ ਨਗਰ ਦੇ ਪਾਰਕ ’ਚ ਨਵੇਂ ਜਿੰਮ ਦਾ ਉਦਘਾਟਨ
Ad Position 24