13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਪੈਟਰੋਲ ਪੰਪ ’ਤੇ ਨੌਜਵਾਨਾਂ ਨੇ ਕੀਤਾ ਇਕ ਵਿਅਕਤੀ ’ਤੇ ਜਾਨਲੇਵਾ ਹਮਲਾ

ਜਲੰਧਰ, 13 ਅਕਤੂਬਰ (ਜਤਿੰਦਰ ਪੰਮੀ)-ਡੀ. ਸੀ.

Ad Position 21
No active advertisement
ਅਜੀਤ ਡੈਸਕ 14-10-2026
ਜਲੰਧਰ, 13 ਅਕਤੂਬਰ (ਜਤਿੰਦਰ ਪੰਮੀ)-ਡੀ. ਸੀ. ਪੀ. ਲਾਅ ਐਂਡ ਆਰਡਰ ਵਲੋਂ ਬਿਨਾਂ ਨੰਬਰੀ ਵਾਹਨਾਂ ’ਚ ਪੈਟਰੋਲ ਪੰਪਾਂ ਵਾਲਿਆਂ ਨੂੰ ਪੈਟਰੋਲ-ਡੀਜ਼ਲ ਨਾ ਪਾਏ ਜਾਣ ਦੇ ਜਾਰੀ ਕੀਤੇ ਗਏ ਆਦੇਸ਼ ਪੰਪ ’ਤੇ ਤੇਲ ਪੁਆਉਣ ਆਏ ਇਕ ਵਿਅਕਤੀ ਨੂੰ ਮਹਿੰਗੇ ਪੈ ਗਏ ਜਦੋਂ ਉਸ ਨੇ ਬਿਨਾਂ ਨੰਬਰੀ ਮੋਟਰਸਾਈਕਲ ’ਤੇ ਸਵਾਰ ਨੌਜਵਾਨ ਵਲੋਂ ਪੰਪ ਦੇ ਕਰਿੰਦਿਆਂ ਨਾਲ ਬਹਿਸ ਕੀਤੀ ਜਾ ਰਹੀ ਸੀ ਤਾਂ ਪੀੜਤ ਵਲੋਂ ਪਰ੍ਹੇ ਹੋ ਕੇ ਗੱਲ ਕਰਨ ਲਈ ਕਹਿਣ ’ਤੇ ਉਕਤ ਨੌਜਵਾਨਾਂ ਨੇ ਉਸ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਜ਼ਖ਼ਮੀ ਦੀ ਪਛਾਣ ਜਗਦੀਸ਼ ਸਿੰਘ ਰਾਜੂ ਵਾਸੀ ਮਿੱਠੂ ਬਸਤੀ ਵਜੋਂ ਦੱਸੀ ਜਾ ਰਹੀ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਮੌਕੇ ’ਤੇ ਪੁੱਜੀ ਪੁਲਿਸ ਨੇ ਹਮਲਾ ਕਰਨ ਵਾਲੇ ਦੋਵਾਂ ਨੌਜਵਾਨਾਂ ਨੂੰ ਕਾਬੂ ਕਰ ਲਿਆ। ਸਿਵਲ ਹਸਪਤਾਲ ’ਚ ਇਲਾਜ ਲਈ ਪੁੱਜੇ ਜ਼ਖ਼ਮੀ ਜਗਦੀਸ਼ ਸਿੰਘ ਰਾਜੂ ਨੇ ਦੱਸਿਆ ਕਿ ਉਹ 120 ਫੁੱਟੀ ਰੋਡ ਸਥਿਤ ਡੀ. ਸੀ. ਪੈਟਰੋਲ ਪੰਪ ’ਤੇ ਰਾਤ ਨੂੰ ਪੈਟਰੋਲ ਪਵਾਉਣ ਲਈ ਗਿਆ ਸੀ। ਇਸੇ ਦੌਰਾਨ ਉੱਥੇ ਬਿਨਾਂ ਨੰਬਰੀ ਮੋਟਰਸਾਈਕਲ ਦੇ ਆਇਆ ਨੌਜਵਾਨ, ਜਿਸ ਦਾ ਦੂਜਾ ਸਾਥੀ ਨੰਬਰੀ ਵਾਹਨ ’ਤੇ ਸਵਾਰ ਸੀ, ਨੂੰ ਪੰਪ ਦੇ ਕਰਿੰਦੇ ਨੇ ਪੈਟਰੋਲ ਪਾਉਣ ਤੋਂ ਇਹ ਕਹਿ ਕੇ ਨਾਂਹ ਕਰ ਦਿੱਤੀ ਕਿ ਪੁਲਿਸ ਵਲੋਂ ਅਜਿਹੇ ਵਾਹਨ ’ਚ ਤੇਲ ਪਾਉਣ ਤੋਂ ਮਨਾਹੀ ਕੀਤੀ ਗਈ। ਦੋਵਾਂ ਨੇ ਨਸ਼ਾ ਕੀਤਾ ਹੋਇਆ ਸੀ। ਪੀੜਤ ਰਾਜੂ ਨੇ ਦੱਸਿਆ ਕਿ ਉਕਤ ਨੌਜਵਾਨ ਕਰਿੰਦੇ ਨਾਲ ਪੈਟਰੋਲ ਪਾਉਣ ਲਈ ਬਹਿਸ ਕਰਨ ਲੱਗਾ, ਜਿਸ ਕਾਰਨ ਤੇਲ ਪਵਾਉਣ ਵਾਲਿਆਂ ਦੀ ਲੰਮੀ ਲਾਈਨ ਲੱਗ ਗਈ। ਉਸ ਨੇ ਨੌਜਵਾਨ ਨੂੰ ਕਿਹਾ ਕਿ ਉਹ ਲਾਂਭੇ ਹੋ ਜਾਵੇ ਤਾਂ ਉਨ੍ਹਾਂ ਪੈਟਰੋਲ ਪਵਾਉਣ ਦੇਵੇ, ਇਸ ’ਤੇ ਦੋਵਾਂ ਨੇ ਮੋਟਰਸਾਈਕਲਾਂ ’ਚ ਲਟਕਾਈਆਂ ਕਿਰਪਾਨਾਂ ਕੱਢ ਕੇ ਹਮਲਾ ਕਰ ਦਿੱਤਾ ਅਤੇ ਉਸ ਦੇ ਸਿਰ ਤੇ ਹੱਥ ’ਤੇ ਗੰਭੀਰ ਜ਼ਖ਼ਮ ਕਰ ਦਿੱਤੇ। ਹੰਗਾਮਾ ਹੁੰਦਾ ਦੇ ਕੇ ਕਿਸੇ ਨੇ ਪੁਲਿਸ ਨੂੰ ਸੂਚਨਾ ਦਿੱਤੀ ਤਾਂ ਮੌਕੇ ’ਤੇ ਪੁੱਜੀ ਪੁਲਿਸ ਨੇ ਦੋਵਾਂ ਨੂੰ ਕਾਬੂ ਕਰ ਲਿਆ। ਓਧਰ ਥਾਣਾ ਬਸਤੀ ਬਾਵਾ ਖੇਲ ਦੇ ਮੁਖੀ ਗੁਰਦੀਪ ਚੰਦ ਨੇ ਦੱਸਿਆ ਕਿ ਹਮਲਾ ਕਰਨ ਵਾਲੇ ਦੋਵਾਂ ਨੌਜਵਾਨਾਂ ਨੂੰ ਪੁਲਿਸ ਨੇ ਹਿਰਾਸਤ ’ ਚ ਲੈ ਲਿਆ ਅਤੇ ਅਗਲੇਰੀ ਕਾਰਵਾਈ ਜ਼ਖ਼ਮੀ ਦੇ ਬਿਆਨ ਲੈਣ ਉਪਰੰਤ ਕੀਤੀ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਾਹਿਤਕ ਮੰਚ ਅਤੇ ਵਿਰਸਾ ਵਿਹਾਰ ਵਲੋਂ ਅੰਤਰਰਾਸ਼ਟਰੀ ਅਧਿਆਪਕ ਦਿਵਸ ਮੌਕੇ ’ਤੇ ਅਧਿਆਪਕਾਂ ਦਾ ਸਨਮਾਨ ਅਗਲੀ ਖ਼ਬਰ ਗੁਰਦੁਆਰਾ ਬਾਜ਼ਾਰ ਸ਼ੇਖਾਂ ਵਿਖੇ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 2 ਰੋਜ਼ਾ ਗੁਰਮਤਿ ਸਮਾਗਮ 15 ਅਤੇ 16 ਨ...
Ad Position 24