06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਮੁਆਈ ਅੱਡਾ ਥਾਣਾ ਬਿਲਗਾ ਵਿਖੇ ਪੱਕਾ ਨਾਕਾ ਲੱਗਣ ਦੇ ਬਾਵਜੂਦ ਪੁਲਿਸ ਬੇਅਸਰ ਬਿਨਾਂ ਨੰਬਰ ਪਲੇਟਾਂ ਅਤੇ 3-3 ਸਵਾਰੀਆਂ ਵਾਲੇ ਮੋਟਰਸਾਈਕਲਾਂ ਦੀ ਹੁੱਲੜਬਾਜ਼ੀ ਜਾਰੀ

ਬਿਲਗਾ, 6 ਸਤੰਬਰ (ਤਜਿੰਦਰ ਕੁਮਾਰ)- ਇਲਾਕੇ ’ਚ ਕਾਨੂੰਨ ਵਿਵਸਥਾ ਦੀ ਸਥਿਤੀ ਦਿਨ-ਬ-ਦਿਨ ਵਿਗੜਦੀ ਜਾ ਰਹੀ ਹੈ। ਥਾਣਾ ਬਿਲਗਾ ਅਧੀਨ ਆਉਂਦੇ ਮੁਆਈ ਅੱਡਾ ਵਿਖੇ ਪੁਲਿਸ ਪ੍ਰਸ਼ਾਸਨ ਵਲੋਂ ਪੱਕਾ ਨਾਕਾ ਲੱਗਣ ਦੇ ਬਾਵਜੂਦ ਵੀ ਮੋਟਰਸਾਈਕਲ ਚਾਲਕਾਂ ਅਤੇ ਹੁੱਲੜਬਾਜ਼ਾਂ ‘ਤੇ ਕੋਈ ਅਸਰ ਦੇਖਣ ਨੂੰ ਨਹੀਂ ਮਿਲ ਰਿਹਾ।

Ad Position 21
repet_subhas-goyals [Copy P29]
ਥਾਣਾ ਬਿਲਗਾ ਅਧੀਨ ਆਉਂਦੇ ਮੁਆਈ ਅੱਡਾ ਵਿਖੇ ਪੱਕਾ ਨਾਕਾ ਲੱਗਣ ਦੇ ਬਾਵਜੂਦ ਵੀ ਬਿਨਾਂ ਨੰਬਰ ਪਲੇਟਾਂ ਵਾਲੇ ਮੋਟਰਸਾਈਕਲਾਂ ’ਤੇ ਹੁੱਲੜਬਾਜ਼ੀ ਕਰਦੇ ਹੋਏ। ਤਸਵੀਰ: ਤਜਿੰਦਰ ਕੁਮਾਰ 07-09-2026
ਬਿਲਗਾ, 6 ਸਤੰਬਰ (ਤਜਿੰਦਰ ਕੁਮਾਰ)- ਇਲਾਕੇ ’ਚ ਕਾਨੂੰਨ ਵਿਵਸਥਾ ਦੀ ਸਥਿਤੀ ਦਿਨ-ਬ-ਦਿਨ ਵਿਗੜਦੀ ਜਾ ਰਹੀ ਹੈ। ਥਾਣਾ ਬਿਲਗਾ ਅਧੀਨ ਆਉਂਦੇ ਮੁਆਈ ਅੱਡਾ ਵਿਖੇ ਪੁਲਿਸ ਪ੍ਰਸ਼ਾਸਨ ਵਲੋਂ ਪੱਕਾ ਨਾਕਾ ਲੱਗਣ ਦੇ ਬਾਵਜੂਦ ਵੀ ਮੋਟਰਸਾਈਕਲ ਚਾਲਕਾਂ ਅਤੇ ਹੁੱਲੜਬਾਜ਼ਾਂ ‘ਤੇ ਕੋਈ ਅਸਰ ਦੇਖਣ ਨੂੰ ਨਹੀਂ ਮਿਲ ਰਿਹਾ। ਪ੍ਰਸ਼ਾਸਨਿਕ ਨਾਕਾਮੀ ਕਾਰਨ ਸ਼ਰੇਆਮ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ, ਜਿਸ ਨਾਲ ਸਥਾਨਕ ਲੋਕਾਂ ਅਤੇ ਦੁਕਾਨਦਾਰਾਂ ਵਿੱਚ ਭਾਰੀ ਰੋਸ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਬਿਲਗਾ ਦੇ ਮੁਆਈ ਅੱਡਾ ਵਿਖੇ ਪੱਕਾ ਨਾਕਾ ਲੱਗਣ ਦੇ ਬਾਵਜੂਦ ਵੀ ਲਗਾਤਾਰ ਬਿਨਾਂ ਨੰਬਰ ਪਲੇਟਾਂ ਵਾਲੇ ਮੋਟਰਸਾਈਕਲਾਂ ‘ਤੇ ਤਿੰਨ-ਤਿੰਨ ਸਵਾਰੀਆਂ ਬੈਠ ਕੇ ਹੁੱਲੜਬਾਜ਼ੀ ਕਰ ਰਹੀਆਂ ਹਨ। ਇਨ੍ਹਾਂ ਚਾਲਕਾਂ ਨੂੰ ਨਾਕੇ ‘ਤੇ ਖੜ੍ਹੇ ਪੁਲਿਸ ਮੁਲਾਜ਼ਮਾਂ ਦਾ ਕੋਈ ਡਰ ਨਹੀਂ ਹੈ।ਦਿਨ-ਦਿਹਾੜੇ ਹੁੰਦੀ ਇਸ ਹੁੱਲੜਬਾਜ਼ੀ ਅਤੇ ਇੱਕ-ਇੱਕ ਮੋਟਰਸਾਈਕਲ ‘ਤੇ ਤਿੰਨ-ਤਿੰਨ ਸਵਾਰੀਆਂ ਦੇ ਲੰਘਣ ਕਾਰਨ ਸੜਕਾਂ ‘ਤੇ ਤੁਰਨ ਵਾਲੇ ਆਮ ਰਾਹਗੀਰਾਂ, ਔਰਤਾਂ ਅਤੇ ਸਕੂਲ ਆਉਣ-ਜਾਣ ਵਾਲੇ ਬੱਚਿਆਂ ਦਾ ਲੰਘਣਾ ਦੂਭਰ ਹੋ ਚੁੱਕਾ ਹੈ। ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਅਜਿਹੇ ਵਾਹਨ ਚਾਲਕ ਕਿਸੇ ਵੀ ਸਮੇਂ ਵੱਡੇ ਹਾਦਸੇ ਦਾ ਕਾਰਨ ਬਣ ਸਕਦੇ ਹਨ। ਦੁਕਾਨਦਾਰਾਂ ਅਤੇ ਇਲਾਕਾ ਨਿਵਾਸੀਆਂ ਨੇ ਦੋਸ਼ ਲਾਇਆ ਹੈ ਕਿ ਨਾਕੇ ਸਿਰਫ਼ ਨਾਮ ਦੇ ਹੀ ਰਹਿ ਗਏ ਹਨ। ਪੁਲਿਸ ਕਰਮਚਾਰੀਆਂ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਇਨ੍ਹਾਂ ਨਿਯਮ ਤੋੜਨ ਵਾਲਿਆਂ ਦੇ ਹੌਸਲੇ ਹੋਰ ਬੁਲੰਦ ਹੋ ਰਹੇ ਹਨ। ਇਲਾਕੇ ਦੇ ਸਮਾਜਿਕ ਆਗੂਆਂ ਅਤੇ ਆਮ ਲੋਕਾਂ ਨੇ ਉੱਚ ਪੁਲਿਸ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਥਾਣਾ ਬਿਲਗਾ ਅਧੀਨ ਆਉਂਦੇ ਮੁਆਈ ਅੱਡਾ ਵਿਖੇ ਲਗਾਏ ਗਏ ਪੱਕੇ ਨਾਕੇ ‘ਤੇ ਤਾਇਨਾਤ ਮੁਲਾਜ਼ਮਾਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਜਾਣ। ਬਿਨਾਂ ਨੰਬਰ ਪਲੇਟਾਂ ਵਾਲੇ ਵਾਹਨ ਅਤੇ ਟ੍ਰਿਪਲ ਰਾਈਡਿੰਗ ਕਰਨ ਵਾਲਿਆਂ ਦੇ ਵਾਹਨ ਤੁਰੰਤ ਜ਼ਬਤ ਕੀਤੇ ਜਾਣ ਅਤੇ ਹੁੱਲੜਬਾਜ਼ਾਂ ਖ਼ਿਲਾਫ਼ ਕਾਨੂੰਨੀ ਪਰਚੇ ਦਰਜ ਕੀਤੇ ਜਾਣ ਤਾਂ ਜੋ ਇਲਾਕੇ ਵਿੱਚ ਅਮਨ-ਸ਼ਾਂਤੀ ਅਤੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ।
Ad Position 22
No active advertisement
ਪਿਛਲੀ ਖ਼ਬਰ ਆਪੀ ਚੈਰੀਟੇਬਲ ਹਸਪਤਾਲ ਨੇ ਲਗਾਇਆ ਹਸਪਤਾਲ ’ਚ ਮੁਫ਼ਤ ਮੈਡੀਕਲ ਕੈਂਪ ਅਗਲੀ ਖ਼ਬਰ ਜੰਡਿਆਲਾ ’ਚ ਧੂਮਧਾਮ ਨਾਲ ਮਨਾਈ ਕ੍ਰਿਸ਼ਨ ਜਨਮ ਅਸ਼ਟਮੀ
Ad Position 24