ਯੂਨੀਵਰਸਿਟੀ ਕਾਲਜ ਜੰਡਿਆਲਾ ਵਿਖੇ ਵੰਡ ਦੇ ਦੁਖਾਂਤ ਨੂੰ ਯਾਦ ਕਰਨ ਲਈ ਸਮਾਗਮ ਕਰਵਾਇਆ
ਜਮਸ਼ੇਰ ਖਾਸ, ਜੰਡਿਆਲਾ ਮੰਜਕੀ 14 ਅਗਸਤ (ਹਰਵਿੰਦਰ ਕੁਮਾਰ)- ਗੋਬਿੰਦ ਸਿੰਘ ਯੂਨੀਵਰਸਿਟੀ ਕਾਲਜ ਜੰਡਿਆਲਾ ਮੰਜਕੀ ਵਿਖੇ ਕਾਲਜ ਇੰਚਾਰਜ ਜਸ਼ਨਜੋਤ ਸਿੰਘ ਜੌਹਲ ਦੀ ਅਗਵਾਈ ਹੇਠ ਐਨ. ਐਸ.
ਜਮਸ਼ੇਰ ਖਾਸ, ਜੰਡਿਆਲਾ ਮੰਜਕੀ 14 ਅਗਸਤ (ਹਰਵਿੰਦਰ ਕੁਮਾਰ)- ਗੋਬਿੰਦ ਸਿੰਘ ਯੂਨੀਵਰਸਿਟੀ ਕਾਲਜ ਜੰਡਿਆਲਾ ਮੰਜਕੀ ਵਿਖੇ ਕਾਲਜ ਇੰਚਾਰਜ ਜਸ਼ਨਜੋਤ ਸਿੰਘ ਜੌਹਲ ਦੀ ਅਗਵਾਈ ਹੇਠ ਐਨ.ਐਸ.ਐਸ. ਵਿਭਾਗ ਦੇ ਸਹਿਯੋਗ, ਉਚੇਰੀ ਸਿੱਖਿਆ ਵਿਭਾਗ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਤੇ ਭਾਰਤ ਸਰਕਾਰ ਦੇ ਸਭਿਆਚਾਰਕ ਵਿਭਾਗ ਦੇ ਸੰਕਲਪ ਅਨੁਸਾਰ ‘ਪਾਰਟੀਸ਼ਨ ਹੌਰਰਜ਼ ਰਿਮੈਂਬਰੈਂਸ ਡੇਅ’ ਮਨਾਇਆ ਗਿਆ। ਇਹ ਦਿਨ ਮਨਾਉਣ ਦਾ ਮੁੱਖ ਉਦੇਸ਼ 1947 ਦੀ ਦੇਸ਼ ਵੰਡ ਦੌਰਾਨ ਲੱਖਾਂ ਲੋਕਾਂ ਵੱਲੋਂ ਸਾਹੇ ਗਏ ਦੁੱਖ-ਦਰਦ, ਮਾਨਸਿਕ ਸਦਮੇ ਅਤੇ ਕੁਰਬਾਨੀਆਂ ਨੂੰ ਯਾਦ ਕਰਦਿਆਂ ਨੌਜਵਾਨ ਪੀੜ੍ਹੀ ਵਿੱਚ ਸ਼ਾਂਤੀ, ਏਕਤਾ ਅਤੇ ਭਾਈਚਾਰਕ ਸਾਂਝ ਦੀਆਂ ਕਦਰਾਂ ਕੀਮਤਾਂ ਨੂੰ ਪ੍ਰਫੁਲਿਤ ਕਰਨਾ ਹੈ। ਸੈਮੀਨਾਰ ਦੌਰਾਨ ਭਾਸ਼ਣ ਅਤੇ ਕਵਿਤਾ ਦੁਆਰਾ ਜਾਗਰੂਕ ਗਤੀਵਿਧੀਆਂ ਕਰਵਾਈਆਂ ਗਈਆਂ। ਵਿਦਿਆਰਥੀਆਂ ਨੇ ਇਹਨਾਂ ਗਤੀਵਿਧੀਆਂ ਵਿੱਚ ਹਿੱਸਾ ਲੈਂਦੇ ਦੇਸ਼ ਦੀ ਵੰਡ ਦੇ ਦੁਖਾਂਤ ਸੰਬੰਧੀ ਆਪਣੇ ਵਿਚਾਰ ਸਾਂਝੇ ਕੀਤੇ। ਇਸ ਤੋਂ ਇਲਾਵਾਂ ਭਾਰਤ ਸਰਕਾਰ ਵੱਲੋਂ ਤਿਆਰ ਕੀਤੀ ਗਈ ਡਿਜੀਟਲ ਪ੍ਰਦਰਸ਼ਨੀ ਅਤੇ ਡਾਕੂਮੈਂਟਰੀ ਫ਼ਿਲਮ ਵੀ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਦਿਖਾਈ ਗਈ। ਦੋ ਮਿੰਟ ਦਾ ਮੋਨ ਰੱਖਕੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਕੀਤਾ ਗਿਆ। ਇਸ ਦਿਨ ਨੂੰ ਯਾਦ ਕਰਨ ਦਾ ਮਨੋਰਥ ਨਫ਼ਰਤ ਨੂੰ ਦੁਹਰਾਉਣਾ ਨਹੀਂ, ਸਗੋਂ ਇਹ ਸੰਕਲਪ ਲੈਣਾ ਹੈ ਕਿ ਅਸੀਂ ਅਮਨ, ਭਾਈਚਾਰਕ ਸਾਂਝ ਤੇ ਇਨਸਾਨੀਅਤ ਦੀਆਂ ਕਦਰਾਂ ਕੀਮਤਾਂ ਨੂੰ ਹਮੇਸ਼ਾ ਬਚਾ ਕੇ ਰੱਖਾਂਗੇ।