20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

‘ ਫੁਲਕਾਰੀ ’ ਦੀ ‘ ਈ - ਵੇਸਟ ’ ਇਕੱਠਾ ਕਰਨ ਸੰਬੰਧੀ ਮੁਹਿੰਮ ਨੂੰ ਮਿਲਿਆ ਭਰਵਾਂ ਹੁੰਗਾਰਾ 2 ਦਿਨਾਂ ’ਚ ਵੱਡੀ ਮਾਤਰਾ ’ਚ ‘ਈ-ਵੇਸਟ’ ਕੀਤਾ ਇਕੱਠਾ

ਜਲੰਧਰ, 19 ਅਗਸਤ (ਜਸਪਾਲ ਸਿੰਘ)-‘ਫੁਲਕਾਰੀ ਵੂਮੈਨ ਆਫ਼ ਜਲੰਧਰ’ ਸੰਸਥਾ ਵੱਲੋਂ ਨਗਰ ਨਿਗਮ ਜਲੰਧਰ ਦੇ ਸਹਿਯੋਗ ਨਾਲ ਕੇ. ਐਲ.

Ad Position 21
No active advertisement
ਅਜੀਤ ਡੈਸਕ 20-08-2026
ਜਲੰਧਰ, 19 ਅਗਸਤ (ਜਸਪਾਲ ਸਿੰਘ)-‘ਫੁਲਕਾਰੀ ਵੂਮੈਨ ਆਫ਼ ਜਲੰਧਰ’ ਸੰਸਥਾ ਵੱਲੋਂ ਨਗਰ ਨਿਗਮ ਜਲੰਧਰ ਦੇ ਸਹਿਯੋਗ ਨਾਲ ਕੇ. ਐਲ. ਸਹਿਗਲ ਵਿਖੇ ਕਰਵਾਈ ਗਈ ਦੋ ਰੋਜ਼ਾ ‘ਈ-ਵੇਸਟ’ ਇਕੱਠਾ ਕਰਨ ਸੰਬੰਧੀ ਮੁਹਿੰਮ ‘ਈ ਪਰਿਵਰਤਨ’ ਸਫ਼ਲਤਾਪੂਰਵਕ ਸੰਪੰਨ ਹੋ ਗਈ । ਦੋ ਦਿਨਾ ਇਸ ਮੁਹਿੰਮ ਦੌਰਾਨ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਦਿੰਦਿਆਂ ਕਰੀਬ 1000 ਕਿਲੋ ਈ-ਵੇਸਟ ਇਕੱਠਾ ਕੀਤਾ ਗਿਆ ।ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਫੁਲਕਾਰੀ ਸੰਸਥਾ ਦੀ ਪ੍ਰਧਾਨ ਸ੍ਰੀਮਤੀ ਮੋਨਲ ਕਲਸੀ ਨੇ ਦੱਸਿਆ ਕਿ ਮੁਹਿੰਮ ਦਾ ਮੁੱਖ ਉਦੇਸ਼ ਲੋਕਾਂ ਨੂੰ ਈ-ਵੇਸਟ ਦੇ ਸਹੀ ਤੇ ਜ਼ਿੰਮੇਵਾਰ ਨਿਪਟਾਰੇ ਪ੍ਰਤੀ ਜਾਗਰੂਕ ਕਰਨਾ ਅਤੇ ਵਾਤਾਵਰਨ ਦੀ ਸੰਭਾਲ ਲਈ ਸੁਚੇਤ ਕਰਨਾ ਸੀ । ਇਸ ਦੌਰਾਨ ਪੁਰਾਣੇ ਫਰਿੱਜ, ਟੈਲੀਵਿਜ਼ਨ, ਕੰਪਿਊਟਰ, ਲੈਪਟਾਪ, ਮੋਬਾਈਲ ਫੋਨ, ਪ੍ਰਿੰਟਰ, ਕੀ-ਬੋਰਡ, ਚਾਰਜਰ, ਕੇਬਲ, ਬੈਟਰੀਆਂ ਸਮੇਤ ਵੱਖ-ਵੱਖ ਤਰ੍ਹਾਂ ਦੀਆਂ ਇਲੈਕਟ੍ਰਾਨਿਕ ਵਸਤਾਂ ਇਕੱਠੀਆਂ ਕੀਤੀਆਂ ਗਈਆਂ । ਇਕੱਠੇ ਕੀਤੇ ਈ-ਵੇਸਟ ਨੂੰ ਸੁਰੱਖਿਅਤ ਅਤੇ ਵਾਤਾਵਰਨ ਪੱਖੀ ਢੰਗ ਨਾਲ ਰੀਸਾਈਕਲ ਕਰਨ ਲਈ ਕੇ. ਜੇ. ਰੀਸਾਈਕਲਰਜ਼ ਰਾਹੀਂ ਭੇਜਿਆ ਜਾਵੇਗਾ । ਪ੍ਰੋਗਰਾਮ ਹੈੱਡ ਸ੍ਰੀਮਤੀ ਨੀਰਜਾ ਮਹਾਜਨ ਅਤੇ ਡਾ. ਸਨਿਗਧਾ ਮਹਾਜਨ ਦੀ ਅਗਵਾਈ ਹੇਠ ਚਲਾਈ ਗਈ ਇਸ ਮੁਹਿੰਮ ਨੂੰ ਸ਼ਹਿਰ ਵਾਸੀਆਂ ਵਲੋਂ ਪੂਰਾ ਸਹਿਯੋਗ ਦਿੱਤਾ ਗਿਆ। ਫੁਲਕਾਰੀ ਵੂਮੈਨ ਆਫ਼ ਜਲੰਧਰ ਦੀ ਪ੍ਰਧਾਨ ਸ੍ਰੀਮਤੀ ਮੋਨਲ ਕਲਸੀ ਨੇ ਕਿਹਾ ਕਿ ‘ਈ ਪਰਿਵਰਤਨ’ ਦਾ ਮਕਸਦ ਸਿਰਫ਼ ਈ-ਵੇਸਟ ਇਕੱਠਾ ਕਰਨਾ ਨਹੀਂ, ਸਗੋਂ ਲੋਕਾਂ ਵਿੱਚ ਜ਼ਿੰਮੇਵਾਰ ਖਪਤ ਅਤੇ ਈ-ਵੇਸਟ ਦੇ ਸਹੀ ਨਿਪਟਾਰੇ ਦੀ ਸੋਚ ਪੈਦਾ ਕਰਨਾ ਵੀ ਹੈ। ਇਸ ਮੌਕੇ ਵਾਈਸ ਪ੍ਰਧਾਨ ਸ੍ਰੀਮਤੀ ਰਿੰਕੂ ਅਗਰਵਾਲ, ਸਕੱਤਰ ਸ੍ਰੀਮਤੀ ਕਾਵੇਰੀ ਕਲਸੀ ਤੇ ਸ੍ਰੀਮਤੀ ਮਨਿੰਦਰ ਭਾਈਜਾਦਾ, ਖਜ਼ਾਨਚੀ ਸ੍ਰੀਮਤੀ ਮਿੰਨੀ ਚੁੱਘ ਤੇ ਸ੍ਰੀਮਤੀ ਦੀਪਾਲੀ ਗੁਪਤਾ ਅਤੇ ਸੋਸ਼ਲ ਮੀਡੀਆ ਤੇ ਪੀ.ਆਰ. ਹੈੱਡ ਸ੍ਰੀਮਤੀ ਉਪਮਾ ਜੈਨ ਤੇ ਸ੍ਰੀਮਤੀ ਸੀਮਾ ਸੋਂਧੀ ਨੇ ਮੇਅਰ ਸ੍ਰੀ ਵਿਨੀਤ ਧੀਰ ਸਮੇਤ ਮੁਹਿੰਮ ਨੂੰ ਸਫ਼ਲ ਬਣਾਉਣ ਵਿੱਚ ਸਹਿਯੋਗ ਦੇਣ ਵਾਲੇ ਸਾਰੇ ਲੋਕਾਂ ਦਾ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਮਨੋਬਲ ਵਰਕਸ਼ਾਪ ਵਿਚ ਮਾਹਿਰਾਂ ਨੇ ਦਿੱਤਾ ਤਣਾਅ - ਮੁਕਤ ਜੀਵਨ ਦਾ ਸੰਦੇਸ਼ ਅਗਲੀ ਖ਼ਬਰ ਭਾਜਪਾ ਜਲੰਧਰ ਸ਼ਹਿਰੀ ਦੀ ਸੰਗਠਨਾਤਮਕ ਮੀਟਿੰਗ ’ ਚ ਪ੍ਰੋਗਰਾਮਾਂ ਨੂੰ ਲੈ ਕੇ ਬਣਾਈ ਰਣਨੀਤੀ 2027 ਵਿਚ ਪੰਜਾਬ ਵਿਚ ਵੀ ਭਾਜ...
Ad Position 24