20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਮਨੋਬਲ ਵਰਕਸ਼ਾਪ ਵਿਚ ਮਾਹਿਰਾਂ ਨੇ ਦਿੱਤਾ ਤਣਾਅ - ਮੁਕਤ ਜੀਵਨ ਦਾ ਸੰਦੇਸ਼

ਜਲੰਧਰ, 19 ਅਗਸਤ (ਸ਼ਿਵ)- ਦਿਵਿਆ ਜੋਤੀ ਜਾਗ੍ਰਿਤੀ ਸੰਸਥਾਨ ਵਲੋਂ ਫਗਵਾੜਾ ਗੇਟ ਇਲੈਕਟ੍ਰੀਕਲ ਡੀਲਰਜ਼ ਐਸੋਸੀਏਸ਼ਨ ਦੇ ਸਹਿਯੋਗ ਨਾਲ ‘ਮਨੋਬਲ ਵਰਕਸ਼ਾਪ ਕਰਵਾਈ ਗਈ, ਜਿਸ ਦਾ ਉਦੇਸ਼ ਮਾਨਸਿਕ ਤਣਾਅ ਤੋਂ ਨਿਜਾਤ ਅਤੇ ਸੰਤੁਲਿਤ ਜੀਵਨ ਲਈ ਜਾਗਰੂਕਤਾ ਫੈਲਾਉਣਾ ਸੀ। ਇਸ ਮੌਕੇ ਪ੍ਰਧਾਨ ਅਮਿੱਤ ਸਹਿਗਲ ਨੇ ਵੀ ਸੰਬੋਧਨ ਕੀਤਾ।

Ad Position 21
No active advertisement
ਅਜੀਤ ਡੈਸਕ 20-08-2026
ਜਲੰਧਰ, 19 ਅਗਸਤ (ਸ਼ਿਵ)- ਦਿਵਿਆ ਜੋਤੀ ਜਾਗ੍ਰਿਤੀ ਸੰਸਥਾਨ ਵਲੋਂ ਫਗਵਾੜਾ ਗੇਟ ਇਲੈਕਟ੍ਰੀਕਲ ਡੀਲਰਜ਼ ਐਸੋਸੀਏਸ਼ਨ ਦੇ ਸਹਿਯੋਗ ਨਾਲ ‘ਮਨੋਬਲ ਵਰਕਸ਼ਾਪ ਕਰਵਾਈ ਗਈ, ਜਿਸ ਦਾ ਉਦੇਸ਼ ਮਾਨਸਿਕ ਤਣਾਅ ਤੋਂ ਨਿਜਾਤ ਅਤੇ ਸੰਤੁਲਿਤ ਜੀਵਨ ਲਈ ਜਾਗਰੂਕਤਾ ਫੈਲਾਉਣਾ ਸੀ। ਇਸ ਮੌਕੇ ਪ੍ਰਧਾਨ ਅਮਿੱਤ ਸਹਿਗਲ ਨੇ ਵੀ ਸੰਬੋਧਨ ਕੀਤਾ। ਮੁੱਖ ਵਕਤਾ ਸਾਧਵੀ ਮੇਧਾਵੀ ਭਾਰਤੀ ਨੇ ਕਿਹਾ ਕਿ ਲੰਬੇ ਸਮੇਂ ਦਾ ਤਣਾਅ ਮਨੁੱਖ ਦੀ ਇਕਾਗਰਤਾ, ਫ਼ੈਸਲਾ ਲੈਣ ਦੀ ਸਮਰੱਥਾ ਅਤੇ ਜੀਵਨ ਦੀ ਗੁਣਵੱਤਾ ਨੂੰ ਪ੍ਰਭਾਵਿਤ ਕਰਦਾ ਹੈ। ਉਨ੍ਹਾਂ ਨੇ ਧਿਆਨ, ਸਕਾਰਾਤਮਿਕ ਸੋਚ ਅਤੇ ਬ੍ਰਹਮ-ਗਿਆਨ ਆਧਾਰਿਤ ਸਾਧਨਾ ਨੂੰ ਸਥਾਈ ਮਾਨਸਿਕ ਸ਼ਾਂਤੀ ਦਾ ਆਧਾਰ ਦੱਸਿਆ। ਵਰਕਸ਼ਾਪ ਦੌਰਾਨ ਭਾਗੀਦਾਰਾਂ ਨੂੰ ਸੌਖੇ ਧਿਆਨ ਅਤੇ ਇਕਾਗਰਤਾ ਅਭਿਆਸ ਵੀ ਕਰਵਾਏ ਗਏ। ਐਸੋਸੀਏਸ਼ਨ ਦੇ ਪ੍ਰਧਾਨ ਅਮਿੱਤ ਸਹਿਗਲ ਨੇ ਕਿਹਾ ਕਿ ਤੰਦਰੁਸਤ ਜੀਵਨ ਲਈ ਸਰੀਰਕ ਸਿਹਤ ਦੇ ਨਾਲ-ਨਾਲ ਮਾਨਸਿਕ ਸ਼ਾਂਤੀ ਅਤੇ ਅੰਦਰੂਨੀ ਸੰਤੁਲਨ ਵੀ ਬਹੁਤ ਜ਼ਰੂਰੀ ਹੈ। ਇਸ ਮੌਕੇ ਸੰਸਥਾ ਦੇ ਕਨਵੀਨਰ ਸੁਰੇਸ਼ ਗੁਪਤਾ ਸਮੇਤ ਕਈ ਮੈਂਬਰ ਹਾਜ਼ਰ ਰਹੇ। ਇਸ ਮੌਕੇ ਮਨੋਜ ਕਪਿਲਾ, ਟੀ. ਐੱਸ. ਬੇਦੀ, ਰੌਬਿਨ ਗੁਪਤਾ, ਸੁਰੇਸ਼ ਗੁਪਤਾ, ਅਮਰੀਕ ਸਿੰਘ ਮੌਖਾ, ਬਲਦੇਵ ਰਾਜ ਮਹਿਤਾ, ਕੁੱਕੂ ਮਿੱਢਾ, ਪ੍ਰਣਵ ਖੁਰਾਨਾ, ਗਗਨ ਛਾਬੜਾ, ਜਤਿੰਦਰ ਸਹਿਗਲ ਤੇ ਹੋਰ ਵੀ ਹਾਜਰ ਸਨ।
Ad Position 22
No active advertisement
ਪਿਛਲੀ ਖ਼ਬਰ ਸਟੇਟ ਪਬਲਿਕ ਸਕੂਲ ’ ਚ ਆਜ਼ਾਦੀ ਦਿਵਸ ਮਨਾਇਆ ਅਗਲੀ ਖ਼ਬਰ ‘ ਫੁਲਕਾਰੀ ’ ਦੀ ‘ ਈ - ਵੇਸਟ ’ ਇਕੱਠਾ ਕਰਨ ਸੰਬੰਧੀ ਮੁਹਿੰਮ ਨੂੰ ਮਿਲਿਆ ਭਰਵਾਂ ਹੁੰਗਾਰਾ 2 ਦਿਨਾਂ ’ਚ ਵੱਡੀ ਮਾਤਰਾ ’ਚ...
Ad Position 24