ਰਾਜਾ ਸਾਹਿਬ ਕ੍ਰਿਕਟ ਕਲੱਬ ਨੇ 6 ਵਿਕਟਾਂ ਨਾਲ ਜਿੱਤਿਆ ਮੁਕਾਬਲਾ
ਜਲੰਧਰ, 16 ਅਗਸਤ (ਡਾ ਜਤਿੰਦਰ ਸਾਬੀ)- ਹਿੱਟਰ ਅਕੈਡਮੀ ਵਿਖੇ ਰਾਜਾ ਸਾਹਿਬ ਕ੍ਰਿਕਟ ਕਲੱਬ ਅਤੇ ਰਾਇਲ ਕ੍ਰਿਕਟ ਕਲੱਬ ਦਰਮਿਆਨ ਖੇਡੇ ਗਏ ਕ੍ਰਿਕਟ ਮੁਕਾਬਲੇ ਵਿੱਚ ਰਾਜਾ ਸਾਹਿਬ ਕ੍ਰਿਕਟ ਕਲੱਬ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 6 ਵਿਕਟਾਂ ਨਾਲ ਜਿੱਤ ਦਰਜ ਕੀਤੀ। ਟਾਸ ਜਿੱਤ ਕੇ ਰਾਇਲ ਕ੍ਰਿਕਟ ਕਲੱਬ ਨੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ 20 ਓਵਰਾਂ ਵਿੱਚ 233 ਦੌੜਾਂ ਬਣਾਈਆਂ।
ਜਲੰਧਰ, 16 ਅਗਸਤ (ਡਾ ਜਤਿੰਦਰ ਸਾਬੀ)- ਹਿੱਟਰ ਅਕੈਡਮੀ ਵਿਖੇ ਰਾਜਾ ਸਾਹਿਬ ਕ੍ਰਿਕਟ ਕਲੱਬ ਅਤੇ ਰਾਇਲ ਕ੍ਰਿਕਟ ਕਲੱਬ ਦਰਮਿਆਨ ਖੇਡੇ ਗਏ ਕ੍ਰਿਕਟ ਮੁਕਾਬਲੇ ਵਿੱਚ ਰਾਜਾ ਸਾਹਿਬ ਕ੍ਰਿਕਟ ਕਲੱਬ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 6 ਵਿਕਟਾਂ ਨਾਲ ਜਿੱਤ ਦਰਜ ਕੀਤੀ। ਟਾਸ ਜਿੱਤ ਕੇ ਰਾਇਲ ਕ੍ਰਿਕਟ ਕਲੱਬ ਨੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ 20 ਓਵਰਾਂ ਵਿੱਚ 233 ਦੌੜਾਂ ਬਣਾਈਆਂ। ਰਾਜਾ ਸਾਹਿਬ ਕ੍ਰਿਕਟ ਕਲੱਬ ਵੱਲੋਂ ਸੂਰਜ ਨੇ 3 ਵਿਕਟਾਂ ਹਾਸਲ ਕੀਤੀਆਂ, ਜਦਕਿ ਲਾਲ ਚੰਦ, ਰਾਘਵ ਅਤੇ ਸੰਦੀਪ ਨੇ 1-1 ਵਿਕਟ ਲਈ।ਟੀਚੇ ਦਾ ਪਿੱਛਾ ਕਰਦਿਆਂ ਰਾਜਾ ਸਾਹਿਬ ਕ੍ਰਿਕਟ ਕਲੱਬ ਨੇ ਸ਼ਾਨਦਾਰ ਬੱਲੇਬਾਜ਼ੀ ਦਾ ਪ੍ਰਦਰਸ਼ਨ ਕੀਤਾ ਅਤੇ 17 ਓਵਰਾਂ ਵਿੱਚ 236 ਦੌੜਾਂ ਬਣਾ ਕੇ 6 ਵਿਕਟਾਂ ਨਾਲ ਮੁਕਾਬਲਾ ਆਪਣੇ ਨਾਮ ਕਰ ਲਿਆ। ਟੀਮ ਦੀ ਜਿੱਤ ਵਿੱਚ ਗੁਰਹੇਮੰਤ ਸਿੰਘ ਨੇ 66 ਦੌੜਾਂ ਦੀ ਬਿਹਤਰੀਨ ਪਾਰੀ ਖੇਡੀ। ਸਾਹਿਲ ਚੋਪੜਾ ਨੇ 36, ਸਤਪਾਲ ਨੇ 38 ਅਤੇ ਸੁੱਖੀ ਜੀ ਨੇ 32 ਦੌੜਾਂ ਦਾ ਯੋਗਦਾਨ ਪਾਇਆ।ਸ਼ਾਨਦਾਰ 66 ਦੌੜਾਂ ਬਣਾਉਣ ਵਾਲੇ ਗੁਰਹੇਮੰਤ ਸਿੰਘ ਨੂੰ ਮੈਨ ਆਫ਼ ਦ ਮੈਚ ਚੁਣਿਆ ਗਿਆ।