06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਆਪੀ ਚੈਰੀਟੇਬਲ ਹਸਪਤਾਲ ਨੇ ਲਗਾਇਆ ਹਸਪਤਾਲ ’ਚ ਮੁਫ਼ਤ ਮੈਡੀਕਲ ਕੈਂਪ

ਕਰਤਾਰਪੁਰ, 6 ਸਤੰਬਰ (ਭਜਨ ਸਿੰਘ)-ਸਮਾਜ ਸੇਵੀ ਸੰਸਥਾ ਆਪੀ ਚੈਰੀਟੇਬਲ ਹਸਪਤਾਲ ਕਰਤਾਰਪੁਰ ਵਲੋਂ ਐ~ਸ. ਵੀ.

Ad Position 21
repet_subhas-goyals [Copy P29]
ਅਜੀਤ ਡੈਸਕ 07-09-2026
ਕਰਤਾਰਪੁਰ, 6 ਸਤੰਬਰ (ਭਜਨ ਸਿੰਘ)-ਸਮਾਜ ਸੇਵੀ ਸੰਸਥਾ ਆਪੀ ਚੈਰੀਟੇਬਲ ਹਸਪਤਾਲ ਕਰਤਾਰਪੁਰ ਵਲੋਂ ਐ~ਸ. ਵੀ. ਪੀ. ਮੈਡੀਕਲ ਕੈਂਪ ਵੱਖ-ਵੱਖ ਪਿੰਡਾਂ ਵਿੱਚ ਲਗਾਏ ਜਾ ਰਹੇ ਮੈਡੀਕਲ ਕੈਂਪਾਂ ਦੀ ਲੜੀ ਦੇ ਹਿੱਸੇ ਵਜੋਂ ਅੱਜ ਆਪੀ ਚੈਰੀਟੇਬਲ ਹਸਪਤਾਲ ਕਰਤਾਰਪੁਰ ਵਿਖੇ ਮੈਡਮ ਸੁਮਨ ਲਤਾ ਕਲਹਣ ਦੇ ਪ੍ਰਬੰਧਾਂ ਹੇਠ ਹਸਪਤਾਲ ਵਿੱਚ 169ਵਾਂ ਮੁਫ਼ਤ ਮੈਡੀਕਲ ਚੈੱਕ ਅੱਪ ਕੈਂਪ ਲਗਾਇਆ ਗਿਆ। ਇਸ ਮੌਕੇ ਜੁੜੇ ਮਰੀਜ਼ਾਂ ਨੂੰ ਸੰਬੋਧਨ ਕਰਦਿਆਂ ਮੈਡਮ ਸੁਮਨ ਲਤਾ ਕਲਹਣ ਨੇ ਆਖਿਆ ਕਿ ਸਿਹਤ ਦੀ ਬੇਹਤਰ ਜਾਗਰੂਕਤਾ ਲਈ ਆਪਣਾ ਸਮੇਂ ਸਮੇਂ ਤੇ ਚੈੱਕ ਅਪ ਕਰਵਾਉਂਦੇ ਰਹਿਣਾ ਚਾਹੀਦਾ ਹੈ ਤਾਂ ਜੋ ਸਮੇਂ ਸਿਰ ਹਰ ਬਿਮਾਰੀ ਦਾ ਇਲਾਜ ਕੀਤਾ ਜਾ ਸਕੇ । ਅੱਜ ਕੈਂਪ ਦੋਰਾਨ 49 ਮਰੀਜ਼ਾਂ ਦੀ ਮੈਡੀਕਲ ਜਾਂਚ, ਬੀ.ਪੀ., ਅੱਖਾਂ ਦਾ ਚੈੱਕਅਪ, ਮੁਫ਼ਤ ਫਿਜਿਓਥਰੈਪੀ ਅਤੇ ਸ਼ੂਗਰ ਦੇ ਟੈਸਟ ਜਾਂਚ ਮੁਫ਼ਤ ਕੀਤੀ ਗਈ ਅਤੇ ਮਰੀਜ਼ਾਂ ਨੂੰ ਦਵਾਈਆਂ ਤੇ ਫਲ ਵੰਡਿਆ ਗਿਆ । ਇਸ ਮੋਕੇ ਮੈਡਮ ਸੁਮਨ ਲਤਾ ਕਲਹਣ ,ਸਤੀਸ਼ ਗੁਪਤਾ, ਬਿਮਲ ਜੈਨ, ਬਲਪ੍ਰੀਤ ਸਿੰਘ ਜੱਸੀ, ਕੌਂਸਲਰ ਅਮਰਜੀਤ ਕੌਰ, ਕੌਂਸਲਰ ਸਤਨਾਮ ਕੌਰ, ਕੌਂਸਲਰ ਜਸਲੀਨ ਕੌਰ, ਸੋਢੀ ਸਿੰਘ, ਸਰਬਜੀਤ ਕੌਰ, ਮੁਕਤਾ , ਹਰਪ੍ਰੀਤ ਕੌਰ, ਸੁਰਿੰਦਰ ਕੁਮਾਰੀ, ਡਾ. ਰੋਹਿਤ ਡੋਗਰਾ,ਡਾ. ਨਿਰਾਜ ਕੁਮਾਰ, ਡਾ . ਅਮਨਦੀਪ ਤੇ ਆਪੀ ਹਸਪਤਾਲ ਦਾ ਸਟਾਫ਼ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਬੀ. ਕੇ. ਅਤੇ ਬਾਬੇ ਕੇ ਸਕੂਲ ਵਿਚ ਮਨਾਇਆ ਅਧਿਆਪਕ ਦਿਵਸ ਅਗਲੀ ਖ਼ਬਰ ਮੁਆਈ ਅੱਡਾ ਥਾਣਾ ਬਿਲਗਾ ਵਿਖੇ ਪੱਕਾ ਨਾਕਾ ਲੱਗਣ ਦੇ ਬਾਵਜੂਦ ਪੁਲਿਸ ਬੇਅਸਰ ਬਿਨਾਂ ਨੰਬਰ ਪਲੇਟਾਂ ਅਤੇ 3-3 ਸਵਾਰੀਆਂ ਵਾ...
Ad Position 24