05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਦਿਵਿਆ ਯੋਗ ਆਸ਼ਰਮ ਸ਼ਾਹਕੋਟ ਵਿਖੇ ‘ਸੰਡੇ ਉਤਸਵ’ ਦੌਰਾਨ ਯੋਗ ਸਾਧਕਾਂ ਨੂੰ ਯੋਗਾ ਕਰਵਾਇਆ

ਸ਼ਾਹਕੋਟ, 4 ਅਕਤੂਬਰ (ਨਗਿੰਦਰ ਸਿੰਘ ਬਾਂਸਲ) -ਨਿਰੋਗ ਯੋਗ ਸੰਸਥਾ, ਮਹਿਲਾ ਸ਼ਕਤੀ ਸੰਸਥਾ ਅਤੇ ਪਤੰਜਲੀ ਯੋਗ ਸਮਿਤੀ ਸ਼ਾਹਕੋਟ ਵਲੋਂ ਦਿਵਿਆ ਯੋਗ ਆਸ਼ਰਮ ਨਵਾਂ ਕਿਲਾ ਰੋਡ ਸ਼ਾਹਕੋਟ ਵਿਖੇ ਸੰਡੇ ਉਤਸਵ ਮਨਾਇਆ ਗਿਆ। ਇਸ ਮੌਕੇ ਡਾ.

Ad Position 21
No active advertisement
ਅਜੀਤ ਡੈਸਕ 05-10-2026
ਸ਼ਾਹਕੋਟ, 4 ਅਕਤੂਬਰ (ਨਗਿੰਦਰ ਸਿੰਘ ਬਾਂਸਲ) -ਨਿਰੋਗ ਯੋਗ ਸੰਸਥਾ, ਮਹਿਲਾ ਸ਼ਕਤੀ ਸੰਸਥਾ ਅਤੇ ਪਤੰਜਲੀ ਯੋਗ ਸਮਿਤੀ ਸ਼ਾਹਕੋਟ ਵਲੋਂ ਦਿਵਿਆ ਯੋਗ ਆਸ਼ਰਮ ਨਵਾਂ ਕਿਲਾ ਰੋਡ ਸ਼ਾਹਕੋਟ ਵਿਖੇ ਸੰਡੇ ਉਤਸਵ ਮਨਾਇਆ ਗਿਆ। ਇਸ ਮੌਕੇ ਡਾ. ਜਗਦੀਸ਼ ਗੋਇਲ ਅਤੇ ਯੋਗ ਗੁਰੂ ਮਹੇਸ਼ ਮਾਥੁਰ ਵੱਲੋਂ ਯੋਗ ਸਾਧਕਾਂ ਨੂੰ ਯੋਗਾ ਕਰਵਾਇਆ ਗਿਆ। ਯੋਗ ਗੁਰੂ ਬਖ਼ਸ਼ੀਸ਼ ਸਿੰਘ ਮਠਾੜੂ ਵੱਲੋਂ ‘ਲਾਫ਼ਟਰ ਕਲਾਸ’ ਲਗਾਈ ਗਈ ਜਦਕਿ ਮੀਤ ਭੰਗੜਾ ਗਰੁੱਪ ਵੱਲੋਂ ਯੋਗ ਸਾਧਕਾਂ ਦੀ ਭੰਗੜੇ ਰਾਹੀਂ ਸਰੀਰਕ ਕਸਰਤ ਕਰਵਾਈ ਗਈ। ਇਸ ਮੌਕੇ ਸੰਜੀਵ ਸੋਬਤੀ ਦੇ ਪੁੱਤਰ ਅੰਕਸ਼ ਸੋਬਤੀ ਦੇ ਵਿਆਹ ਦੀ ਖੁਸ਼ੀ ਸਾਂਝੀ ਕੀਤੀ ਗਈ। ਇਸ ਮੌਕੇ ਸੋਬਤੀ ਪਰਿਵਾਰ ਵੱਲੋਂ ਯੋਗ ਸਾਧਕਾਂ ਲਈ ਕੇਸਰ ਵਾਲੇ ਦੁੱਧ ਤੇ ਪਕੌੜਿਆਂ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਸੰਸਥਾ ਦੇ ਸਰਪ੍ਰਸਤ ਰਤਨ ਸਿੰਘ ਰੱਖਰਾ, ਹਰਪਾਲ ਸਿੰਘ ਮੈਸਨ, ਪ੍ਰਧਾਨ ਦੀਪਕ ਸ਼ਰਮਾ, ਯੋਗ ਗੁਰੂ ਡਾ. ਜਗਦੀਸ਼ ਗੋਇਲ, ਬਖ਼ਸੀਸ਼ ਸਿੰਘ ਮਠਾੜੂ, ਜਨਰਲ ਸਕੱਤਰ ਰਾਹੁਲ ਠਾਕੁਰ, ਖਜ਼ਾਨਚੀ ਬਿਕਰਮਜੀਤ ਸਿੰਘ ਸੁਖੀਜਾ, ਮਹਿਲਾ ਸ਼ਕਤੀ ਸੰਸਥਾ ਦੀ ਪ੍ਰਧਾਨ ਗੁਰਮੀਤ ਕੌਰ ਧਾਲੀਵਾਲ, ਮਾ. ਜਤਿੰਦਰਪਾਲ ਸਿੰਘ ਬੱਲਾ, ਸੰਜੀਵ ਸੋਬਤੀ, ਪ੍ਰਿੰਸੀਪਲ ਜਸਵੀਰ ਸਿੰਘ ਵਿਰਦੀ, ਸਤਨਾਮ ਸਿੰਘ ਟੁੱਟ ਸ਼ੇਰ, ਜਸਵਿੰਦਰ ਸਿੰਘ ਜੰਮੂ, ਹਿੰਮਤ ਰਿਹਾਨ, ਸ਼ਾਮ ਲਾਲ ਅਗਰਵਾਲ, ਦਲਜੀਤ ਸਿੰਘ, ਪ੍ਰਵੇਸ਼ ਸ਼ਰਮਾ, ਗੌਰੀ ਸ਼ੰਕਰ, ਹੰਸ ਰਾਜ ਨੰਬਰਦਾਰ, ਕਮਲਜੀਤ ਸਿੰਘ, ਪੂਰਨ ਸਿੰਘ ਢੇਸੀ, ਚਮਨ ਲਾਲ ਡੱਬ, ਰਕੇਸ਼ ਚਿਤਕਾਰਾ, ਨੀਟਾ ਖੁਰਾਨਾ, ਧਰਮਿੰਦਰ ਸਿੰਘ ਰੂਪਰਾ, ਸ਼ਿਵ ਸ਼ੰਭੂ ਗੁਪਤਾ, ਚਰਨਜੀਤ ਅਰੋੜਾ, ਜਸਵੰਤ ਕੌਰ ਢੇਸੀ, ਯਸ਼ਪਾਲ ਅਗਰਵਾਲ, ਸ਼ਤੀਸ ਗੋਇਲ, ਮਾਸਟਰ ਕਮਲਜੀਤ ਸਿੰਘ ਜੱਸਲ, ਸੁਰਿੰਦਰ ਕੁਮਾਰ ਸੋਬਤੀ ਬਿੱਲੂ, ਯਸ਼ਪਾਲ ਅਗਰਵਾਲ, ਹਰਭਜਨ ਸਿੰਘ ਗੋਲਰ, ਦਿਨੇਸ਼ ਵਡੈਹਰਾ, ਗੋਲਡੀ ਅਨੇਜਾ, ਕਾ. ਵਰਿੰਦਰਪਾਲ ਸਿੰਘ ਕਾਲਾ, ਅਸ਼ਵਨੀ ਬਾਂਸਲ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਿੰਡ ਕਰਾਡ਼ੀ ਵਿਖੇ ਸੁਰੀਲਾ ਗੋਤ ਜਠੇਰਿਆਂ ਦਾ ਸਾਲਾਨਾ ਜੋੜ ਮੇਲਾ ਸ਼ਰਧਾ ਸਹਿਤ ਮਨਾਇਆ ਅਗਲੀ ਖ਼ਬਰ ਪਰਗਟ ਸਿੰਘ ਦੇ ਪ੍ਰਧਾਨ ਬਣਨ ਨਾਲ ਵਰਕਰਾਂ ’ਚ ਆਇਆ ਨਵਾਂ ਜੋਸ਼-ਪੁਰੀ, ਕੁਮਰਾ
Ad Position 24