05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

9 ਦੇ ਨਕੋਦਰ ਧਰਨੇ ਸੰਬੰਧੀ ਪੰਜਾਬ ਖੇਤ ਮਜ਼ਦੂਰ ਯੂਨੀਅਨ ਵਲੋਂ ਮਲਸੀਆਂ ਵਿਚ ਮੀਟਿੰਗ

ਸ਼ਾਹਕੋਟ, 4 ਅਕਤੂਬਰ (ਬਾਂਸਲ)- ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਵਿੱਤ ਸਕੱਤਰ ਹਰਮੇਸ਼ ਮਾਲਡ਼ੀ ਨੂੰ ਜਾਤੀ ਸੂਚਕ ਸ਼ਬਦ ਬੋਲਣ ਵਾਲੇ ਪਿੰਡ ਤਲਵੰਡੀ ਸਲੇਮ ਦੇ ਸਰਪੰਚ ਅਤੇ ਉਸਦੇ ਹਮਾਇਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕਰਵਾਉਣ, ਪਾਸ਼-ਹੰਸ ਰਾਜ ਯਾਦਗਾਰੀ ਕੰਪਲੈਕਸ ਦਾ ਪਹਿਲਾ ਰੁਤਬਾ ਬਹਾਲ ਕਰਵਾਉਣ ਅਤੇ ਯਾਦਗਾਰ ਨੂੰ ਪੰਜਾਬ ਸਰਕਾਰ ਵੱਲੋਂ ਕਾਨੂੰਨੀ ਮਾਨਤਾ ਦਿਵਾਉਣ ਦੀ ਮੰਗ ਨੂੰ ਲੈ ਕੇ ਪਾਸ਼-ਹੰਸ ਰਾਜ ਸ਼ਹੀਦੀ ਯਾਦਗਾਰ ਕਮੇਟੀ, ਪਾਸ਼ ਯਾਦਗਾਰੀ ਕੌਮਾਂਤਰੀ ਟਰੱਸਟ, ਕਿਸਾਨ-ਮਜ਼ਦੂਰ ਅਤੇ ਮੁਲਾਜ਼ਮ ਜਥੇਬੰਦੀਆਂ ਵੱਲੋਂ 9 ਅਕਤੂਬਰ ਨੂੰ ਡੀ. ਐਸ.

Ad Position 21
No active advertisement
ਮਲਸੀਆਂ ਵਿਚ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੀ ਮੀਟਿੰਗ ਵਿਚ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਯੂਨੀਅਨ ਦੇ ਮੈਂਬਰ ਤੇ ਹੋਰ। ਤਸਵੀਰ: ਬਾਂਸਲ 05-10-2026
ਸ਼ਾਹਕੋਟ, 4 ਅਕਤੂਬਰ (ਬਾਂਸਲ)- ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਵਿੱਤ ਸਕੱਤਰ ਹਰਮੇਸ਼ ਮਾਲਡ਼ੀ ਨੂੰ ਜਾਤੀ ਸੂਚਕ ਸ਼ਬਦ ਬੋਲਣ ਵਾਲੇ ਪਿੰਡ ਤਲਵੰਡੀ ਸਲੇਮ ਦੇ ਸਰਪੰਚ ਅਤੇ ਉਸਦੇ ਹਮਾਇਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕਰਵਾਉਣ, ਪਾਸ਼-ਹੰਸ ਰਾਜ ਯਾਦਗਾਰੀ ਕੰਪਲੈਕਸ ਦਾ ਪਹਿਲਾ ਰੁਤਬਾ ਬਹਾਲ ਕਰਵਾਉਣ ਅਤੇ ਯਾਦਗਾਰ ਨੂੰ ਪੰਜਾਬ ਸਰਕਾਰ ਵੱਲੋਂ ਕਾਨੂੰਨੀ ਮਾਨਤਾ ਦਿਵਾਉਣ ਦੀ ਮੰਗ ਨੂੰ ਲੈ ਕੇ ਪਾਸ਼-ਹੰਸ ਰਾਜ ਸ਼ਹੀਦੀ ਯਾਦਗਾਰ ਕਮੇਟੀ, ਪਾਸ਼ ਯਾਦਗਾਰੀ ਕੌਮਾਂਤਰੀ ਟਰੱਸਟ, ਕਿਸਾਨ-ਮਜ਼ਦੂਰ ਅਤੇ ਮੁਲਾਜ਼ਮ ਜਥੇਬੰਦੀਆਂ ਵੱਲੋਂ 9 ਅਕਤੂਬਰ ਨੂੰ ਡੀ.ਐਸ.ਪੀ. ਨਕੋਦਰ ਦੇ ਦਫ਼ਤਰ ਮੂਹਰੇ ਦਿੱਤੇ ਜਾਣ ਵਾਲੇ ਧਰਨੇ ਦੀ ਤਿਆਰੀ ਵਜੋਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੀ ਇਲਾਕਾ ਕਮੇਟੀ ਸ਼ਾਹਕੋਟ-ਨਕੋਦਰ ਵੱਲੋਂ ਮਲਸੀਆਂ ਵਿਚ ਮੀਟਿੰਗ ਕੀਤੀ ਗਈ। ਇਸ ਮੌਕੇ ਯੂਨੀਅਨ ਦੇ ਇਲਾਕਾ ਪ੍ਰਧਾਨ ਹਰਪਾਲ ਬਿੱਟੂ ਤੇ ਸਕੱਤਰ ਸੁਖਜਿੰਦਰ ਲਾਲੀ ਅਤੇ ਜ਼ਮਹੂਰੀ ਅਧਿਕਾਰ ਸਭਾ ਦੇ ਸੂਬਾਈ ਆਗੂ ਗੁਰਮੀਤ ਸਿੰਘ ਕੋਟਲੀ ਨੇ ਸੰਬੋਧਨ ਕਰਦਿਆਂ ਕਿਹਾ ਕਿ 8 ਸਤੰਬਰ ਨੂੰ ਡੀ.ਐੱਸ.ਪੀ. ਨਕੋਦਰ ਤੇ ਥਾਣਾ ਸਦਰ ਨਕੋਦਰ ਦੇ ਮੁਖੀ ਨੂੰ ਤਲਵੰਡੀ ਸਲੇਮ ਦੇ ਸਰਪੰਚ ਤੇ ਉਸਦੇ ਹਮਾਇਤੀਆਂ ਖਿਲਾਫ਼ ਲਿਖ਼ਤੀ ਦਰਖ਼ਾਸਤ ਦਿੱਤੀ ਗਈ ਸੀ। ਇਸੇ ਦਿਨ ਹੀ ਸਿਵਲ ਤੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਈ . ਮੇਲ ਤੇ ਰਜਿਸਟਰਡ ਡਾਕ ਰਾਹੀਂ ਸਰਪੰਚ ਖਿਲਾਫ਼ ਲਿਖ਼ਤੀ ਦਰਖ਼ਾਸਤਾਂ ਵੀ ਭੇਜੀਆਂ ਗਈਆਂ ਸਨ। ਕਰੀਬ ਇਕ ਮਹੀਨਾ ਬੀਤ ਜਾਣ ਦੇ ਬਾਵਜੂਦ ਵੀ ਪੁਲਿਸ ਵੱਲੋਂ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਬੁਲਾਰਿਆਂ ਵਲੋਂ ਪਾਸ਼-ਹੰਸ ਰਾਜ ਦੀ ਸ਼ਹੀਦੀ ਯਾਦਗਾਰ ਦੇ ਤਾਲੇ ਤੋੜ ਕੇ ਕੰਪਲੈਕਸ ਅੰਦਰ ਓਪਨ ਜਿਮ ਸਥਾਪਤ ਕਰਕੇ ਕਬਜ਼ਾ ਕਰਨ ਦੀ ਕਥਿਤ ਕੋਸ਼ਿਸ਼, 7 ਸਤੰਬਰ ਨੂੰ ਅਵਤਾਰ ਪਾਸ਼ ਦਾ ਜਨਮ ਦਿਨ ਨੂੰ ਮਨਾਉਣ ਲਈ ਕੰਪਲੈਕਸ ਦੀ ਸਫ਼ਾਈ ਕਰਵਾ ਰਹੇ ਯਾਦਗਾਰ ਕਮੇਟੀ ਦੇ ਮੈਂਬਰ ਹਰਮੇਸ਼ ਮਾਲੜੀ ਨੂੰ ਜਾਤੀ ਸੂਚਕ ਗਾਲ਼ਾਂ ਕੱਢਣ ਵਾਲਿਆਂ ਖਿਲਾਫ਼ ਦਰਖ਼ਾਸਤਾਂ ਦੇਣ ਦੇ ਬਾਵਜੂਦ ਵੀ ਪੁਲਿਸ ਵੱਲੋਂ ਕਾਰਵਾਈ ਨਾ ਕਰਨ ਦੇ ਵਿਰੁੱਧ 9 ਅਕਤੂਬਰ ਨੂੰ ਨਕੋਦਰ ਵਿਖੇ ਦਿੱਤੇ ਜਾ ਰਹੇ ਧਰਨੇ ‘ਚ ਮਜ਼ਦੂਰਾਂ, ਕਿਸਾਨਾਂ, ਮੁਲਾਜ਼ਮਾਂ, ਲੇਖਕਾਂ, ਤਰਕਸ਼ੀਲਾਂ, ਬੁੱਧੀਜੀਵੀਆਂ ਅਤੇ ਜ਼ਮਹੂਰੀ ਕਾਰਕੁੰਨਾਂ ਨੂੰ ਵੱਡੀ ਗਿਣਤੀ ਵਿਚ ਨਕੋਦਰ ਪੁੱਜਣ ਦੀ ਅਪੀਲ ਕੀਤੀ ਗਈ।
Ad Position 22
No active advertisement
ਪਿਛਲੀ ਖ਼ਬਰ ਕਾਜ਼ੀ ਮੰਡੀ ’ਚ ਪੁਲਿਸ ਵੱਲੋਂ ਚਲਾਇਆ ਸਰਚ ਅਭਿਆਨ ਅਗਲੀ ਖ਼ਬਰ ਪਿੰਡ ਕਰਾਡ਼ੀ ਵਿਖੇ ਸੁਰੀਲਾ ਗੋਤ ਜਠੇਰਿਆਂ ਦਾ ਸਾਲਾਨਾ ਜੋੜ ਮੇਲਾ ਸ਼ਰਧਾ ਸਹਿਤ ਮਨਾਇਆ
Ad Position 24