10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਵਿਪਨ ਸਭਰਵਾਲ ਭਗਵਾਨ ਵਾਲਮੀਕਿ ਵੈੱਲਫੇਅਰ ਟਰੱਸਟ ਦੇ ਮੁੜ ਚੇਅਰਮੈਨ ਚੁਣੇ

ਜਲੰਧਰ, 9 ਅਗਸਤ -ਭਗਵਾਨ ਵਾਲਮੀਕਿ ਵੈਲਫੇਅਰ ਟਰੱਸਟ ਦੀਆਂ ਅੱਜ ਸੰਪੰਨ ਹੋਈਆਂ ਚੋਣਾਂ ਵਿਚ ਵਿਪਨ ਸਭਰਵਾਲ ਆਪਣੇ ਵਿਰੋਧੀ ਉਮੀਦਵਾਰ ਨੂੰ 553 ਵੋਟਾਂ ਦੇ ਵੱਡੇ ਫਰਕ ਨਾਲ ਹਰਾ ਕੇ ਭਗਵਾਨ ਵਾਲਮੀਕ ਵੈਲਫੇਅਰ ਟਰੱਸਟ ਦੇ ਮੁੜ ਚੇਅਰਮੈਨ ਬਣ ਗਏ ਹਨ। ਸ਼ਕਤੀ ਨਗਰ ਸਖਿਤ ਭਗਵਾਨ ਵਾਲਮੀਕ ਆਸ਼ਰਮ ਵਿਚ ਚੇਅਰਮੈਨ ਦੇ ਅਹੁਦੇ ਲਈ ਹੋਈਆਂ ਚੋਣਾਂ ਵਿਚ 1055 ਵੋਟਾਂ ਵਿਚੋਂ ਕੁਲ 955 ਵੋਟਾਂ ਪਈਆਂ ਜਦਕਿ ਇਨ੍ਹਾਂ ਵਿਚ 9 ਵੋਟਾਂ ਰੱਦ ਕੀਤੀਆਂ ਗਈਆਂ।

Ad Position 21
No active advertisement
ਚੋਣ ਜਿੱਤਣ ਤੋਂ ਬਾਅਦ ਵਿਪਨ ਸਭਰਵਾਲ ਦੇ ਨਾਲ ਸੁਭਾਸ਼ ਸੋਂਧੀ, ਚੇਤਨ ਹਾਂਡਾ ਤੇ ਹੋਰ ਸਮਰਥਕ। 10-08-2026
ਜਲੰਧਰ, 9 ਅਗਸਤ -ਭਗਵਾਨ ਵਾਲਮੀਕਿ ਵੈਲਫੇਅਰ ਟਰੱਸਟ ਦੀਆਂ ਅੱਜ ਸੰਪੰਨ ਹੋਈਆਂ ਚੋਣਾਂ ਵਿਚ ਵਿਪਨ ਸਭਰਵਾਲ ਆਪਣੇ ਵਿਰੋਧੀ ਉਮੀਦਵਾਰ ਨੂੰ 553 ਵੋਟਾਂ ਦੇ ਵੱਡੇ ਫਰਕ ਨਾਲ ਹਰਾ ਕੇ ਭਗਵਾਨ ਵਾਲਮੀਕ ਵੈਲਫੇਅਰ ਟਰੱਸਟ ਦੇ ਮੁੜ ਚੇਅਰਮੈਨ ਬਣ ਗਏ ਹਨ। ਸ਼ਕਤੀ ਨਗਰ ਸਖਿਤ ਭਗਵਾਨ ਵਾਲਮੀਕ ਆਸ਼ਰਮ ਵਿਚ ਚੇਅਰਮੈਨ ਦੇ ਅਹੁਦੇ ਲਈ ਹੋਈਆਂ ਚੋਣਾਂ ਵਿਚ 1055 ਵੋਟਾਂ ਵਿਚੋਂ ਕੁਲ 955 ਵੋਟਾਂ ਪਈਆਂ ਜਦਕਿ ਇਨ੍ਹਾਂ ਵਿਚ 9 ਵੋਟਾਂ ਰੱਦ ਕੀਤੀਆਂ ਗਈਆਂ। ਵਿਪਨ ਸਭਰਵਾਲ ਨੂੰ ਸਭ ਤੋਂ ਜ਼ਿਆਦਾ 746 ਵੋਟਾਂ ਪਈਆਂ ਜਦਕਿ ਉਨ੍ਹਾਂ ਦੇ ਵਿਰੋਧੀ ਉਮੀਦਵਾਰ ਰਾਜੂ ਖੋਸਲਾ ਨੂੰ 193 ਵੋਟਾਂ ਤੇ ਵਿਕੀ ਗਿੱਲ ਨੂੰ 7ਵੋਟਾਂ ਮਿਲੀਆਂ। ਇਨ੍ਹਾਂ ਚੋਣਾਂ ਵਿਚ ਜਿਸ ਤਰਾਂ ਨਾਲ ਵਿਪਨ ਸਭਰਵਾਲ ਨੂੰ ਲੋਕਾਂ ਦਾ ਸਮਰਥਨ ਮਿਲ ਰਿਹਾ ਸੀ ਤੇ ਉਨ੍ਹਾਂ ਦੀ ਪਹਿਲਾਂ ਹੀ ਇੱਕਤਰਫ਼ਾ ਪੱਕੀ ਜਿੱਤ ਲੱਗ ਰਹੀ ਸੀ। ਚੇਅਰਮੈਨ ਦੀ ਚੋਣ ਜਿੱਤਣ ਤੋਂ ਬਾਅਦ ਵਿਪਨ ਸਭਰਵਾਲ ਦੇ ਸਮਰਥਕਾਂ ਵਲੋਂ ਭੰਗੜੇ ਪਾਏ ਗਏ ਤੇ ਇਸ ਮੌਕੇ ਲੱਡੂ ਵੰਡੇ ਗਏ ਤੇ ਢੋਲ ਵਜਾਏ ਗਏ। ਚੋਣ ਜਿੱਤਣ ’ਤੇ ਉਨ੍ਹਾਂ ਦੇ ਸਮਰਥਕਾਂ ਨੇ ਵਿਪਨ ਸਭਰਵਾਲ ਦੇ ਹੱਕ ਵਿਚ ਨਾਅਰੇਬਾਜ਼ੀ ਕੀਤੀ। ਜਿੱਤ ਹਾਸਲ ਕਰਨ ਤੋਂ ਬਾਅਦ ਵਿਪਨ ਸਭਰਵਾਲ ਨੇ ਆਸ਼ਰਮ ਵਿਚ ਨਤਮਸਤਕ ਹੋ ਕੇ ਅਸ਼ੀਰਵਾਦ ਲਿਆ। ਵਿਪਨ ਸਭਰਵਾਲ ਨੇ ਬਾਅਦ ਵਿਚ ਲੋਕਾਂ ਦਾ ਧੰਨਵਾਦ ਵੀ ਕੀਤਾ। ਉਨ੍ਹਾਂ ਦੀ ਜਿੱਤ ’ਤੇ ਸਾਬਕਾ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਆਗੂ ਮਨੋਰੰਜਨ ਕਾਲੀਆ ਨੇ ਵਿਪਨ ਸਭਰਵਾਲ ਨੂੰ ਜਿੱਤ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੇ ਭਗਵਾਨ ਵਾਲਮੀਕਿ ਆਸ਼ਰਮ ਵਿਚ ਜਿਹੜੀ ਸੇਵਾ ਕੀਤੀ ਹੈ ਅਤੇ ਲੋੜਵੰਦ ਲੋਕਾਂ ਦੀ ਭਲਾਈ ਲਈ ਜਿਹੜੇ ਮਿਸਾਲੀ ਕੰਮ ਕੀਤੇ ਹਨ। ਉਨ੍ਹਾਂ ਕਰਕੇ ਹੀ ਉਨ੍ਹਾਂ ਨੂੰ ਇਹ ਸ਼ਾਨਦਾਰ ਜਿੱਤ ਮਿਲੀ ਹੈ। ਸ੍ਰੀ ਕਾਲੀਆ ਨੇ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਕਿ ਸ੍ਰੀ ਵਿਪਨ ਸਭਰਵਾਲ ਇਸੇ ਤਰਾਂ ਲੋਕਾਂ ਦੀ ਸੇਵਾ ਕਰਦੇ ਰਹਿਣਗੇ। ਇਸ ਮੌਕੇ ਕਈ ਜਥੇਬੰਦੀਆਂ ਵਲੋਂ ਵਿਪਨ ਸਭਰਵਾਲ ਨੂੰ ਸ਼ਾਨਦਾਰ ਜਿੱਤ ’ਤੇ ਵਧਾਈਆਂ ਦਿੱਤੀਆਂ ਗਈਆਂ ਤੇ ਉਨ੍ਹਾਂ ਦਾ ਸਨਮਾਨ ਕੀਤਾ। ਇਸ ਮੌਕੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਅਸ਼ੋਕ ਭੀਲ, ਚੇਤਨ ਹਾਂਡਾ, ਰਘੁਬੀਰ ਲਾਲ, ਗੋਲਾ ਪਹਿਲਵਾਨ, ਚਰਨ ਦਾਸ ਸਭਰਵਾਲ, ਰਾਜੀਵ ਗੋਰਾ, ਜਤਿੰਦਰ ਨਿੱਕਾ, ਨਨੂੰ ਕਲਿਆਣ, ਅਜੇ ਖੋਸਲਾ, ਬੰਟੂ ਸਭਰਵਾਲ, ਹੰਸ ਰਾਜ ਨਾਹਰ, ਰਾਜੂ ਸਭਰਵ ਾਲ, ਗੋਗਾ ਗਿੱਲ, ਰਿੰਕੂ ਖੋਸਲਾ, ਸੰਨ੍ਹੀ ਨਾਹਰ,ਤਾਬੀ ਸਿੰਘ, ਗੌਰਵ ਜੀ. ਕੇ., ਮਨੂੰ ਗਿੱਲ, ਜੈ ਕਲਿਆਣ, ਗੋਪੀ, ਲਿੰਕੀ ਬੈਂਸ, ਰਾਹੁਲ ਮੱਟੂ, ਆਕਾਸ਼ ਕਲਿਆਣ, ਅਭੀ ਸਭਰਵਾਲ, ਹੈਪੀ ਸਭਰਵਾਲ, ਅਕਸ਼ੈ ਸਭਰਵਾਲ, ਦਲਵੀਰ, ਸਚਿਨ ਨਾਹਰ, ਰਮਨ ਗਿੱਲ, ਅਜੂ ਸਭਰਵਾਲ, ਵਿਕੀ ਸਭਰਵਾਲ, ਲੱਕੀ ਸਭਰਵਾਲ, ਸੀਤਾ ਸਭਰਵਾਲ, ਪ੍ਰਵੀਨ ਗਿੱਲ, ਪੰਮੀ ਰਾਣੀ, ਰਜਨੀ ਭੀਲ, ਮੋਨਿਕਾ, ਭੋਲੀ ਕਲਿਆਣ, ਮੀਨਾਕਸ਼ੀ ਨਾਹਰ, ਕਮਲਾ ਨਾਹਰ, ਨੀਲੂ, ਸੁਮਨ ਸਭਰਵਾਲ, ਰਾਮ ਪਿਆਰੀ ਗਿੱਲ, ਸਵਰਨਾ ਰਾਣੀ, ਸ਼ੋਭਾ ਕਲਿਆਣ, ਨਿਸ਼ਾ ਕਲਿਆਣ, ਸ਼ੈਲੀ ਭੱਟੀ, ਨੀਨੂ ਸਭਰਵਾਲ, ਮਨਜੀਤ ਗਿੱਲ, ਏਕਤਾ ਨਾਹਰ, ਮਮਤਾ
Ad Position 22
No active advertisement
ਅਗਲੀ ਖ਼ਬਰ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 2 ਵਿਅਕਤੀ ਗ੍ਰਿਫ਼ਤਾਰ ਚੋਰੀਸ਼ੁਦਾ ਸਕੂਟਰੀ, ਮੋਟਰਸਾਈਕਲ ਅਤੇ 2 ਮੋਬਾਈਲ ਬਰਾ...
Ad Position 24