25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਲੋਕਾਂ ਦੀਆਂ ਸਮੱਸਿਆਵਾਂ ਨੂੰ ਅੱਜ ਨਿਗਮ ਹਾਊਸ ਵਿਚ ਪ੍ਰਮੁੱਖਤਾ ਨਾਲ ਉਠਾਏਗੀ ਭਾਜਪਾ

ਜਲੰਧਰ, 24 ਅਗਸਤ (ਸ਼ਿਵ)-ਨਗਰ ਨਿਗਮ ਦੀ ਕੱਲ੍ਹ ਹੋਣ ਵਾਲੀ ਹਾਊਸ ਮੀਟਿੰਗ ਤੋਂ ਪਹਿਲਾਂ ਅੱਜ ਨਗਰ ਨਿਗਮ ਭਾਜਪਾ ਪਾਰਟੀ ਦੇ ਸਮੂਹ ਕੌਂਸਲਰਾਂ ਦੀ ਇੱਕ ਅਹਿਮ ਬੈਠਕ ਮਨਜੀਤ ਸਿੰਘ ਟੀਟੂ, ਕੌਂਸਲਰ ਵਾਰਡ ਨੰਬਰ 50 ਅਤੇ ਵਿਰੋਧੀ ਧਿਰ ਦੇ ਆਗੂ ਦੇ ਦਫ਼ਤਰ ਵਿਖੇ ਹੋਈ। ਬੈਠਕ ਦੌਰਾਨ ਕੱਲ੍ਹ ਦੀ ਹਾਊਸ ਮੀਟਿੰਗ ਦੇ ਅਜੰਡੇ ਵਿਚ ਨਜ਼ਰ ਆ ਰਹੀਆਂ ਤਰਜੀਹਾਂ ਅਤੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਵਿਕਾਸ ਕਾਰਜਾਂ ਨਾਲ ਸਬੰਧਿਤ ਮਾਮਲਿਆਂ ’ਤੇ ਵਿਸਥਾਰ ਨਾਲ ਵਿਚਾਰ-ਚਰਚਾ ਕੀਤੀ ਗਈ।

Ad Position 21
No active advertisement
ਅਜੀਤ ਡੈਸਕ 25-08-2026
ਜਲੰਧਰ, 24 ਅਗਸਤ (ਸ਼ਿਵ)-ਨਗਰ ਨਿਗਮ ਦੀ ਕੱਲ੍ਹ ਹੋਣ ਵਾਲੀ ਹਾਊਸ ਮੀਟਿੰਗ ਤੋਂ ਪਹਿਲਾਂ ਅੱਜ ਨਗਰ ਨਿਗਮ ਭਾਜਪਾ ਪਾਰਟੀ ਦੇ ਸਮੂਹ ਕੌਂਸਲਰਾਂ ਦੀ ਇੱਕ ਅਹਿਮ ਬੈਠਕ ਮਨਜੀਤ ਸਿੰਘ ਟੀਟੂ, ਕੌਂਸਲਰ ਵਾਰਡ ਨੰਬਰ 50 ਅਤੇ ਵਿਰੋਧੀ ਧਿਰ ਦੇ ਆਗੂ ਦੇ ਦਫ਼ਤਰ ਵਿਖੇ ਹੋਈ। ਬੈਠਕ ਦੌਰਾਨ ਕੱਲ੍ਹ ਦੀ ਹਾਊਸ ਮੀਟਿੰਗ ਦੇ ਅਜੰਡੇ ਵਿਚ ਨਜ਼ਰ ਆ ਰਹੀਆਂ ਤਰਜੀਹਾਂ ਅਤੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਵਿਕਾਸ ਕਾਰਜਾਂ ਨਾਲ ਸਬੰਧਿਤ ਮਾਮਲਿਆਂ ’ਤੇ ਵਿਸਥਾਰ ਨਾਲ ਵਿਚਾਰ-ਚਰਚਾ ਕੀਤੀ ਗਈ। ਭਾਜਪਾ ਕੌਂਸਲਰਾਂ ਨੇ ਇਤਰਾਜ਼ ਜਤਾਇਆ ਕਿ ਏਜੰਡੇ ਵਿਚ ਇੱਕ ਵਿਸ਼ੇਸ਼ ਹਲਕੇ ਨੂੰ ਕਥਿਤ ਤੌਰ ’ਤੇ ਵੱਡੀ ਤਰਜੀਹ ਦਿੱਤੀ ਜਾ ਰਹੀ ਹੈ ਅਤੇ ਜ਼ਿਆਦਾਤਰ ਕੰਮ ਉਸੇ ਖੇਤਰ ਨਾਲ ਸਬੰਧਿਤ ਰੱਖੇ ਗਏ ਹਨ। ਕੌਂਸਲਰਾਂ ਨੇ ਕਿਹਾ ਕਿ ਨਗਰ ਨਿਗਮ ਪੂਰੇ ਸ਼ਹਿਰ ਦੀ ਸਾਂਝੀ ਸੰਸਥਾ ਹੈ। ਮੀਟਿੰਗ ਵਿਚ ਡਿਸਪੋਜ਼ਲ ਮੈਨੇਜਮੈਂਟ ਨਾਲ ਸਬੰਧਿਤ ਟੈਂਡਰ ਦੇ ਮਾਮਲੇ ’ਤੇ ਵੀ ਭਾਜਪਾ ਕੌਂਸਲਰਾਂ ਵੱਲੋਂ ਸਖ਼ਤ ਰੋਸ ਪ੍ਰਗਟ ਕੀਤਾ ਗਿਆ। ਕੌਂਸਲਰਾਂ ਨੇ ਮੰਗ ਕੀਤੀ ਕਿ ਇਸ ਪੂਰੇ ਮਾਮਲੇ ਵਿਚ ਜ਼ਿੰਮੇਵਾਰੀ ਤੈਅ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦੀ ਸਫ਼ਾਈ ਅਤੇ ਕੂੜਾ ਪ੍ਰਬੰਧਨ ਲੋਕਾਂ ਦੀ ਸਿਹਤ ਅਤੇ ਰੋਜ਼ਾਨਾ ਜ਼ਿੰਦਗੀ ਨਾਲ ਸਿੱਧੇ ਤੌਰ ’ਤੇ ਜੁੜੇ ਮਾਮਲੇ ਹਨ। ਨਵੇਂ ਜਲੰਧਰ ਭਾਜਪਾ ਪ੍ਰਧਾਨ ਅਸ਼ੋਕ ਸਰੀਨ ਹਿੱਕੀ ਦਾ ਸਾਰੇ ਭਾਜਪਾ ਕੌਂਸਲਰਾਂ ਵੱਲੋਂ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਉਪ ਵਿਰੋਧੀ ਧਿਰ ਦੀ ਆਗੂ ਚਰਨਜੀਤ ਕੌਰ ਸੰਧਾ, ਅਮਿੱਤ ਸਿੰਘ ਸੰਧਾ, ਦਰਸ਼ਨ ਭਗਤ, ਅਜੇ ਕੁਮਾਰ ਬੱਬਲ, ਕੰਵਰ ਸਰਤਾਜ ਸਿੰਘ, ਰਾਜੀਵ ਕੁਮਾਰ ਢੀਂਗਰਾ, ਮਨਜੀਤ ਕੌਰ, ਮੀਨੂ, ਜੋਤੀ, ਸ਼ੋਭਾ, ਤਰਵਿੰਦਰ ਕੁਮਾਰ ਸੋਈ, ਰਵੀ ਕੁਮਾਰ, ਰਿੰਪੀ ਪ੍ਰਭਾਕਰ ਅਤੇ ਗੁਰਦੀਪ ਸਿੰਘ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਵਿਸ਼ਵ ਪੰਜਾਬੀ ਸੰਗਠਨ ਨੇ ਕਰਵਾਈ ਸ੍ਰੀ ਗੁਰੂ ਨਾਨਕ ਦੇਵ ਜੀ ’ ਤੇ ਲੇਖਕ / ਫਿਲਮ ਨਿਰਮਾਤਾ ਅਮਰਦੀਪ ਸਿੰਘ ਦੁਆਰਾ ਆਡੀਓ -... ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਦੇ ਨਵ-ਨਿਯੁਕਤ ਕੌਮੀ ਮੀਤ ਪ੍ਰਧਾਨ ਰਾਣਾ ਦਾ ਸਨਮਾਨ
Ad Position 24