29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-01-2026

ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਸ਼ਾਹਕੋਟ ਵਿਖੇ ਮੁਫ਼ਤ ਜਾਂਚ ਤੇ ਆਪ੍ਰੇਸ਼ਨ ਕੈਂਪ ਜਾਰੀ <br/>

Ad Position 21
No active advertisement
ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ, ਸ਼ਾਹਕੋਟ ਵਿਖੇ ਕੈਂਪ ਦੌਰਾਨ ਮਰੀਜ਼ਾਂ ਨਾਲ ਡਾਕਟਰਾਂ ਦੀ ਟੀਮ ਤੇ ਪ੍ਰਬੰਧਕ | ਤਸਵੀਰ- ਸੁਖਦੀਪ ਸਿੰਘ <br/> 21-01-2026
ਸ਼ਾਹਕੋਟ, 20 ਜਨਵਰੀ (ਸੁਖਦੀਪ ਸਿੰਘ)- ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ, ਸ਼ਾਹਕੋਟ ਵਿਖੇ ਐਮ.ਡੀ. ਡਾ: ਜਗਜੀਤ ਸਿੰਘ ਜੱਜ ਦੀ ਅਗਵਾਈ ਹੇਠ ਲੋੜਵੰਦ ਮਰੀਜ਼ਾਂ ਲਈ ਗੁਰੂ ਨਾਨਕ ਮੋਦੀਖਾਨਾ ਚੈਰੀਟੇਬਲ ਟਰੱਸਟ ਲੋਹੀਆਂ ਖ਼ਾਸ, ਗੁਰਦੁਆਰਾ ਸਿੱਖ ਸੈਂਟਰ ਆਫ਼ ਸਿਆਟਲ ਅਮਰੀਕਾ ਅਤੇ ਸੋਚ ਸੈਂਟਰ ਸਿਆਟਲ ਅਮਰੀਕਾ ਵੱਲੋਂ ਬਲਵਿੰਦਰ ਸਿੰਘ ਚੰਦੀ ਅਮਰੀਕਾ ਵਾਲਿਆਂ ਦੇ ਸਹਿਯੋਗ ਨਾਲ ਤੀਸਰਾ ਮੁਫ਼ਤ ਜਨਰਲ ਸਰਜੀਕਲ ਜਾਂਚ ਅਤੇ ਆਪ੍ਰੇਸ਼ਨ ਕੈਂਪ ਚੱਲ ਰਿਹਾ ਹੈ | ਡਾ. ਜਗਜੀਤ ਸਿੰਘ ਜੱਜ ਨੇ ਦੱਸਿਆ ਕਿ 15 ਤੋਂ 23 ਜਨਵਰੀ ਤੱਕ ਲਗਾਏ ਜਾ ਰਹੇ ਕੈਂਪ ਦੌਰਾਨ ਮਾਹਿਰ ਡਾ: ਤਰਨਵੀਰ ਸਿੰਘ, ਡਾ: ਸਤਿੰਦਰ ਸਿੰਘ ਅਤੇ ਅÏਰਤ ਰੋਗਾਂ ਦੇ ਮਾਹਿਰ ਡਾ: ਨੀਰੂ ਬਾਲਾ ਸੇਵਾਵਾਂ ਦੇ ਰਹੇ ਹਨ | ਹੁਣ ਤੱਕ 12 ਲੋੜਵੰਦ ਮਰੀਜ਼ਾਂ ਦੇ ਆਪ੍ਰੇਸ਼ਨ ਕੀਤੇ ਜਾ ਚੁੱਕੇ ਹਨ | ਉਨ੍ਹਾਂ ਦੱਸਿਆ ਕਿ ਮਰੀਜ਼ਾਂ ਨੂੰ ਘਰੋਂ-ਘਰੀਂ ਜਾਣ ਲਈ ਮੁਫ਼ਤ ਐਂਬੂਲੈਂਸ ਦੀ ਸਹੂਲਤ ਵੀ ਦਿੱਤੀ ਜਾ ਰਹੀ ਹੈ | ਇਸ ਤੋਂ ਇਲਾਵਾ ਕੈਂਪ ਦੌਰਾਨ ਮਰੀਜ਼ਾਂ ਲਈ ਲੰਗਰ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ | ਕੈਂਪ ਦੌਰਾਨ ਅੱਜ ਮਰੀਜ਼ਾਂ ਦਾ ਹਾਲਚਾਲ ਜਾਨਣ ਲਈ ਡਾਕਟਰਾਂ ਦੀ ਪੂਰੀ ਟੀਮ ਤੇ ਪ੍ਰਬੰਧਕ ਪੁੱਜੇ, ਜਿੰਨ੍ਹਾਂ ਮਰੀਜ਼ਾਂ ਦੀ ਜਲਦ ਤੰਦਰੁਸਤੀ ਲਈ ਕਾਮਨਾ ਕੀਤੀ | ਇਸ ਮੌਕੇ ਸਤਿੰਦਰ ਸਿੰਘ ਖ਼ਾਲਸਾ, ਦਵਿੰਦਰ ਸਿੰਘ ਬਿੱਲਾ, ਸੁਖਜਿੰਦਰ ਸਿੰਘ ਚੰਦੀ, ਪਰਮਜੀਤ ਸਿੰਘ ਝੰਡ, ਜਸਵਿੰਦਰ ਸਿੰਘ ਫੋਰਮੈਨ, ਤਲਵਿੰਦਰ ਸਿੰਘ ਕੰਗ, ਮੈਨੇਜਰ ਡਾ: ਗਿੰਦਰ ਅਟਵਾਲ, ਰਾਜਵਿੰਦਰ ਕੌਰ, ਅੰਜਲੀ, ਮਨਦੀਪ ਕੌਰ, ਮਨਪ੍ਰੀਤ ਕੌਰ, ਸੰਦੀਪ ਕੌਰ, ਗਾਇਤਰੀ, ਗੁਰਫੌਜ ਸਿੰਘ, ਅਮਨਦੀਪ ਕੌਰ, ਨੀਰਜ ਸਮੇਤ ਹਸਪਤਾਲ ਦਾ ਸਟਾਫ਼ ਮÏਜੂਦ ਸੀ |

Ad Position 22
No active advertisement
ਪਿਛਲੀ ਖ਼ਬਰ ਸੋਹਲ ਜਗੀਰ ਨੇੜੇ ਪੁਲਿਸ ਮੁਕਾਬਲਾ- ਦੋ ਮੁਲਜ਼ਮ ਗਿ੍ਫ਼ਤਾਰ ਇਕ ਜ਼ਖ਼ਮੀ ਅਗਲੀ ਖ਼ਬਰ ਬੇਰੁਜ਼ਗਾਰ ਪੀ.ਟੀ.ਆਈ. ਅਧਿਆਪਕਾਂ ਨੇ ਪੰਜਾਬ ਸਰਕਾਰ ਪ੍ਰਤੀ ਜਤਾਇਆ ਰੋਸ
Ad Position 24