ਆਦਮਪੁਰ, 6 ਸਤੰਬਰ (ਹਰਪ੍ਰੀਤ ਸਿੰਘ)-ਕਾਂਗਰਸ ਪਾਰਟੀ ਵੱਲੋਂ ਪੂਰੇ ਦੇਸ਼ ਅੰਦਰ ਚਲਾਏ ਜਾ ਰਹੇ ਲੀਡਰਸ਼ਿਪ ਡਿਵੈਲਪਮੈਂਟ ਮਿਸ਼ਨ ਤਹਿਤ ਆਲ ਇੰਡੀਆ ਕਾਂਗਰਸ ਕਮੇਟੀ (ਐੱਸ.ਸੀ ਡਿਪਾਰਟਮੈਂਟ) ਵੱਲੋਂ ਆਦਮਪਰ ਹਲਕੇ ਦੇ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਨੂੰ ਰਾਜਸਥਾਨ ਸਟੇਟ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ ਜੋ ਪਾਰਟੀ ਦਾ ਕੰਮ ਦੇਖਣਗੇ ਤੇ ਨਾਲ-ਨਾਲ ਉਤਰਾਖੰਡ ਦੇ ਐੱਸ.ਸੀ ਡਿਪਾਰਟਮੈਂਟ ਦੇ ਇੰਚਾਰਜ ਵਜੋਂ ਕੰਮ ਦੇਖਦੇ ਰਹਿਣਗੇ। ਵਿਧਾਇਕ ਕੋਟਲੀ ਨੇ ਕਾਂਗਰਸ ਪਾਰਟੀ ਦੇ ਕੌਮੀ ਪ੍ਰਧਾਨ ਮਲਕਾ ਅਰਜਨ ਖੜਗੇ, ਰਾਹੁਲ ਗਾਂਧੀ, ਕੇ ਸੀ ਵੇਨੂ ਗੋਪਾਲ, ਕੇ ਰਾਜੂ ਤੇ ਉੱਤਰ ਪ੍ਰਦੇਸ਼ ਦੇ ਇੰਚਾਰਜ ਰਜਿੰਦਰ ਪਾਲ ਗੌਤਮ ਦਾ ਧੰਨਵਾਦ ਕਰਦਿਆਂ ਆਖਿਆ ਕਿ ਪਾਰਟੀ ਵੱਲੋਂ ਮੇਰੀ ਹਰਿਆਣਾ ਤੇ ਉਤਰਾਖੰਡ ਵਿਖੇ ਕੀਤੀ ਮੇਹਨਤ ਤੇ ਲਗਨ ਨੂੰ ਦੇਖਦਿਆਂ ਜੋ ਰਾਜਸਥਾਨ ਸਟੇਟ ਦੀ ਮੈਨੂੰ ਜਿੰਮੇਵਾਰੀ ਸੌਂਪੀ ਹੈ ਉਸ ਨੂੰ ਅੱਗੇ ਵੀ ਤਨਦੇਹੀ ਨਾਲ ਨਿਭਾਉਣਾ ਮੇਰਾ ਫਰਜ਼ ਹੈ ਜੋ ਪੂਰਾ ਕਰਾਂਗਾ।