15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਡੇਰਾ ਸੱਚਖੰਡ ਬੱਲਾਂ ਦੇ ਮੁਖੀ ਸੰਤ ਨਿਰੰਜਨ ਦਾਸ ਨੂੰ ਪੰਜਾਬ ’ਚ (ਆਰ.ਟੀ.ਈ.) ਐਕਟ ਲਾਗੂ ਕਰਨ ਲਈ ਮੁੱਖ ਮੰਤਰੀ ਪੰਜਾਬ ਕੋਲ ਮੁੱਦਾ ਉਠਾਉਣ ਦੀ ਅਪੀਲ

ਕਿਸ਼ਨਗੜ੍ਹ 14 ਅਗਸਤ (ਹੁਸਨ ਲਾਲ)- ਸਮਾਜਿਕ ਕਾਰਕੁਨਾਂ ਦੇ ਇਕ ਵਫ਼ਦ ਵਲੋਂ ਪਦਮ ਸ਼੍ਰੀ ਸੰਤ ਨਿਰੰਜਨ ਦਾਸ ਜੀ ਮੁਖੀ ਡੇਰਾ ਸੱਚਖੰਡ ਬੱਲਾਂ ਨਾਲ ਮੁਲਾਕਾਤ ਕਰਕੇ ਪੰਜਾਬ ਦੇ ਮੁੱਖ ਮੰਤਰੀ ਕੋਲ (ਆਰ. ਟੀ.

Ad Position 21
No active advertisement
ਅਜੀਤ ਡੈਸਕ 15-08-2026
ਕਿਸ਼ਨਗੜ੍ਹ 14 ਅਗਸਤ (ਹੁਸਨ ਲਾਲ)- ਸਮਾਜਿਕ ਕਾਰਕੁਨਾਂ ਦੇ ਇਕ ਵਫ਼ਦ ਵਲੋਂ ਪਦਮ ਸ਼੍ਰੀ ਸੰਤ ਨਿਰੰਜਨ ਦਾਸ ਜੀ ਮੁਖੀ ਡੇਰਾ ਸੱਚਖੰਡ ਬੱਲਾਂ ਨਾਲ ਮੁਲਾਕਾਤ ਕਰਕੇ ਪੰਜਾਬ ਦੇ ਮੁੱਖ ਮੰਤਰੀ ਕੋਲ (ਆਰ.ਟੀ.ਈ.) ਐਕਟ, 2009 ਦੀ ਧਾਰਾ 12(1)(ਸੀ) ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਦਾ ਮੁੱਦਾ ਉਠਾਉਣ ਦੀ ਅਪੀਲ ਕੀਤੀ। ਇਸ ਧਾਰਾ ਅਧੀਨ ਪ੍ਰਾਈਵੇਟ ਗੈਰ-ਸਹਾਇਤਾ ਪ੍ਰਾਪਤ ਸਕੂਲਾਂ ਵਿਚ ਕਮਜ਼ੋਰ ਵਰਗਾਂ ਤੇ ਵੰਚਿਤ ਸਮੂਹਾਂ ਦੇ ਬੱਚਿਆਂ ਲਈ ਘੱਟੋ-ਘੱਟ 25 ਫੀਸਦੀ ਸੀਟਾਂ ਰਾਖਵੀਆਂ ਹਨ।ਵਫ਼ਦ ਨੇ ਸੰਤ ਨਿਰੰਜਨ ਦਾਸ ਜੀ ਨੂੰ ਮਾਪਿਆਂ ਨੂੰ ਦਰਪੇਸ਼ ਮੁਸ਼ਕਲਾਂ ਬਾਰੇ ਜਾਣੂ ਕਰਵਾਉਂਦਿਆਂ ਇਕ ਮੰਗ ਪੱਤਰ ਸੌਂਪਿਆ। ਵਫ਼ਦ ਨੇ ਕਿਹਾ ਕਿ ਪੰਜਾਬ ਵਿੱਚ (ਆਰਟੀ ਈ) ਐਕਟ ਦੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਵਿੱਚ ਲੰਬੇ ਸਮੇਂ ਤੱਕ ਰੁਕਾਵਟ ਰਹੀ, ਹਾਲਾਂਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ 19 ਫਰਵਰੀ 2025 ਨੂੰ ਪੰਜਾਬ (ਆਰ.ਟੀ.ਈ.) ਨਿਯਮਾਂ ਦੇ ਨਿਯਮ 7(4) ਨੂੰ ਅਸੰਵਿਧਾਨਕ ਕਰਾਰ ਦਿੰਦਿਆਂ ਧਾਰਾ 12(1)(ਸੀ) ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਸਨ। ਵਫ਼ਦ ਨੇ ਚਿੰਤਾ ਜ਼ਾਹਰ ਕੀਤੀ ਕਿ 2026-27 ਵਿੱਚ ਹੁਣ ਤੱਕ ਲਗਪਗ 200 ਬੱਚਿਆਂ ਦੇ ਦਾਖਲੇ ਹੋਣ ਦੀ ਜਾਣਕਾਰੀ ਹੈ, ਜਦਕਿ ਹਰ ਸਾਲ ਲਗਭਗ ਇੱਕ ਲੱਖ ਬੱਚੇ ਯੋਗ ਹੋ ਸਕਦੇ ਹਨ। ਇਸ ਦਾ ਮੁੱਖ ਕਾਰਨ ਵਿਆਪਕ ਜਨ-ਜਾਗਰੂਕਤਾ ਦੀ ਘਾਟ, ਅਰਜ਼ੀਆਂ ਲਈ ਨਾਕਾਫ਼ੀ ਸਮਾਂ ਅਤੇ ਪ੍ਰਕਿਰਿਆ ਸਬੰਧੀ ਮਾਪਿਆਂ ਦੀ ਅਣਜਾਣਤਾ ਦੱਸੀ ਗਈ। ਵਫ਼ਦ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਵੱਲੋਂ ਸੂਬਾ-ਪੱਧਰੀ ਜਾਗਰੂਕਤਾ ਮੁਹਿੰਮ, ਯੋਗ ਮਾਪਿਆਂ ਨੂੰ ਮੁੜ ਅਰਜ਼ੀ ਦਾ ਮੌਕਾ, ਸਕੂਲ ਵਾਰ ਅਤੇ ਜ਼ਿਲ੍ਹਾ ਵਾਰ ਦਾਖਲਾ ਅੰਕੜਿਆਂ ਦੀ ਪਾਰਦਰਸ਼ੀ ਜਾਣਕਾਰੀ, ਪ੍ਰਾਈਵੇਟ ਸਕੂਲਾਂ ਦੀ ਸਖ਼ਤ ਨਿਗਰਾਨੀ ਅਤੇ ਪ੍ਰਭਾਵਸ਼ਾਲੀ ਸ਼ਿਕਾਇਤ ਨਿਵਾਰਣ ਪ੍ਰਣਾਲੀ ਯਕੀਨੀ ਬਣਾਈ ਜਾਵੇ। ਵਫ਼ਦ ਨੇ ਜ਼ੋਰ ਦਿੱਤਾ ਕਿ (ਆਰ.ਟੀ.ਈ.) ਤਹਿਤ ਸਿੱਖਿਆ ਬੱਚਿਆਂ ਦਾ ਕਾਨੂੰਨੀ ਤੇ ਸੰਵਿਧਾਨਕ ਅਧਿਕਾਰ ਹੈ, ਇਹ ਕੇਵਲ ਸਰਕਾਰੀ ਭਲਾਈ ਯੋਜਨਾ ਨਹੀਂ ਹੈ। ਸੰਤ ਨਿਰੰਜਨ ਦਾਸ ਜੀ ਨੇ ਵਫ਼ਦ ਦੀਆਂ ਗੱਲਾਂ ਧਿਆਨ ਨਾਲ ਸੁਣੀਆਂ ਅਤੇ ਭਰੋਸਾ ਦਿੱਤਾ ਕਿ ਉਹ ਇਸ ਮਾਮਲੇ ਨੂੰ ਸਬੰਧਤ ਅਧਿਕਾਰੀਆਂ ਕੋਲ ਉਠਾਉਣਗੇ। ਇਸ ਮੌਕੇ ਵਫ਼ਦ ਵਿਚ ਜਗਮੋਹਨ ਸਿੰਘ ਰਾਜੂ ਆਈਏਐਸ (ਰਿਟਾਇਰਡ), ਓਂਕਾਰ ਨਾਥ ਸਾਬਕਾ ਐਡੀਸ਼ਨਲ ਡਿਪਟੀ ਕੰਪਟਰੋਲਰ ਐਂਡ ਆਡੀਟਰ ਜਨਰਲ, ਫਤਿਹਜੰਗ ਸਿੰਘ, ਕਿਰਪਾਲ ਸਿੰਘ ਅਤੇ ਤਰਸੇਮ ਲਾਲ ਸ਼ਾਮਲ ਸਨ।
Ad Position 22
No active advertisement
ਪਿਛਲੀ ਖ਼ਬਰ ਟੀ. ਬੀ. ਮੁਕਤ ਭਾਰਤ ਅਭਿਆਨ” ਤਹਿਤ ਨੁੱਕੜ ਨਾਟਕ ਖੇਡਿਆ ਅਗਲੀ ਖ਼ਬਰ ਸਟੇਟ ਪਬਲਿਕ ਸਕੂਲ ਸ਼ਾਹਕੋਟ ਵਿਖੇ ‘ ਕਾਮਰਸ ਦਿਵਸ ’ ਮਨਾਇਆ
Ad Position 24