ਬੀ.ਐਨ.ਆਈ. ਐਲਪਸ ਨੇ ਬਿਰਧ ਆਸ਼ਰਮ ਨੂੰ ਦਿੱਤਾ ਫਰਿੱਜ, ਏ.ਸੀ., ਵਾਟਰ ਫਿਲਟਰ ਤੇ ਆਰਥਿਕ ਸਹਾਇਤਾ
ਜਲੰਧਰ, 6 ਸਤੰਬਰ (ਐੱਮ. ਐੱਸ.
ਜਲੰਧਰ, 6 ਸਤੰਬਰ (ਐੱਮ. ਐੱਸ. ਲੋਹੀਆ) - ਬੀ.ਐੱਨ.ਆਈ. ਐਲਪਸ ਚੈਪਟਰ ਜਲੰਧਰ ਵਲੋਂ ਸਮਾਜ ਸੇਵਾ ਤਹਿਤ ਗੁਰੂ ਨਾਨਕ ਮਿਸ਼ਨ ਨੇਤਰਹੀਣ ਬਿਰਧ ਆਸ਼ਰਮ, ਸਪਰੋੜ ਨੰਗਲ, ਫਗਵਾੜਾ ਵਿਖੇ ਸਹਾਇਤਾ ਸਮੱਗਰੀ ਭੇਟ ਕੀਤੀ ਗਈ। ਇਸ ਮੌਕੇ ਆਸ਼ਰਮ ਨੂੰ ਫਰਿੱਜ, ਏਅਰ ਕੰਡੀਸ਼ਨਰ, ਵਾਟਰ ਫਿਲਟਰ, ਇਕ ਕੁਇੰਟਲ ਚਾਵਲ ਅਤੇ ਕਰੀਬ 8 0 ਹਜ਼ਾਰ ਰੁਪਏ ਦੀ ਆਰਥਿਕ ਸਹਾਇਤਾ ਦਿੱਤੀ ਗਈ। ਇਸ ਸੇਵਾ ਕਾਰਜ ਵਿੱਚ ਐੱਸ.ਡੀ.ਸੀ. ਸੁਮੀਤਪਾਲ ਸਿੰਘ, ਪ੍ਰਧਾਨ ਅਮਿਤ ਗਰਗ, ਵਾਈਸ ਪ੍ਰਧਾਨ ਗੌਰਵ ਤਾਇਲ, ਸਕੱਤਰ ਜਸਮੀਤਾ ਸਿੰਘ, ਖਜ਼ਾਨਚੀ ਅਸ਼ਨ ਮਿੱਤਲ, ਪ੍ਰੋਜੈਕਟ ਡਾਇਰੈਕਟਰ ਮਨਪ੍ਰੀਤ ਸਿੰਘ ਗਾਬਾ, ਹਰਮਨਦੀਪ ਸਿੰਘ, ਅਸ਼ਵਨੀ ਗੁਪਤਾ, ਕਮਲਜੀਤ ਸਿੰਘ ਕਪੂਰ, ਰਵੀ ਚੋਪੜਾ, ਗੁਰਦੀਪ ਸਿੰਘ, ਅੰਕਿਤ ਅਗਰਵਾਲ, ਅੰਗਦਪਾਲ ਸਿੰਘ, ਪੁਨੀਤ ਚੱਢਾ, ਹਰਿੰਦਰ ਸਿੰਘ , ਵਿਕਰਮਜੀਤ ਸਿੰਘ, ਦਮਨਜੀਤ ਸਿੰਘ, ਜਸਪ੍ਰੀਤ ਸਿੰਘ, ਹਰਮਨਜੀਤ ਸਿੰਘ, ਇਸ਼ਮ ਬਾਂਸਲ, ਅਕਸ਼ੈ, ਅਨੁਜ ਵਾਸਿਲ, ਸੰਜੀਵ ਗਾਂਧੀ ਅਤੇ ਕੁਲਵਿੰਦਰ ਸਿੰਘ ਸਮੇਤ ਮੈਂਬਰਾਂ ਨੇ ਯੋਗਦਾ ਨ ਦਿੱਤਾ।