ਕਰੋਲ ਬਾਗ ਵਿਖੇ ‘ਏਕ ਸ਼ਾਮ ਕਾਨ੍ਹਾ ਕੇ ਨਾਮ’
ਚੁਗਿੱਟੀ/ ਜੰਡੂ ਸਿੰਘਾ, 6 ਸਤੰਬਰ (ਨਰਿੰਦਰ ਲਾਗੂ)-ਸਥਾਨਕ ਕਰੋਲ ਬਾਗ ਵਿਖੇ ਮੋਰਨਿੰਗ ਸਟਾਰ ਕਲੱਬ ਵੱਲੋਂ ਇਲਾਕਾ ਵਸਨੀਕਾਂ ਦੇ ਸਹਿਯੋਗ ਨਾਲ ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ‘ਏਕ ਸ਼ਾਮ ਕਾਨ੍ਹਾ ਨਾਮ’ ਹੇਠ ਸਮਾਗਮ ਕਰਵਾਇਆ ਗਿਆ। ਇਸ ਮੌਕੇ ਪ੍ਰਬੰਧਕਾਂ ਵੱਲੋਂ ਸਰਬੱਤ ਦੇ ਭਲੇ ਲਈ ਭਗਵਾਨ ਸ੍ਰੀ ਕ੍ਰਿਸ਼ਨ ਜੀ ਅੱਗੇ ਅਰਦਾਸ ਕੀਤੀ ਗਈ।
ਚੁਗਿੱਟੀ/ ਜੰਡੂ ਸਿੰਘਾ, 6 ਸਤੰਬਰ (ਨਰਿੰਦਰ ਲਾਗੂ)-ਸਥਾਨਕ ਕਰੋਲ ਬਾਗ ਵਿਖੇ ਮੋਰਨਿੰਗ ਸਟਾਰ ਕਲੱਬ ਵੱਲੋਂ ਇਲਾਕਾ ਵਸਨੀਕਾਂ ਦੇ ਸਹਿਯੋਗ ਨਾਲ ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ‘ਏਕ ਸ਼ਾਮ ਕਾਨ੍ਹਾ ਨਾਮ’ ਹੇਠ ਸਮਾਗਮ ਕਰਵਾਇਆ ਗਿਆ। ਇਸ ਮੌਕੇ ਪ੍ਰਬੰਧਕਾਂ ਵੱਲੋਂ ਸਰਬੱਤ ਦੇ ਭਲੇ ਲਈ ਭਗਵਾਨ ਸ੍ਰੀ ਕ੍ਰਿਸ਼ਨ ਜੀ ਅੱਗੇ ਅਰਦਾਸ ਕੀਤੀ ਗਈ। ਇਸ ਮੌਕੇ ਉਚੇਚੇ ਤੌਰ ‘ਤੇ ਪਹੁੰਚੇ ਕੌਂਸਲਰ ਨਵਦੀਪ ਕੌਰ ਤੇ ਉਨ੍ਹਾਂ ਦੇ ਪਤੀ ਸੀਨੀਅਰ ਆਗੂ ਆਮ ਆਦਮੀ ਪਾਰਟੀ ਤੇ ਵੱਖ -ਵੱਖ ਹੋਰ ਬੁਲਾਰਿਆਂ ਵਲੋਂ ਆਪਣੇ ਸੰਬੋਧਨ ਦੌਰਾਨ ਪ੍ਰਬੰਧਕੀ ਕਮੇਟੀ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਸ਼ਰਧਾਲੂਆਂ ਨੂੰ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੀਆਂ ਵਧਾਈਆਂ ਦਿੱਤੀਆਂ ਗਈਆਂ । ਸਮਾਪਤੀ ‘ਤੇ ਸੇਵਾਦਾਰਾਂ ਵੱਲੋਂ ਹਾਜ਼ਰੀਨ ਨੂੰ ਪ੍ਰਸ਼ਾਦ ਵੰਡਿਆ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਰਿੰਦਰ ਕੁਮਾਰ, ਸੁਰਿੰਦਰ ਸਿੰਘ,ਮਦਨ ਮੋਹਨ, ਰਮਨੀਕ ਕੁਮਾਰ, ਰਜਿੰਦਰ ਸ਼ਰਮਾ, ਡਾਕਟਰ ਰਵੀ, ਅਸ਼ਵਨੀ ਵਰਮਾ, ਸੁਰਿੰਦਰ ਸਿੰਘ ਬਖਸ਼ੀ ਤੇ ਗੁਰਵੀਰ ਸਿੰਘ ਆਦਿ ਹਾਜ਼ਰ ਸਨ।