ਟਿਊਬਵੈੱਲ ਹਿੱਤ ਬੋਰ ਕਰਨ ਦੇ ਕੰਮ ਦੀ ‘ ਆਪ ’ ਦੇ ਆਗੂ ਲਗਨਦੀਪ ਸਿੰਘ ਤੇ ਗੋਲਡੀ ਮਰਵਾਹਾ ਵਲੋਂ ਸ਼ੁਰੂਆਤ ਸ਼ਾਲੀਮਾਰ ਗਾਰਡਨ ਦੇ ਲੋਕਾਂ ਦੀ ਮੰਗ ਹੋਈ ਪੂਰੀ
ਚੁਗਿੱਟੀ/ ਜੰਡੂ ਸਿੰਘਾ,18 ਅਗਸਤ ( ਨਰਿੰਦਰ ਲਾਗੂ)- ਵਾਰਡ ਨੰਬਰ 5 ਅਧੀਨ ਆਉਂਦੇ ਮੁਹੱਲਾ ਸ਼ਾਲੀਮਾਰ ਗਾਰਡਨ ਦੇ ਪਾਰਕ ਵਿੱਚ ਲਗਾਏ ਜਾਣ ਵਾਲੇ ਪਾਣੀ ਵਾਲੇ ਟਿਊਬਵੈੱਲ ਦੇ ਬੋਰ ਦੇ ਕੰਮ ਦੀ ਸ਼ੁਰੂਆਤ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਲਗਨਦੀਪ ਸਿੰਘ ਤੇ ਗੋਲਡੀ ਮਰਵਾਹਾ ਵਲੋਂ ਸਾਂਝੇ ਰੂਪ ਵਿੱਚ ਕੀਤੀ ਗਈ। ਇਸ ਮੌਕੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਉਕਤ ਦੋਹਾਂ ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਵੱਲੋਂ ਲੋਕ ਭਲਾਈ ਦੇ ਕੰਮਾਂ ਦੇ ਸਿਲਸਿਲੇ ਨੂੰ ਲਗਾਤਾਰ ਜਾਰੀ ਰੱਖਿਆ ਜਾ ਰਿਹਾ ਹੈ।
ਚੁਗਿੱਟੀ/ ਜੰਡੂ ਸਿੰਘਾ,18 ਅਗਸਤ ( ਨਰਿੰਦਰ ਲਾਗੂ)- ਵਾਰਡ ਨੰਬਰ 5 ਅਧੀਨ ਆਉਂਦੇ ਮੁਹੱਲਾ ਸ਼ਾਲੀਮਾਰ ਗਾਰਡਨ ਦੇ ਪਾਰਕ ਵਿੱਚ ਲਗਾਏ ਜਾਣ ਵਾਲੇ ਪਾਣੀ ਵਾਲੇ ਟਿਊਬਵੈੱਲ ਦੇ ਬੋਰ ਦੇ ਕੰਮ ਦੀ ਸ਼ੁਰੂਆਤ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਲਗਨਦੀਪ ਸਿੰਘ ਤੇ ਗੋਲਡੀ ਮਰਵਾਹਾ ਵਲੋਂ ਸਾਂਝੇ ਰੂਪ ਵਿੱਚ ਕੀਤੀ ਗਈ। ਇਸ ਮੌਕੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਉਕਤ ਦੋਹਾਂ ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਵੱਲੋਂ ਲੋਕ ਭਲਾਈ ਦੇ ਕੰਮਾਂ ਦੇ ਸਿਲਸਿਲੇ ਨੂੰ ਲਗਾਤਾਰ ਜਾਰੀ ਰੱਖਿਆ ਜਾ ਰਿਹਾ ਹੈ। ਜਿਸ ਦੇ ਚੱਲਦਿਆਂ ਸਾਰੇ ਵਰਗਾਂ ਦੇ ਲੋਕ ਉਨ੍ਹਾਂ ਦੀਆਂ ਨੀਤੀਆਂ ਤੋਂ ਖੁਸ਼ ਹਨ। ਉਨ੍ਹਾਂ ਕਿਹਾ ਇਸ ਵਾਰਡ ਦੇ ਲੋਕਾਂ ਦੀਆਂ ਤਮਾਮ ਮੰਗਾਂ ਨੂੰ ਗੰਭੀਰਤਾ ਨਾਲ ਪੂਰਾ ਕੀਤਾ ਜਾ ਰਿਹਾ ਹੈ। ਜਿਨ੍ਹਾਂ ਵਿੱਚ ਪਾਣੀ ਵਾਲੇ ਟਿਊਬਵੈੱਲ ਦੀ ਲੋੜ ਇਥੋਂ ਦੇ ਵਸਨੀਕਾਂ ਨੂੰ ਵੀ ਸੀ ਜੋ ਕਿ ਹੁਣ ਪੂਰੀ ਹੋ ਜਾਵੇਗੀ। ਇਸ ਮੌਕੇ ਇਲਾਕਾ ਵਸਨੀਕਾਂ ਨੇ ਕੌਂਸਲਰ ਨਵਦੀਪ ਕੌਰ, ਉਨ੍ਹਾਂ ਦੇ ਪਤੀ ਸੀਨੀਅਰ ਆਗੂ ਆਮ ਆਦਮੀ ਪਾਰਟੀ ਲਗਨਦੀਪ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਖੁਸ਼ ਹਨ ਇਨ੍ਹਾਂ ਦੇ ਕੰਮਾਂ ਤੋਂ। ਉਨ੍ਹਾਂ ਆਖਿਆ ਕਿ ਕੌਂਸਲਰ ਵੱਲੋਂ ਉਨ੍ਹਾਂ ਦੀਆਂ ਸਮੱਸਿਆਂਵਾਂ ਵੱਲ ਸੰਜੀਦਗੀ ਨਾਲ ਤਵੱਜੋਂ ਦਿੱਤੀ ਜਾ ਰਹੀ ਹੈ ਜਿਹਦੇ ਲਈ ਉਹ ਪ੍ਰਸੰਸਾ ਦੇ ਹੱਕਦਾਰ ਹਨ। ਇਸ ਮੌਕੇ ਪ੍ਰਧਾਨ ਰਾਜਵੀਰ ਸਿੰਘ ਰੰਧਾਵਾ,ਜੀ.ਐਸ. ਬਾਜਵਾ, ਮਨੀਸ਼ ਸ਼ਰਮਾ ,ਜਸਵੀਰ ਸਿੰਘ, ਹਰਪ੍ਰੀਤ ਸਿੰਘ, ਸੁਰਜੀਤ ਸਿੰਘ, ਦਲਵੀਰ ਸਿੰਘ ਕੰਗ, ਬਲਜੀਤ ਸਿੰਘ, ਸਤਨਾਮ ਸਿੰਘ ਆਦਿ ਹਾਜ਼ਰ ਸਨ।