29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

‘ ਬਾਲ ਵਿਆਹ’ ਖ਼ਿਲਾਫ਼ ਮੁਹਿੰਮ ’ਚ ਵੱਡੀ ਗਿਣਤੀ ’ਚ ਲੋਕਾਂ ਨੇ ਲਿਆ ਹਿੱਸਾ- ਭੁਵਨ ਰਿਭੂ

ਨਵੀਂ ਦਿੱਲੀ, 29 ਨਵੰਬਰ (ਜਗਤਾਰ ਸਿੰਘ)-ਜਸਟ ਰਾਈਟਸ ਫ਼ਾਰ ਚਿਲਡਰਨ ਦੇ ਸੰਸਥਾਪਕ ਭੁਵਨ ਰਿਭੂ ਨੇ ਦੱਸਿਆ ਕਿ ਪਹਿਲੀ ਵਾਰ 27 ਨਵੰਬਰ ਨੂੰ ਮਨਾਏ ਗਏ ‘ਬਾਲ, ਘੱਟ-ਉਮਰ ਅਤੇ ਜ਼ਬਰਦਸਤੀ ਵਿਆਹ ਦੇ ਖ਼ਾਤਮੇ ਲਈ ਅੰਤਰਰਾਸ਼ਟਰੀ ਦਿਵਸ’ ਦੇ ਮੌਕੇ ਦੇਸ਼ ਭਰ ਵਿਚ ਹੋਏ ਪ੍ਰੋਗਰਾਮਾਂ ਦੌਰਾਨ 5 ਕਰੋੜ ਤੋਂ ਵੱਧ ਲੋਕਾਂ ਨੇ ਹਿੱਸਾ ਲੈ ਕੇ ਬਾਲ ਵਿਆਹ ਖ਼ਤਮ ਕਰਨ ਦਾ ਪ੍ਰਣ ਲਿਆ। ਇਸ ਬੇਮਿਸਾਲ ਦੇਸ਼ ਵਿਆਪੀ ਮੁਹਿੰਮ ਦੀ ਅਗਵਾਈ 5 ਲੱਖ ਤੋਂ ਵੱਧ ਮਹਿਲਾ ਆਗੂਆਂ ਅਤੇ ਬਾਲ ਵਿਆਹ ਦਾ ਦੰਸ਼ ਝੱਲ ਚੁੱਕੀਆਂ ਧੀਆਂ ਨੇ ਕੀਤੀ।

Ad Position 21
No active advertisement
ਅਜੀਤ ਡੈਸਕ 30-11-2026
ਨਵੀਂ ਦਿੱਲੀ, 29 ਨਵੰਬਰ (ਜਗਤਾਰ ਸਿੰਘ)-ਜਸਟ ਰਾਈਟਸ ਫ਼ਾਰ ਚਿਲਡਰਨ ਦੇ ਸੰਸਥਾਪਕ ਭੁਵਨ ਰਿਭੂ ਨੇ ਦੱਸਿਆ ਕਿ ਪਹਿਲੀ ਵਾਰ 27 ਨਵੰਬਰ ਨੂੰ ਮਨਾਏ ਗਏ ‘ਬਾਲ, ਘੱਟ-ਉਮਰ ਅਤੇ ਜ਼ਬਰਦਸਤੀ ਵਿਆਹ ਦੇ ਖ਼ਾਤਮੇ ਲਈ ਅੰਤਰਰਾਸ਼ਟਰੀ ਦਿਵਸ’ ਦੇ ਮੌਕੇ ਦੇਸ਼ ਭਰ ਵਿਚ ਹੋਏ ਪ੍ਰੋਗਰਾਮਾਂ ਦੌਰਾਨ 5 ਕਰੋੜ ਤੋਂ ਵੱਧ ਲੋਕਾਂ ਨੇ ਹਿੱਸਾ ਲੈ ਕੇ ਬਾਲ ਵਿਆਹ ਖ਼ਤਮ ਕਰਨ ਦਾ ਪ੍ਰਣ ਲਿਆ। ਇਸ ਬੇਮਿਸਾਲ ਦੇਸ਼ ਵਿਆਪੀ ਮੁਹਿੰਮ ਦੀ ਅਗਵਾਈ 5 ਲੱਖ ਤੋਂ ਵੱਧ ਮਹਿਲਾ ਆਗੂਆਂ ਅਤੇ ਬਾਲ ਵਿਆਹ ਦਾ ਦੰਸ਼ ਝੱਲ ਚੁੱਕੀਆਂ ਧੀਆਂ ਨੇ ਕੀਤੀ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਨੂੰ ਲੈ ਕੇ ਦੇਸ਼ ਭਰ ਵਿਚ ਮਸ਼ਾਲ ਜਲੂਸ,ਕੈਂਡਲ ਮਾਰਚ ,ਪ੍ਰਭਾਤ ਫੇਰੀਆਂ ਅਤੇ ਸੱਭਿਆਚਾਰਕ ਪ੍ਰੋਗਰਾਮਾਂ ਰਾਹੀਂ ਲੋਕਾਂ ਨੂੰ ਇਸ ਕੁਰੀਤੀ ਖ਼ਿਲਾਫ਼ ਇੱਕਜੁੱਟ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਦਾ ਅਸਰ ਅਜਿਹੇ 1.33 ਲੱਖ ਸੰਵੇਦਨਸ਼ੀਲ ਪਿੰਡਾਂ ਤੱਕ ਵੀ ਪੁੱਜਾ, ਜਿੱਥੇ ਬਾਲ ਵਿਆਹ ਦੇ ਮਾਮਲੇ ਸਭ ਤੋਂ ਵੱਧ ਸਾਹਮਣੇ ਆਉਂਦੇ ਹਨ। ਇਹ ਸਾਰੇ ਪ੍ਰੋਗਰਾਮ ਬੱਚਿਆਂ ਦੇ ਅਧਿਕਾਰਾਂ ਦੀ ਰੱਖਿਆ ਲਈ ਜ਼ਮੀਨੀ ਪੱਧਰ ਤੇ ਕੰਮ ਕਰਨ ਵਾਲੇ ਭਾਰਤ ਦੇ ਸਭ ਤੋਂ ਵੱਡੇ ਸਿਵਲ ਸੁਸਾਇਟੀ ਨੈੱਟਵਰਕ ਜਸਟ ਰਾਈਟਸ ਫ਼ਾਰ ਚਿਲਡਰਨ (ਜੇ.ਆਰ.ਸੀ.) ਅਤੇ ਉਸ ਦੀਆਂ ਸਹਿਯੋਗੀ ਸੰਸਥਾਵਾਂ ਵੱਲੋਂ ਕੀਤਾ ਗਿਆ। ਭੁਵਨ ਰਿਭੂ ਨੇ ਕਿਹਾ, “ਬਾਲ, ਘੱਟ ਉਮਰ ਅਤੇ ਜ਼ਬਰਦਸਤੀ ਵਿਆਹ ਦੇ ਖ਼ਾਤਮੇ ਲਈ ਅੰਤਰਰਾਸ਼ਟਰੀ ਦਿਵਸ ਪੂਰੀ ਮਨੁੱਖਤਾ ਲਈ ਇੱਕ ਮਹੱਤਵਪੂਰਨ ਮੌਕਾ ਹੈ। ਉਨ੍ਹਾਂ ਕਿਹਾ ਕਿ 2030 ਤੱਕ ਦੁਨੀਆ ਨੂੰ ਬਾਲ ਵਿਆਹ ਮੁਕਤ ਬਣਾਉਣ ਲਈ ਹਰ ਦੇਸ਼ ਨੂੰ ਨਿਰਣਾਇਕ ਕਦਮ ਚੁੱਕਣੇ ਹੋਣਗੇ।
Ad Position 22
No active advertisement
ਪਿਛਲੀ ਖ਼ਬਰ ਕਰਨਾਲ ’ਚ ਨਸ਼ਾ ਤਸਕਰਾਂ ਖ਼ਿਲਾਫ਼ ਐਚ. ਐਸ. ਐਨ. ਸੀ. ਬੀ. ਦੀਆਂ ਦੋ ਵੱਡੀਆਂ ਕਾਰਵਾਈਆਂ, ਦੋ ਮੁਲਜ਼ਮ ਗ੍ਰਿਫ਼ਤਾਰ ਅਗਲੀ ਖ਼ਬਰ ਮਾਤਾ ਸਾਹਿਬ ਕੌਰ ਸਕੂਲ ਵਿਖੇ ਸਾਲਾਨਾ ਖੇਡ ਮੁਕਾਬਲੇ-2026 ਦਾ ਸ਼ਾਨਦਾਰ ਆਗਾਜ਼
Ad Position 24