04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਢਿੱਲਵਾਂ-ਤੱਲ੍ਹਣ ਸਾਹਿਬ ਰੋਡ ਸੜਕ ਨਿਰਮਾਣ ਦੌਰਾਨ ਹੰਗਾਮਾ

ਚੁਗਿੱਟੀ/ ਜੰਡੂਸਿੰਘਾ, 4 ਅਕਤੂਬਰ (ਨਰਿੰਦਰ ਲਾਗੂ)-ਵਾਰਡ ਨੰਬਰ 10 ਅਤੇ 11 ਦੇ ਅਧਿਨ ਆਉਂਦੇ ਢਿੱਲਵਾਂ-ਤੱਲ੍ਹਣ ਰੋਡ ‘ਤੇ ਅੱਜ ਉਸ ਸਮੇਂ ਮਾਹੌਲ ਇਕ ਹੰਗਾਮੇ ਤੋਂ ਬਾਅਦ ਤਨਾਅਪੂਰਨ ਹੋ ਗਿਆ ਜਦੋਂ ਸੜਕ ਬਨਾਉਣ ਦਾ ਕੰਮ ਕਰਨ ਲੱਗਿਆਂ ਸੱਤਾਧਾਰੀ ਦੇ ਸਥਾਨਕ ਆਗੂ ਤੇ ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ ਅਤੇ ਕਾਂਗਰਸ ਦੇ ਆਗੂ ਤੇ ਸਾਬਕਾ ਕੌਂਸਲਰ ਮਨਦੀਪ ਜੱਸਲ ਵਿੱਚ ਟਕਰਾਅ ਪੈਦਾ ਹੋ ਗਿਆ। ਵਰਨਣਯੋਗ ਹੈ ਕਿ ਇਹ ਸੜਕ ਉਕਤ ਇਲਾਕੇ ਦੇ ਇਤਿਹਾਸਕ ਗੁਰੂ ਘਰ ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਤੱਲ੍ਹਣ ਨੂੰ ਜਾਂਦੀ ਹੈ ।

Ad Position 21
No active advertisement
ਅਜੀਤ ਡੈਸਕ 05-10-2026
ਚੁਗਿੱਟੀ/ ਜੰਡੂਸਿੰਘਾ, 4 ਅਕਤੂਬਰ (ਨਰਿੰਦਰ ਲਾਗੂ)-ਵਾਰਡ ਨੰਬਰ 10 ਅਤੇ 11 ਦੇ ਅਧਿਨ ਆਉਂਦੇ ਢਿੱਲਵਾਂ-ਤੱਲ੍ਹਣ ਰੋਡ ‘ਤੇ ਅੱਜ ਉਸ ਸਮੇਂ ਮਾਹੌਲ ਇਕ ਹੰਗਾਮੇ ਤੋਂ ਬਾਅਦ ਤਨਾਅਪੂਰਨ ਹੋ ਗਿਆ ਜਦੋਂ ਸੜਕ ਬਨਾਉਣ ਦਾ ਕੰਮ ਕਰਨ ਲੱਗਿਆਂ ਸੱਤਾਧਾਰੀ ਦੇ ਸਥਾਨਕ ਆਗੂ ਤੇ ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ ਅਤੇ ਕਾਂਗਰਸ ਦੇ ਆਗੂ ਤੇ ਸਾਬਕਾ ਕੌਂਸਲਰ ਮਨਦੀਪ ਜੱਸਲ ਵਿੱਚ ਟਕਰਾਅ ਪੈਦਾ ਹੋ ਗਿਆ। ਵਰਨਣਯੋਗ ਹੈ ਕਿ ਇਹ ਸੜਕ ਉਕਤ ਇਲਾਕੇ ਦੇ ਇਤਿਹਾਸਕ ਗੁਰੂ ਘਰ ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਤੱਲ੍ਹਣ ਨੂੰ ਜਾਂਦੀ ਹੈ । ਲੱਧੇਵਾਲੀ ਚੌਂਕ ਤੋਂ ਢਿੱਲਵਾਂ ਰੇਲਵੇ ਫਾਟਕ ਤੱਕ 2 ਕਰੋੜ ਤੋਂ ਵੱਧ ਦੀ ਲਾਗਤ ਨਾਲ ਬਣਨ ਵਾਲੀ ਇਸ ਸੜਕ ਦੀ ਪੁਟਾਈ ਦੌਰਾਨ ਮਿੱਟੀ ਗਾਇਬ ਕਰਨ ਦੇ ਗੰਭੀਰ ਦੋਸ਼ ਲਾਏ ਗਏ ਹਨ, ਜਿਸ ਕਾਰਨ ਇਲਾਕੇ ਵਿੱਚ ਭਾਰੀ ਹੰਗਾਮਾ ਹੋਇਆ ਅਤੇ ਤੱਲ੍ਹਣ ਸਾਹਿਬ ਰੋਡ ‘ਤੇ ਲੰਮਾ ਜਾਮ ਲੱਗ ਗਿਆ । ਇਸ ਮੌਕੇ ਕਾਂਗਰਸ ਪਾਰਟੀ ਦੇ ਸਾਬਕਾ ਕੌਂਸਲਰ ਮਨਦੀਪ ਕੁਮਾਰ ਜੱਸਲ ਅਤੇ ਗੁਰੂ ਰਵਿਦਾਸ ਟਾਈਗਰ ਫੋਰਸ ਪੰਜਾਬ ਦੇ ਪ੍ਰਧਾਨ ਜੱਸੀ ਤੱਲ੍ਹਣ ਨੇ ਸੱਤਾਧਾਰੀ ਧਿਰ ‘ ਵਿਰੁੱਧ ਭਾਰੀ ਰੋਸ ਜ਼ਾਹਰ ਕੀਤਾ । ਮੌਕੇ ’ਤੇ ਗੱਲਬਾਤ ਕਰਦਿਆਂ ਮਨਦੀਪ ਕੁਮਾਰ ਜੱਸਲ ਨੇ ਕਿਹਾ ਕਿ ਇਹ ਸੜਕ ਇਲਾਕੇ ਦੇ ਸਭ ਤੋਂ ਪ੍ਰਸਿੱਧ ਧਾਰਮਿਕ ਸਥਾਨ ਗੁਰਦੁਆਰਾ ਤੱਲ੍ਹਣ ਸਾਹਿਬ ਨੂੰ ਜਾਂਦੀ ਹੈ ਅਤੇ ਇਹ ਸੜਕ ਸਾਬਕਾ ਵਿਧਾਇਕ ਰਜਿੰਦਰ ਬੇਰੀ ਵੱਲੋਂ ਪਾਸ ਕਰਵਾਈ ਗਈ ਸੀ । ਉਨ੍ਹਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਦਾ ਕੋਈ ਵੀ ਆਗੂ ਸੜਕ ਨਿਰਮਾਣ ਸੰਬੰਧੀ ਕਰਵਾਏ ਜਾ ਰਹੇ ਕਿਸੇ ਵੀ ਵਿਕਾਸ ਕਾਰਜ ਦੇ ਵਿਰੁੱਧ ਨਹੀਂ ਹੈ । ਉਨ੍ਹਾਂ ਦੋਸ਼ ਲਾਇਆ ਕਿ ਸੜਕ ਦੀ ਖੁਦਾਈ ਦੌਰਾਨ ਪੁੱਟੀ ਗਈ ਵੱਡੀ ਮਾਤਰਾ ‘ਚ ਮਿੱਟੀ ਸੀਨੀਅਰ ਡਿਪਟੀ ਮੇਅਰ ਬਲਵੀਰ ਸਿੰਘ (ਬਿੱਟੂ) ਵੱਲੋਂ ਨਿਜੀ ਡਿੱਚ ਮਸ਼ੀਨਾਂ ਤੇ ਟਰਾਲੀਆਂ ਦੀ ਵਰਤੋਂ ਕਰਕੇ ਆਪਣੀ ਨਿੱਜੀ ਕਲੌਨੀ ਵਿੱਚ ਪਹੁੰਚਾਈ ਜਾ ਰਹੀ ਹੈ , ਜਿਸਦਾ ਉਹ ਤੇ ਉਨ੍ਹਾਂ ਦੇ ਸਾਥੀ ਕਾਂਗਰਸੀ ਆਗੂ ਇਲਾਕਾ ਵਾਸੀਆਂ ਨਾਲ ਮਿਲ ਕੇ ਵਿਰੋਧ ਕਰ ਰਹੇ ਹਨ । ਉਨ੍ਹਾਂ ਕਿਹਾ ਕਿ ਇਸ ਕਥਿਤ ਘਪਲੇ ਦੇ ਵਿਰੋਧ ਵਿੱਚ ਹੀ ਆਗੂਆਂ ਅਤੇ ਸਮਰਥਕਾਂ ਵੱਲੋਂ ਸੜਕ ਦੇ ਵਿਚਕਾਰ ਧਰਨਾ ਪ੍ਰਦਰਸ਼ਨ ਕੀਤਾ ਗਿਆ ਹੈ । ਜੱਸਲ ਨੇ ਕਿਹਾ ਕਿ ਚੋਰੀ ਹੋਈ ਮਿੱਟੀ ਦੀ ਜਾਂਚ ਕਰਵਾਈ ਜਾਵੇ । ਉਨ੍ਹਾਂ ਚੇਤਾਵਨੀ ਭਰੇ ਲਹਿਜੇ ਵਿਚ ਕਿਹਾ ਕਿ ਜੇਕਰ ਇਸ ਤੋਂ ਬਾਅਦ ਵੀ ਸੜਕ ਨਿਰਮਾਣ ਦੌਰਾਨ ਮਿੱਟੀ ਚੋਰੀ ਦੀ ਕੋਈ ਗੱਲ ਸਾਮ੍ਹਣੇ ਆਉਂਦੀ ਹੈ ਤਾਂ ਮੁੜ ਇਸ ਚੋਰੀ ਦੇ ਖਿਲਾਫ ਰੋਸ਼ ਜਾਹਰ ਕੀਤਾ ਜਾਵੇਗਾ । ਉੱਧਰ , ਸੀਨੀਅਰ ਡਿਪਟੀ ਮੇਅਰ ਬਲਵੀਰ ਸਿੰਘ ਬਿੱਟੂ, ਕੌਂਸਲਰ ਅਮਰਦੀਪ ਸੰਦਲ (ਕਿੰਨੂ), ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਰੋਹਿਤ ਕੁਮਾਰ (ਵਿੱਕੀ ਤੁਲਸੀ) ਅਤੇ ਸਥਾਨਕ ਨਿਵਾਸੀਆਂ ਨੇ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦੇ ਹੋਏ ਕਿਹਾ ਕਿ ਇਸ ਇਤਿਹਾਸਕ ਰੋਡ ਨੂੰ 60 ਫੁੱਟ ਚੌੜਾ ਬਣਾਉਣ ਦੀ ਮੰਗ ਇਲਾਕਾ ਨਿਵਾਸੀ ਬਹੁਤ ਲੰਮੇ ਸਮੇਂ ਤੋਂ ਕਰ ਰਹੇ ਸਨ । ਉਨ੍ਹਾਂ ਕਿਹਾ ਕਿ ਜਦੋਂ ਇਹ ਮਾਮਲਾ ਜਲੰਧਰ ਕੇਂਦਰੀ ਦੇ ਹਲਕੇ ਦੇ ਇੰਚਾਰਜ ਨਿਤਿਨ ਕੋਹਲੀ ਦੇ ਧਿਆਨ ਵਿੱਚ ਲਿਆਂਦਾ ਗਿਆ ਤਾਂ ਉਨ੍ਹਾਂ ਨੇ ਗੰਭੀਰਤਾ ਵਰਤਦੇ ਹੋਏ ਹੋਏ ਸਰਕਾਰੀ ਖਜ਼ਾਨੇ ਵਿੱਚੋਂ 2 ਕਰੋੜ 36 ਲੱਖ ਰੁਪਏ ਮਨਜੂਰ ਕਰਵਾ ਕੇ ਕੰਮ ਸ਼ੁਰੂ ਕਰਵਾਇਆ ਹੈ । ‘ਆਪ’ ਆਗੂਆਂ ਨੇ ਦੋਸ਼ ਲਾਇਆ ਕਿ ਸੜਕ ਨੂੰ 60 ਫੁੱਟ ਖੁੱਲ੍ਹਾ ਕਰਨ ਅਤੇ ਆਸ-ਪਾਸ ਦੇ ਨਜਾਇਜ ਕਬਜ਼ੇ ਹਟਾਉਣ ਕਾਰਨ ਬੌਖਲਾਈ ਕਾਂਗਰਸ ਪਾਰਟੀ ਦੇ ਕੁਝ ਮੋਹਤਬਰ ਆਗੂਆਂ ਨੇ ਵਿਕਾਸ ਕਾਰਜਾਂ ਵਿੱਚ ਰੁਕਾਵਟ ਪੈਦਾ ਕਰਨ ਲਈ ਇਸ ਨੂੰ ਜਾਣਬੁੱਝ ਕੇ ਮੁੱਦਾ ਬਣਾਇਆ ਹੈ ਅਤੇ ਧਰਨਾ ਪ੍ਰਦਰਸ਼ਨ ਕੀਤਾ ਗਿਆ ਹੈ । ਮਿਲੀ ਜਾਣਕਾਰੀ ਅਨੁਸਾਰ ਹੰਗਾਮੇ ਅਤੇ ਜਾਮ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਦੀ ਟੀਮ ਮੌਕੇ ‘ਤੇ ਪਹੁੰਚੀ। ਜਿਸ ਵਲੋਂ ਮਾਹੌਲ ਨੂੰ ਠੀਕ ਕਰਦੇ ਹੋਏ ਦੋਵਾਂ ਧਿਰਾਂ ਨੂੰ ਸ਼ਾਂਤ ਕੀਤਾ ਗਿਆ ਜਿਸ ਤੋਂ ਬਾਅਦ ਆਵਾ ਜਾਈ ਮੁੜ ਕੇ ਬਹਾਲ ਹੋ ਗਈ।
Ad Position 22
No active advertisement
ਪਿਛਲੀ ਖ਼ਬਰ ਭਗਵਾਨ ਵਾਲਮੀਕਿ ਉਤਸਵ ਕਮੇਟੀ ਪੰਜਾਬ ਦੀ ਪਿੰਡ ਜਮਸ਼ੇਰ ਖ਼ਾਸ ਵਿਖੇ ਹੋਈ ਵਿਸ਼ਾਲ ਮੀਟਿੰਗ -ਵਿਪਨ ਸੱਭਰਵਾਲ ਅਗਲੀ ਖ਼ਬਰ ਭਾਰੀ ਮਾਤਰਾ ’ਚ ਭੁੱਕੀ ਸਮੇਤ ਇੱਕ ਕਾਬੂ
Ad Position 24