03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

‘ਆਪ’ ਦੇ ਸਾਬਕਾ ਹਲਕਾ ਇੰਚਾਰਜ ਦਿਨੇਸ਼ ਢੱਲ ਸਾਥੀਆਂ ਸਮੇਤ ਭਾਜਪਾ ’ਚ ਸ਼ਾਮਿਲ

ਜਲੰਧਰ, 2 ਸਤੰਬਰ (ਸ਼ਿਵ)- ਕੁਝ ਦਿਨ ਪਹਿਲਾਂ ਆਮ ਆਦਮੀ ਪਾਰਟੀ ਵਲੋਂ ਭਾਜਪਾ ਤੋਂ ਕੱਢੇ ਗਏ ਕਈ ਆਗੂਆਂ ਨੂੰ ‘ਆਪ’ ਵਿਚ ਸ਼ਾਮਿਲ ਕਰਵਾਇਆ ਗਿਆ ਸੀ ਤਾਂ ਅੱਜ ਭਾਰਤੀ ਜਨਤਾ ਪਾਰਟੀ ਨੇ ਵੀ ‘ਆਪ’ ਨੂੰ ਝਟਕਾ ਦਿੰਦੇ ਹੋਏ ਉੱਤਰੀ ਹਲਕੇ ਦੇ ‘ਆਪ’ ਦੇ ਸਾਬਕਾ ਹਲਕਾ ਇੰਚਾਰਜ ਦਿਨੇਸ਼ ਢੱਲ ਤੇ ਉਨ੍ਹਾਂ ਦੇ ਭਰਾ ਕੌਂਸਲਰ ਅਮਿਤ ਢੱਲ ਸਮੇਤ ਸਾਥੀਆਂ ਨੂੰ ਭਾਜਪਾ ’ਚ ਸ਼ਾਮਿਲ ਕਰਵਾਇਆ ਹੈ। ਚੇਤੇ ਰਹੇ ਕਿ ਮੇਅਰ ਵਨੀਤ ਧੀਰ ਨੂੰ ਉੱਤਰੀ ਹਲਕੇ ‘ਆਪ’ ਦਾ ਇੰਚਾਰਜ ਬਣਾਉਣ ਤੋਂ ਬਾਅਦ ਦਿਨੇਸ਼ ਢੱਲ ਪਾਰਟੀ ਨਾਲ ਨਾਰਾਜ਼ ਚਲ ਰਹੇ ਦੱਸੇ ਜਾਂਦੇ ਸੀ।

Ad Position 21
repet_subhas-goyals [Copy P29]
ਭਾਜਪਾ ’ਚ ਸ਼ਾਮਿਲ ਹੋਣ ਮੌਕੇ ਦਿਨੇਸ਼ ਢੱਲ ਨਾਲ ਕੇਵਲ ਸਿੰਘ ਢਿੱਲੋਂ, ਅਸ਼ੋਕ ਸਰੀਨ ਹਿੱਕੀ, ਕ੍ਰਿਸ਼ਨ ਦੇਵ ਭੰਡਾਰੀ, ਅਮਿਤ ਢੱਲ। ਤਸਵੀਰ. ਜੀ. ਪੀ. ਸਿੰਘ 03-09-2026
ਜਲੰਧਰ, 2 ਸਤੰਬਰ (ਸ਼ਿਵ)- ਕੁਝ ਦਿਨ ਪਹਿਲਾਂ ਆਮ ਆਦਮੀ ਪਾਰਟੀ ਵਲੋਂ ਭਾਜਪਾ ਤੋਂ ਕੱਢੇ ਗਏ ਕਈ ਆਗੂਆਂ ਨੂੰ ‘ਆਪ’ ਵਿਚ ਸ਼ਾਮਿਲ ਕਰਵਾਇਆ ਗਿਆ ਸੀ ਤਾਂ ਅੱਜ ਭਾਰਤੀ ਜਨਤਾ ਪਾਰਟੀ ਨੇ ਵੀ ‘ਆਪ’ ਨੂੰ ਝਟਕਾ ਦਿੰਦੇ ਹੋਏ ਉੱਤਰੀ ਹਲਕੇ ਦੇ ‘ਆਪ’ ਦੇ ਸਾਬਕਾ ਹਲਕਾ ਇੰਚਾਰਜ ਦਿਨੇਸ਼ ਢੱਲ ਤੇ ਉਨ੍ਹਾਂ ਦੇ ਭਰਾ ਕੌਂਸਲਰ ਅਮਿਤ ਢੱਲ ਸਮੇਤ ਸਾਥੀਆਂ ਨੂੰ ਭਾਜਪਾ ’ਚ ਸ਼ਾਮਿਲ ਕਰਵਾਇਆ ਹੈ। ਚੇਤੇ ਰਹੇ ਕਿ ਮੇਅਰ ਵਨੀਤ ਧੀਰ ਨੂੰ ਉੱਤਰੀ ਹਲਕੇ ‘ਆਪ’ ਦਾ ਇੰਚਾਰਜ ਬਣਾਉਣ ਤੋਂ ਬਾਅਦ ਦਿਨੇਸ਼ ਢੱਲ ਪਾਰਟੀ ਨਾਲ ਨਾਰਾਜ਼ ਚਲ ਰਹੇ ਦੱਸੇ ਜਾਂਦੇ ਸੀ। ਅੱਜ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਤੇ ਹੋਰ ਸੀਨੀਅਰ ਆਗੂਆਂ ਦੀ ਹਾਜ਼ਰੀ ਵਿਚ ਦਿਨੇਸ਼ ਢੱਲ, ਅਮਿਤ ਢੱਲ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਪਾਰਟੀ ਵਿਚ ਸ਼ਾਮਿਲ ਕਰਵਾਇਆ। ਇਸ ਮੌਕੇ ਭਾਜਪਾ ਪ੍ਰਧਾਨ ਅਸ਼ੋਕ ਸਰੀਨ ਹਿੱਕੀ, ਅਨਿਲ ਸਰੀਨ, ਸਾਬਕਾ ਵਿਧਾਇਕ ਕਿ੍ਸ਼ਨ ਦੇਵ ਭੰਡਾਰੀ, ਸ਼ੀਤਲ ਅੰਗੁਰਾਲ, ਅਮਿਤ ਤਨੇਜਾ, ਸੁਸ਼ੀਲ ਸ਼ਰਮਾ, ਰਾਜੇਸ਼ ਕਪੂਰ, ਰਾਜੇਸ਼ ਬਾਘਾ, ਅਮਿਤ ਭਾਟੀਆ ਸਮੇਤ ਹੋਰ ਵੀ ਭਾਜਪਾ ਆਗੂ ਮੌਜੂਦ ਸਨ। ਦਿਨੇਸ਼ ਢੱਲ ਦੇ ਨਾਲ ਪਾਰਟੀ ’ਚ ਸ਼ਾਮਿਲ ਹੋਣ ਵਾਲਿਆਂ ਵਿਚ ਪ੍ਰਮੁੱਖ ਤੌਰ ’ਤੇ ਅਨਿਲ ਢੱਲ, ਰੋਹਿਤ ਢੱਲ, ਪੰਕਜ ਢੱਲ, ਪਾਰਥ ਢੱਲ, ਨਵਦੀਪ ਮਦਾਨ ਨੇੱਡੀ, ਰਿਸ਼ੀ ਵਰਮਾ, ਪੁਨੀਤ ਵਡੇਰਾ ਅਤੇ ਕਰਨ ਕੋਛੜ ਤੇ ਹੋਰ ਸ਼ਾਮਿਲ ਸਨ। ਇਸ ਮੌਕੇ ਭਾਜਪਾ ਪੰਜਾਬ ਦੇ ਪ੍ਰਧਾਨ ਸਰਦਾਰ ਕੇਵਲ ਸਿੰਘ ਢਿੱਲੋਂ ਨੇ ਸਾਰੇ ਆਗੂਆਂ ਦਾ ਪਾਰਟੀ ’ਚ ਸਵਾਗਤ ਕਰਦਿਆਂ ਕਿਹਾ ਕਿ ਪੰਜਾਬ ’ਚ ਸਿਆਸੀ ਬਦਲਾਅ ਦੀ ਮਜ਼ਬੂਤ ਲਹਿਰ ਚੱਲ ਰਹੀ ਹੈ ਅਤੇ ਆਮ ਆਦਮੀ ਪਾਰਟੀ ਦੇ ਵਰਕਰ ਅਤੇ ਆਗੂ ਆਪਣੀ ਹੀ ਪਾਰਟੀ ਦੀਆਂ ਨੀਤੀਆਂ ਅਤੇ ਕਾਰਜਸ਼ੈਲੀ ਤੋਂ ਨਿਰਾਸ਼ ਹੋ ਕੇ ਭਾਜਪਾ ’ਚ ਸ਼ਾਮਿਲ ਹੋ ਰਹੇ ਹਨ। ਉਨ੍ਹਾਂ ਭਰੋਸਾ ਜਤਾਇਆ ਕਿ ਭਾਜਪਾ ਪੰਜਾਬ ਪ੍ਰਭਾਰੀ ਸਤੀਸ਼ ਪੂਨੀਆ ਦੀ ਰਹਿਨੁਮਾਈ ਅਤੇ ਸੰਗਠਨ ਦੀ ਮਜ਼ਬੂਤੀ ਦੇ ਬਲ ’ਤੇ ਭਾਰਤੀ ਜਨਤਾ ਪਾਰਟੀ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਵਿੱਚ ਇਤਿਹਾਸਕ ਜਿੱਤ ਦਰਜ ਕਰੇਗੀ। ਉਨ੍ਹਾਂ ਕਿਹਾ ਕਿ ਉੱਤਰੀ ਵਿਧਾਨ ਸਭਾ ਹਲਕੇ ਵਿੱਚ ਸੀਨੀਅਰ ਭਾਜਪਾ ਆਗੂ ਅਤੇ ਸਾਬਕਾ ਵਿਧਾਇਕ ਕ੍ਰਿਸ਼ਨ ਦੇਵ ਭੰਡਾਰੀ ਦਾ ਵਿਸ਼ਾਲ ਸਿਆਸੀ ਤਜਰਬਾ ਅਤੇ ਦਿਨੇਸ਼ ਢੱਲ ਦੀ ਇਲਾਕੇ ਵਿੱਚ ਮਜ਼ਬੂਤ ਪਕੜ ਭਾਜਪਾ ਨੂੰ ਨਵੀਂ ਊਰਜਾ ਪ੍ਰਦਾਨ ਕਰੇਗੀ। ਦੋਵੇਂ ਆਗੂਆਂ ਦੀ ਜੁਗਲਬੰਦੀ ਉੱਤਰੀ ਵਿਧਾਨ ਸਭਾ ਹਲਕੇ ਵਿੱਚ ਭਾਜਪਾ ਨੂੰ ਬੇਮਿਸਾਲ ਮਜ਼ਬੂਤੀ ਦੇਵੇਗੀ ਅਤੇ ਆਉਣ ਵਾਲੀਆਂ ਚੋਣਾਂ ਵਿੱਚ ਭਾਜਪਾ ਜਿੱਤ ਦਾ ਪਰਚਮ ਲਹਿਰਾਏਗੀ। ਚੇਤੇ ਰਹੇ ਕਿ ਦਿਨੇਸ਼ ਢੱਲ ਕਾਂਗਰਸ ਵਲੋਂ ਕੌਂਸਲਰ ਵੀ ਰਹੇ ਹਨ। ਬਾਅਦ ਵਿਚ ਉਨ੍ਹਾਂ ਨੇ ਕਾਂਗਰਸ ਛੱਡ ਦਿੱਤੀ ਸੀ। ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਆਪ ‘ਆਪ’ ਤੋਂ ਉੱਤਰੀ ਹਲਕੇ ਤੋਂ ਚੋਣ ਲੜੇ ਸਨ ਤਾਂ ਦਿਨੇਸ਼ ਢੱਲ ਨੂੰ 32685 ਤੇ ਕ੍ਰਿਸ਼ਨ ਦੇਵ ਭੰਡਾਰੀ ਨੂੰ 37852 ਤੇ ਕਾਂਗਰਸ ਦੇ ਬਾਵਾ ਹੈਨਰੀ ਨੇ 47338 ਵੋਟਾਂ ਹਾਸਿਲ ਕਰਕੇ ਜਿੱਤ ਹਾਸਿਲ ਕੀਤੀ ਸੀ। ਦਿਨੇਸ਼ ਢੱਲ ਨੇ ਭਾਜਪਾ ਵਿਚ ਸ਼ਾਮਿਲ ਹੋ ਕੇ ਅੱਜ ਵੱਡਾ ਸਿਆਸੀ ਧਮਾਕਾ ਕਰ ਦਿੱਤਾ। ਪਾਰਟੀ ਵਿਚ ਸ਼ਾਮਿਲ ਹੋਣ ’ਤੇ ਦਿਨੇਸ਼ ਢੱਲ ਨੇ ਜਿੱਥੇ ਹਾਈਕਮਾਨ ਦਾ ਧੰਨਵਾਦ ਕੀਤਾ ਤੇ ਉਨ੍ਹਾਂ ਨੇ ਕਿਹਾ ਕਿ ਸੂਬੇ ਵਿਚ ਨਸ਼ਾ ਖ਼ਤਮ ਨਹੀਂ ਜਾ ਸਕਿਆ ਹੈ। ਉਨ੍ਹਾਂ ਕਿਹਾ ਕਿ ਅਗਲੇ ਸਾਲ ਭਾਜਪਾ ਦੀ ਸਰਕਾਰ ਲਿਆਉਣ ਲਈ ਉਹ ਬਣਦੀ ਜ਼ਿੰਮੇਵਾਰੀ ਬਖ਼ੂਬੀ ਨਿਭਾਉਣਗੇ।
Ad Position 22
No active advertisement
ਪਿਛਲੀ ਖ਼ਬਰ ਜਿਮਖਾਨਾ ਕਲੱਬ ਦੀ ਨਵੀਂ ਚੁਣੀ ਟੀਮ ‘ਅਜੀਤ’ ਭਵਨ ਪੁੱਜੀ ਅਗਲੀ ਖ਼ਬਰ ਸੱਤ ਨਗਰ ’ਚ ਸਟਰੀਟ ਲਾਈਟਾਂ ਬੰਦ ਹੋਣ ਕਾਰਨ ਲੋਕ ਪ੍ਰੇਸ਼ਾਨ
Ad Position 24