ਸੱਭਿਆਚਾਰਕ ਮੇਲਾ ਪਿੰਡ ਕਲਿਆਣਪੁਰ ਵਿਖੇ 12 ਤੋਂ
ਲਾਂਬੜਾ, 9 ਅਗਸਤ (ਗੁਰਮੇਲ ਸਿੰਘ) ਜਲੰਧਰ ਨਕੋਦਰ ਸੜਕ ’ਤੇ ਸਥਿਤ ਕਸਬਾ ਲਾਂਬੜਾ ਤੋਂ ਥੋੜੀ ਦੂਰ ਪਿੰਡ ਕਲਿਆਣਪੁਰ ਵਿਖੇ ਦਰਬਾਰ ਬਾਬਾ ਮੁਰਾਦ ਸ਼ਾਹ ਦਾ ਸਲਾਨਾ ਉਰਸ ਮੁਬਾਰਕ 12 - 13 ਅਗਸਤ ਨੂੰ ਮਨਾਇਆ ਜਾ ਰਿਹਾ ਹੈ। ਇਸ ਮੇਲੇ ਸਬੰਧੀ ਜਾਣਕਾਰੀ ਦਿੰਦਿਆਂ ਗੱਦੀ ਨਸ਼ੀਨ ਸਨੀ ਸਾਈਂ ਨੇ ਦੱਸਿਆ ਕਿ ਸਮੂਹ ਗ੍ਰਾਮ ਪੰਚਾਇਤ ਤੇ ਐਨ.
ਲਾਂਬੜਾ, 9 ਅਗਸਤ (ਗੁਰਮੇਲ ਸਿੰਘ) ਜਲੰਧਰ ਨਕੋਦਰ ਸੜਕ ’ਤੇ ਸਥਿਤ ਕਸਬਾ ਲਾਂਬੜਾ ਤੋਂ ਥੋੜੀ ਦੂਰ ਪਿੰਡ ਕਲਿਆਣਪੁਰ ਵਿਖੇ ਦਰਬਾਰ ਬਾਬਾ ਮੁਰਾਦ ਸ਼ਾਹ ਦਾ ਸਲਾਨਾ ਉਰਸ ਮੁਬਾਰਕ 12 - 13 ਅਗਸਤ ਨੂੰ ਮਨਾਇਆ ਜਾ ਰਿਹਾ ਹੈ। ਇਸ ਮੇਲੇ ਸਬੰਧੀ ਜਾਣਕਾਰੀ ਦਿੰਦਿਆਂ ਗੱਦੀ ਨਸ਼ੀਨ ਸਨੀ ਸਾਈਂ ਨੇ ਦੱਸਿਆ ਕਿ ਸਮੂਹ ਗ੍ਰਾਮ ਪੰਚਾਇਤ ਤੇ ਐਨ. ਆਰ ਆਈ ਵੀਰਾਂ ਦੇ ਸਹਿਯੋਗ ਸਦਕਾ ਮਨਾਏ ਜਾ ਰਹੇ ਇਸ ਮੇਲੇ ਵਿੱਚ 12 ਅਗਸਤ ਨੂੰ ਦਰਬਾਰ ’ਤੇ ਚਾਦਰਾਂ ਚੜਾਈਆਂ ਜਾਣਗੀਆਂ। ਚਿਰਾਗ ਰੋਸ਼ਨ ਕੀਤੇ ਜਾਣਗੇ ਅਤੇ 13 ਨੂੰ ਦਿਨ ਵੇਲੇ ਝੰਡੇ ਦੀ ਰਸਮ ਵੀ ਹੋਵੇਗੀ। ਰਾਤ ਨੂੰ ਮਹਿਫਲ -ਏ - ਕਵਾਲ ਪ੍ਰੋਗਰਾਮ ਤਹਿਤ ਕਵਾਲ ਅਨੇਕਾਂ ਧਾਰਮਿਕ ਗਾਇਕ ਆਪਣਾ ਪ੍ਰੋਗਰਾਮ ਪੇਸ਼ ਕਰਨਗੇ ।