29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-01-2026

ਮਹਿਤਪੁਰ ਵਾਸੀ ਟ੍ਰੈਫ਼ਿਕ ਸਮੱਸਿਆਂ ਤੋਂ ਡਾਢੇ ਪ੍ਰੇਸ਼ਾਨ <br/>

Ad Position 21
No active advertisement
ਅਜੀਤ ਡੈਸਕ 21-01-2026
ਮਹਿਤਪੁਰ,20 ਜਨਵਰੀ (ਲਖਵਿੰਦਰ ਸਿੰਘ)- ਮਹਿਤਪੁਰ 'ਚ ਇਸ ਸਮੇਂ ਟ੍ਰੈਫ਼ਿਕ ਬਹੁਤ ਵੱਡੀ ਗੰਭੀਰ ਸਮੱਸਿਆ ਬਣ ਚੁੱਕੀ ਹੈ,ਇਸ ਨੂੰ ਵਧਾਉਣ 'ਚ ਇਥੋ ਦੇ ਦੁਕਾਨਦਾਰਾਂ ਦੀ ਵੀ ਅਹਿਮ ਭੂਮਿਕਾ ਹੈ | ਜਦੋ ਵੀ ਨਗਰ ਪੰਚਾਇਤ ਟ੍ਰੈਫਿਕ ਸਮੱਸਿਆ ਦੇ ਹੱਲ ਲਈ ਕੋਈ ਸਾਰਥਕ ਕਦਮ ਚੁੱਕਦੀ ਹੈ ਤਾਂ ਰਾਜਨੀਤੀ ਇਸ ਵਿਚ ਕੰਧ ਬਣਕੇ ਇਸਨੂੰ ਅੱਗੇ ਵਧਣ ਤੋ ਰੋਕ ਦਿੰਦੀ ਹੈ ਜਿਸ ਕਾਰਨ ਸ਼ਹਿਰ ਦੇ ਦੁਕਾਨਦਾਰ ਪ੍ਰਸ਼ਾਸਨ ਨੂੰ ਟਿੱਚ ਨਹੀ ਜਾਣਦੇ | ਹਰ ਰੋਜ ਕਈ ਘੰਟੇ ਮੇਨ ਬਾਜ਼ਾਰ 'ਚ ਲੱਗਿਆ ਟ੍ਰੈਫ਼ਿਕ ਜਾਮ ਸ਼ਹਿਰ ਵਾਸੀਆਂ ਅਤੇ ਰਾਹਗੀਰਾਂ ਲਈ ਮੁਸੀਬਤ ਬਣਿਆ ਹੋਇਆ ਹੈ ਪ੍ਰੰਤੂ ਸਬੰਧਿਤ ਵਿਭਾਗ ਦੇ ਅਧਿਕਾਰੀ ਅੱਖੀ ਤਮਾਸ਼ਾ ਵੇਖ ਪਾਸਾ ਵੱਟ ਕੇ ਲੰਘ ਜਾਂਦੇ ਹਨ |ਮਹਿਤਪੁਰ ਦਾ ਮੇਨ ਬਾਜ਼ਾਰ ਮਹਿਤਪੁਰ ਤੋ ਜਗਰਾਓਾ ਸੜਕ ਦੇ ਦੋਨਾਂ ਪਾਸੇ ਹੈ |ਜਿਥੇ ਇਲਾਕੇ ਦੇ 150 ਦੇ ਕਰੀਬ ਪਿੰਡਾਂ ਦੇ ਲੋਕ ਮੇਨ ਬਾਜ਼ਾਰ 'ਚ ਖ਼੍ਰੀਦਾਰੀ ਕਰਨ ਆਉਂਦੇ ਹਨ,ਇਸ ਬਾਜ਼ਾਰ ਵਿੱਚ ਦੀ ਕਈ ਨਿੱਜੀ ਅਤੇ ਸਰਕਾਰੀ ਸਕੂਲਾਂ ਦੀਆਂ ਬੱਸਾਂ ਤੇ ਬੱਚੇ ਗੁਜਰਦੇ ਹਨ,ਪਰ ਸਹਿਰ ਦੇ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਦੇ ਬਾਹਰ ਸੜਕ ਕੰਢੇ ਤੱਕ ਰੱਖਿਆ ਹੋਇਆ ਸਮਾਨ ਟ੍ਰੈਫ਼ਿਕ ਜਾਮ ਦਾ ਕਾਰਨ ਬਣਦਾ ਹੈ |ਇਥੇ ਹੀ ਬੱਸ ਨਹੀ ਕੁਝ ਦੁਕਾਨਦਾਰਾਂ ਨੇ ਤਾਂ ਆਪਣੀਆਂ ਦੁਕਾਨਾਂ ਦੇ ਬਾਹਰ ਰੇਹੜੀਆਂ, ਫੜੀਆਂ ਲਗਵਾਈਆਂ ਹੋਈਆਂ ਹਨ | ਜਿਨ੍ਹਾਂ ਤੋਂ ਰੋਜ਼ਾਨਾਂ ਮੋਟੀ ਰਕਮ ਵਸੂਲਦੇ ਹਨ |ਦੁਕਾਨਦਾਰਾਂ ਵੱਲੋਂ ਕਾਨੂੰਨ ਦੀਆਂ ਧੱਜੀਆਂ ਉਡਾਉਂਦੇ ਹੋਇਆ ਆਪਣੀਆਂ ਦੁਕਾਨਾਂ ਮੋਹਰੇ ਪੱਕੇ ਥੜ੍ਹੇ ਵੀ ਬਣਾਏ ਹੋਏ ਹਨ ਜੋ ਆਮ ਲੋਕਾਂ ਨੂੰ ਤਾਂ ਨਜ਼ਰ ਆਉਂਦੇ ਹਨ ਪ੍ਰੰਤੂ ਨਗਰ ਪੰਚਾਇਤ ਤੇ ਹੋਰ ਸਬੰਧਿਤ ਪ੍ਰਸ਼ਾਸਨ ਦੀ ਨਜ਼ਰ ਤੋ ਦੂਰ ਹਨ | ਇਨ੍ਹਾਂ ਥੜਿਆਂ ਅਤੇ ਨਜਾਇਣ ਕਬਜ਼ਿਆਂ ਕਾਰਨ ਮੇਨ ਰੋਡ ਤੇ ਹਰ ਰੋਜ ਘੰਟਾਂ ਘੰਟਾਂ ਟ੍ਰੈਫ਼ਿਕ ਜਾਮ ਲੱਗਾ ਰਹਿੰਦਾ ਹੈ |ਜੋ ਰਾਹਗੀਰਾਂ ਲਈ ਕਿਸੇ ਮੁਸੀਬਤ ਤੋਂ ਘੱਟ ਨਹੀਂ ਹੈ |ਮੇਨ ਬਾਜ਼ਾਰ 'ਚ ਵਾਹਨ ਤਾਂ ਦੂਰ ਦੀ ਗੱਲ ਪੈਦਲ ਚੱਲਣਾ ਵੀ ਮੁਸ਼ਕਿਲ ਹੋਇਆ ਪਿਆ ਹੈ |ਬੀਮਾਰ ਮਰੀਜ਼ ਨੂੰ ਹਸਪਤਾਲ ਲੈ ਜਾ ਰਹੀ ਐਂਬੂਲੈਂਸ ਵੀ ਟ੍ਰੈਫ਼ਿਕ ਜਾਮ ਫਸ ਜਾਂਦੀ ਹੈ ਜਿਸ ਨੂੰ ਆਮ ਲੋਕਾਂ ਵੱਲੋਂ ਬੜੀ ਮੁਸ਼ਕਲ ਨਾਲ ਕਢਵਾਇਆ ਜਾਂਦਾ ਹੈ |ਟਰੱਕਾਂ, ਟਰਾਲੀਆਂ ਤੇ ਹੋਰ ਵੱਡੇ ਟਿੱਪਰਾਂ ਵਾਲੇ ਬਾਹਰੋਂ ਬਾਹਰ ਜਾਂਣ ਦੀ ਵਜਾਏ ਸਹਿਰ ਅੰਦਰ ਆ ਕੇ ਟ੍ਰੈਫ਼ਿਕ ਸਮੱਸਿਆ ਨੂੰ ਵਧਾਉਣ ਵਿੱਚ ਹਿੱਸਾ ਪਾ ਦਿੰਦੇ ਹਨ | ਦੁਪਹਿਰ ਸਕੂਲਾਂ ਵਿੱਚ ਛੁੱਟੀ ਦੇ ਸਮੇਂ ਤਾਂ ਸ਼ਹਿਰ ਨਜ਼ਾਰਾ ਵੇਖਣਯੋਗ ਹੁੰਦਾ ਹੈ ਜਿੱਥੇ ਟ੍ਰੈਫਿਕ ਜਾਮ ਕਾਰਨ ਬੱਚੇ ਗਰਮੀ ਸਰਦੀ ਵਿੱਚ ਕਾਫ਼ੀ ਲੰਮਾ ਸਮਾਂ ਭੁੱਖੇ ਪਿਆਸੇ ਬੱਸਾਂ ਵਿੱਚ ਬੈਠਣ ਲਈ ਮਜਬੂਰ ਹੁੰਦੇ ਹਨ |ਅੰਤ 'ਚ ਸ਼ਹਿਰ ਵਾਸੀਆਂ ਨੇ ਨਗਰ ਪੰਚਾਇਤ ਤੇ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਸ਼ਹਿਰ ਵਿੱਚ ਲੱਗ ਰਹੇ ਟ੍ਰੈਫ਼ਿਕ ਜਾਮ ਤੋਂ ਰਾਹਤ ਦਿਵਾਉਣ ਲਈ ਕਬਜ਼ਾਧਾਰੀ ਦੁਕਾਨਦਾਰਾਂ ਤੇ ਬਣਦੀ ਕਾਰਵਾਈ ਕਰ ਸੜਕ ਨੂੰ ਖਾਲੀ ਕਰਵਾਇਆ ਜਾਵੇ ਤਾਂ ਜੋ ਆਮ ਲੋਕ ਸੁੱਖ ਦਾ ਸਾਹ ਲੈ ਸਕਣ |
ਕੀ ਕਹਿੰਦੇ ਜਰਨਲ ਇੰਸ.ਨਗਰ ਪੰਚਾਇਤ ਮਹਿਤਪੁਰ:
ਜਦੋਂ ਟ੍ਰੈਫ਼ਿਕ ਸਮੱਸਿਆਂ ਸਬੰਧੀ ਨਗਰ ਪੰਚਾਇਤ ਮਹਿਤਪੁਰ ਦੇ ਜਰਨਲ ਇੰਸਪੈਕਟਰ ਨਿਰਦੋਸ਼ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਪਹਿਲਾ ਨਾਜਾਇਜ਼ ਕਬਜ਼ਿਆਂ ਲਈ ਕਰਵਾਈ ਕੀਤੀ ਜਾ ਰਹੀ ਤੇ ਅੱਗੇ 30 ਜਨਵਰੀ ਤੱਕ ਪੱਕਾ ਹੱਲ ਕਰ ਦਿੱਤਾ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਸ਼ੋਭਾ ਯਾਤਰਾ ਤੋਂ ਪਹਿਲਾਂ ਤਿਆਰੀਆਂ ਲਈ ਮੇਅਰ ਨੂੰ ਮੰਗ ਪੱਤਰ ਦਿੱਤਾ <br/> ਅਗਲੀ ਖ਼ਬਰ ਸੋਹਲ ਜਗੀਰ ਨੇੜੇ ਪੁਲਿਸ ਮੁਕਾਬਲਾ- ਦੋ ਮੁਲਜ਼ਮ ਗਿ੍ਫ਼ਤਾਰ ਇਕ ਜ਼ਖ਼ਮੀ
Ad Position 24