ਟੀ. ਬੀ. ਮੁਕਤ ਭਾਰਤ ਅਭਿਆਨ” ਤਹਿਤ ਨੁੱਕੜ ਨਾਟਕ ਖੇਡਿਆ
ਗੁਰਾਇਆ, 14 ਅਗਸਤ (ਬਲਵਿੰਦਰ ਸਿੰਘ)- ਗੁਰੂ ਨਾਨਕ ਖ਼ਾਲਸਾ ਗਰਲਜ਼ ਕਾਲਜ, ਬਾਬਾ ਸੰਗ ਢੇਸੀਆਂ ਵਿਖੇ ਭਾਰਤ ਸਰਕਾਰ ਤੋਂ ਪ੍ਰਾਪਤ ਹਦਾਇਤਾਂ ਅਨੁਸਾਰ, ਪ੍ਰਿੰਸੀਪਲ ਡਾ. ਗੁਰਸ਼ਰਨਜੀਤ ਬੈਂਸ ਦੀ ਅਗਵਾਈ ਹੇਠ ਤੇ ਪ੍ਰੋ.
ਗੁਰਾਇਆ, 14 ਅਗਸਤ (ਬਲਵਿੰਦਰ ਸਿੰਘ)- ਗੁਰੂ ਨਾਨਕ ਖ਼ਾਲਸਾ ਗਰਲਜ਼ ਕਾਲਜ, ਬਾਬਾ ਸੰਗ ਢੇਸੀਆਂ ਵਿਖੇ ਭਾਰਤ ਸਰਕਾਰ ਤੋਂ ਪ੍ਰਾਪਤ ਹਦਾਇਤਾਂ ਅਨੁਸਾਰ, ਪ੍ਰਿੰਸੀਪਲ ਡਾ. ਗੁਰਸ਼ਰਨਜੀਤ ਬੈਂਸ ਦੀ ਅਗਵਾਈ ਹੇਠ ਤੇ ਪ੍ਰੋ. ਡਾ. ਰੁਪਿੰਦਰ ਮਾਹਲ ਐਨ. ਐੱਸ.ਐੱਸ. ਪ੍ਰੋਗਰਾਮ ਅਫ਼ਸਰ ਦੀ ਦੇਖ ਰੇਖ ਹੇਠ ਐਨ.ਐੱਸ.ਐੱਸ. ਵਿਭਾਗ ਅਤੇ ਐਨ.ਸੀ.ਸੀ. ਵਿਭਾਗ ਵਲੋਂ ‘’ਟੀ. ਬੀ. ਮੁਕਤ ਭਾਰਤ ਅਭਿਆਨ” ਮੁਹਿੰਮ ਦੇ ਤਹਿਤ ਨੁੱਕੜ ਨਾਟਕ ਪੇਸ਼ ਕੀਤਾ ਗਿਆ, ਜਿਸ ਵਿਚ ਨਸ਼ਾ ਕਰਨ ਵਾਲੇ ਨੌਜਵਾਨਾਂ ਦੇ ਪਰਿਵਾਰਾਂ ਉੱਪਰ ਪੈਣ ਵਾਲੇ ਮਾੜੇ ਅਸਰ ਤੇ ਨਤੀਜਿਆਂ ਦੀ ਝਲਕ ਵਿਦਿਆਰਥੀਆਂ ਵਲੋਂ ਬੜੇ ਹੀ ਭਾਵਪੂਰਨ ਤਰੀਕੇ ਨਾਲ ਪੇਸ਼ ਕੀਤੀ ਗਈ। ਐਨ.ਸੀ.ਸੀ ਦੇ ਵਿਦਿਆਰਥੀਆਂ ਵਲੋਂ ਨਸ਼ਿਆਂ ਵਿਰੁੱਧ ਜਾਣਕਾਰੀ ਪ੍ਰਗਟਾਵੇ ਲਈ ਪੋਸਟਰ ਵੀ ਤਿਆਰ ਕੀਤੇ ਗਏ, ਜਿਨ੍ਹਾਂ ਨੂੰ ਰੈਲੀ ਦੌਰਾਨ ਪੇਸ਼ ਕੀਤਾ ਗਿਆ। ਇਸ ਸਮੂਹਿਕ ਕਾਰਗੁਜ਼ਾਰੀ ਵਿਚ ਕਾਲਜ ਟੀਚਿੰਗ ਤੇ ਨਾਨ ਟੀਚਿੰਗ ਸਟਾਫ਼ ਮੈਂਬਰਜ਼ ਦੇ ਨਾਲ ਪ੍ਰਿੰਸੀਪਲ ਡਾ. ਗੁਰਸ਼ਰਨਜੀਤ ਬੈਂਸ, ਐਨ. ਐੱਸ.ਐੱਸ. ਪ੍ਰੋਗਰਾਮ ਅਫ਼ਸਰ ਪ੍ਰੋ. ਡਾ. ਰੁਪਿੰਦਰ ਮਾਹਲ, ਪ੍ਰੋ. ਡਾ. ਮਨਿੰਦਰਜੀਤ ਕੌਰ, ਪ੍ਰੋ. ਨਰੇਸ਼ ਰਾਣੀ ਤੇ ਇੰਚਾਰਜ ਪ੍ਰੋ. ਪਵਨਜੀਤ ਤੇ ਹੋਰ ਹਾਜ਼ਰ ਸਨ।