‘ ਗੁਰਬਾਜ਼ 1313 ਫਾਊਂਡੇਸ਼ਨ’ ਵੱਲੋਂ ਮਾਤਾ ਗੁਜਰੀ ਹਸਪਤਾਲ ਵਿਚ ਮਰੀਜ਼ਾਂ ਵਾਸਤੇ ਰੋਜ਼ਾਨਾ ਚਾਹ-ਲੰਗਰ ਦੀ ਸੇਵਾ
ਨਵੀਂ ਦਿੱਲੀ,29 ਨਵੰਬਰ (ਜਗਤਾਰ ਸਿੰਘ)- ਇੱਥੋਂ ਦੀ ਸੁਹਿਰਦ ਸੰਸਥਾ ‘ਗੁਰਬਾਜ਼ 1313 ਫਾਊਂਡੇਸ਼ਨ’ ਵੱਲੋਂ ਰਾਜਧਾਨੀ ਦਿੱਲੀ ਦੇ ਵੱਖ ਵੱਖ ਇਲਾਕਿਆਂ ਵਿਚ ਮੈਡੀਕਲ ਕੈਂਪ ਲਾਉਣ ਅਤੇ ਗ਼ਰੀਬ ਲੋਕਾਂ ਦੀ ਭਲਾਈ ਵਾਸਤੇ ਵੱਖ ਵੱਖ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਦੇ ਮੱਦੇਨਜ਼ਰ ਸੰਸਥਾ ਵੱਲੋਂ ਤਿਲਕ ਨਗਰ ਇਲਾਕੇ ਵਿਚ ਸਥਿਤ ਮਾਤਾ ਗੁਜਰੀ ਹਸਪਤਾਲ ਵਿਚ ਲੋੜਵੰਦ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਵਾਸਤੇ ਰੋਜ਼ਾਨਾ ਚਾਹ ਦੇ ਲੰਗਰ ਦੀ ਸੇਵਾ ਕੀਤੀ ਜਾ ਰਹੀ ਹੈ।
ਤ
ਤਿਲਕ ਨਗਰ ਦੇ ਮਾਤਾ ਗੁਜਰੀ ਹਸਪਤਾਲ ਵਿਚ ਲੋੜਵੰਦ ਮਰੀਜ਼ਾਂ ਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਲਈ ਰੋਜ਼ਾਨਾ ਚਾਹ ਦੇ ਲੰਗਰ ਦੀ ਸੇਵਾ ਕਰਨ ਵਾਲੇ ‘ਗੁਰਬਾਜ਼ 1313 ਫਾਊਂਡੇਸ਼ਨ’ ਦੇ ਪ੍ਰਧਾਨ ਗੁਰਚਰਨ ਸਿੰਘ ਬਾਜਵਾ ਤੇ ਹੋਰ -ਅਜੀਤ ਤਸਵੀਰ
30-11-2026
ਨਵੀਂ ਦਿੱਲੀ,29 ਨਵੰਬਰ (ਜਗਤਾਰ ਸਿੰਘ)- ਇੱਥੋਂ ਦੀ ਸੁਹਿਰਦ ਸੰਸਥਾ ‘ਗੁਰਬਾਜ਼ 1313 ਫਾਊਂਡੇਸ਼ਨ’ ਵੱਲੋਂ ਰਾਜਧਾਨੀ ਦਿੱਲੀ ਦੇ ਵੱਖ ਵੱਖ ਇਲਾਕਿਆਂ ਵਿਚ ਮੈਡੀਕਲ ਕੈਂਪ ਲਾਉਣ ਅਤੇ ਗ਼ਰੀਬ ਲੋਕਾਂ ਦੀ ਭਲਾਈ ਵਾਸਤੇ ਵੱਖ ਵੱਖ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਦੇ ਮੱਦੇਨਜ਼ਰ ਸੰਸਥਾ ਵੱਲੋਂ ਤਿਲਕ ਨਗਰ ਇਲਾਕੇ ਵਿਚ ਸਥਿਤ ਮਾਤਾ ਗੁਜਰੀ ਹਸਪਤਾਲ ਵਿਚ ਲੋੜਵੰਦ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਵਾਸਤੇ ਰੋਜ਼ਾਨਾ ਚਾਹ ਦੇ ਲੰਗਰ ਦੀ ਸੇਵਾ ਕੀਤੀ ਜਾ ਰਹੀ ਹੈ। ਸੰਸਥਾ ਦੇ ਪ੍ਰਧਾਨ ਗੁਰਚਰਨ ਸਿੰਘ ਬਾਜਵਾ ਨੇ ਦੱਸਿਆ ਕਿ ਹਸਪਤਾਲ ਵਿਖੇ ਆਉਣ ਚਾਹ ਦੇ ਲੰਗਰ ਦੇ ਨਾਲ ਹੀ ਸੰਸਥਾ ਵੱਲੋਂ ਅਕਾਲ ਪੁਰਖ ਅੱਗੇ ਸਾਰੇ ਮਰੀਜ਼ਾਂ ਦਾ ਦੁਖ ਦੂਰ ਕਰਨ ਅਤੇ ਪਰਿਵਾਰ ਦੀ ਚੰਗੀ ਸਿਹਤ ਦੀ ਅਰਦਾਸ ਵੀ ਕੀਤੀ ਜਾਂਦੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਹਸਪਤਾਲ ਵਿਖੇ ਮਰੀਜ਼ਾਂ ਦੇ ਚਾਹ ਦੇ ਲੰਗਰ ਵਾਸਤੇ ਸੰਸਥਾ ਨੂੰ ਵੱਖ ਵੱਖ ਸ਼ਖ਼ਸੀਅਤਾਂ ਵੱਲੋਂ ਲੋੜੀਂਦਾ ਸਹਿਯੋਗ ਵੀ ਦਿੱਤਾ ਜਾਂਦਾ ਹੈ। ਬਾਜਵਾ ਨੇ ਕਿਹਾ ਕਿ ਸੇਵਾ ਹੀ ਸਭ ਤੋਂ ਵੱਡਾ ਧਰਮ ਹੈ ਅਤੇ ਸਾਡੀ ਸੰਸਥਾ ‘ਗੁਰਬਾਜ਼ 1313 ਫਾਊਂਡੇਸ਼ਨ’ ਵੱਲੋਂ ਯੋਗ ਥਾਵਾਂ ’ਤੇ ਵੱਖ ਵੱਖ ਸੇਵਾਵਾਂ ਰਾਹੀਂ ਆਪਣੀ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਈ ਜਾ ਰਹੀ ਹੈ । ਉਨ੍ਹਾਂ ਇਹ ਵੀ ਕਿਹਾ ਕਿ ਸੰਸਥਾ ਵੱਲੋਂ ਸਮਾਜ ਭਲਾਈ ਦੇ ਉਪਰਾਲੇ ਲਗਾਤਾਰ ਜਾਰੀ ਰੱਖੇ ਜਾਣਗੇ।