10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 2 ਵਿਅਕਤੀ ਗ੍ਰਿਫ਼ਤਾਰ ਚੋਰੀਸ਼ੁਦਾ ਸਕੂਟਰੀ, ਮੋਟਰਸਾਈਕਲ ਅਤੇ 2 ਮੋਬਾਈਲ ਬਰਾਮਦ

ਜਲੰਧਰ, 9 ਅਗਸਤ (ਐੱਮ. ਐੱਸ.

Ad Position 21
No active advertisement
ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਅਤੇ ਬਰਾਮਦ ਹੋਏ ਸਾਮਾਨ ਬਾਰੇ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ। ਤਸਵੀਰ : ਜੀ.ਪੀ. ਸਿੰਘ 10-08-2026
ਜਲੰਧਰ, 9 ਅਗਸਤ (ਐੱਮ.ਐੱਸ. ਲੋਹੀਆ) - ਸ਼ਹਿਰ ’ਚ ਚੋਰੀ ਅਤੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਕਰਨ ਵਾਲੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਕਰਦੇ ਹੋਏ ਕਮਿਸ਼ਨਰੇਟ ਪੁਲਿਸ ਦੇ ਥਾਣਾ ਨਵੀਂ ਬਾਰਾਂਦਰੀ ਦੀ ਪੁਲਿਸ ਨੇ ਕਾਰਵਾਈ ਕਰਦੇ ਹੋਏ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ, ਉਨ੍ਹਾਂ ਦੇ ਕਬਜ਼ੇ ’ਚੋਂ ਚੋਰੀਸ਼ੁਦਾ ਸਕੂਟਰੀ, ਮੋਟਰਸਾਈਕਲ ਅਤੇ 2 ਮੋਬਾਈਲ ਬਰਾਮਦ ਕੀਤੇ ਹਨ। ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦੀ ਪਛਾਣ ਸ਼ੀਤਲ ਨਗਰ, ਜਲੰਧਰ ਦੇ ਰਹਿਣ ਵਾਲੇ ਵਿਵੇਕ ਕੁਮਾਰ (20) ਪੁੱਤਰ ਬੁੱਧ ਦੇਵ ਰਵਿਦਾਸ ਅਤੇ ਦੀਪਕ ਕੁਮਾਰ (20) ਪੁੱਤਰ ਰਾਮ ਪ੍ਰਸ਼ਾਦ ਵਜੋਂ ਦੱਸੀ ਗਈ ਹੈ। ਏ.ਸੀ.ਪੀ. (ਕੇਂਦਰੀ) ਰਾਜੇਸ਼ ਠਾਕੁਰ ਨੇ ਜਾਣਕਾਰੀ ਦਿੱਤੀ ਕਿ ਏ.ਐਸ.ਆਈ. ਦਿਲਬਾਗ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਕਾਰਵਾਈ ਕਰਦੇ ਹੋਏ ਵਿਵੇਕ ਕੁਮਾਰ ਅਤੇ ਦੀਪਕ ਕੁਮਾਰ ਨੂੰ ਚੋਰੀਸ਼ੁਦਾ ਵਾਹਨਾਂ ਅਤੇ ਮੋਬਾਈਲ ਫੋਨਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਏ.ਸੀ.ਪੀ. ਨੇ ਕਿਹਾ ਕਿ ਮੁਲਜ਼ਮਾਂ ਤੋਂ ਹੋਰ ਵਾਰਦਾਤਾਂ ਬਾਰੇ ਪੁੱਛਗਿੱਛ ਕਰਨ ਲਈ ਬਣਦੀ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਵਿਪਨ ਸਭਰਵਾਲ ਭਗਵਾਨ ਵਾਲਮੀਕਿ ਵੈੱਲਫੇਅਰ ਟਰੱਸਟ ਦੇ ਮੁੜ ਚੇਅਰਮੈਨ ਚੁਣੇ ਅਗਲੀ ਖ਼ਬਰ ਵਾਰਡ ਨੰਬਰ 30 ਦੇ ਮਾਸਟਰ ਤਾਰਾ ਸਿੰਘ ਨਗਰ ’ ਚ ਅੱਠ ਦਿਨਾਂ ਤੋਂ ਸੀਵਰੇਜ ਜਾਮ , ਲੋਕ ਗੰਦੇ ਪਾਣੀ ’ ਚੋਂ ਲੰਘਣ ਲਈ ਮਜਬੂਰ
Ad Position 24