29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਨਗਰ ਨਿਗਮ ਨੇ ਸੜਕ ਕਿਨਾਰੇ ਜਮ੍ਹਾਂ ਹੋਏ ਚਿੱਕੜ ਅਤੇ ਗੰਦਗੀ ਨੂੰ ਕੀਤਾ ਸਾਫ਼ ਜਗਾਧਰੀ-ਪਾਉਂਟਾ ਸਾਹਿਬ ਰਾਸ਼ਟਰੀ ਰਾਜ ਮਾਰਗ 73ਏ ਸਮੇਤ ਪ੍ਰਮੁੱਖ ਸੜਕਾਂ ’ਤੇ ਸਫ਼ਾਈ ਮੁਹਿੰਮ ਚਲਾਈ

ਯਮੁਨਾਨਗਰ, 29 ਨਵੰਬਰ (ਗੁਰਦਿਆਲ ਸਿੰਘ ਨਿਮਰ)-ਸਥਾਨਕ ਨਗਰ ਨਿਗਮ ਨੇ ਸ਼ਹਿਰ ਦੀਆਂ ਮੁੱਖ ਸੜਕਾਂ ਅਤੇ ਡਿਵਾਈਡਰਾਂ ਨੇੜੇ ਜਮ੍ਹਾਂ ਹੋਏ ਚਿੱਕੜ ਅਤੇ ਗੰਦਗੀ ਨੂੰ ਹਟਾਉਣ ਲਈ ਇਕ ਵਿਸ਼ੇਸ਼ ਸਫਾਈ ਮੁਹਿੰਮ ਦਾ ਆਗਾਜ਼ ਕੀਤਾ ਹੈ। ਮੇਅਰ ਸੁਮਨ ਬਹਾਮਣੀ ਅਤੇ ਨਗਰ ਕਮਿਸ਼ਨਰ ਮਹਾਂਬੀਰ ਪ੍ਰਸ਼ਾਦ ਦੇ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਅਤੇ ਸੜਕ ਸੁਰੱਖਿਆ ਨੂੰ ਧਿਆਨ ‘ਚ ਰੱਖਦੇ ਹੋਏ ਨਗਰ ਨਿਗਮ ਦੇ ਕਰਮਚਾਰੀਆਂ ਨੇ ਜੇ.

Ad Position 21
No active advertisement
ਯਮੁਨਾਨਗਰ ਦੀ ਇਕ ਸੜਕ ਕਿਨਾਰੇ ਜਮ੍ਹਾਂ ਹੋਏ ਚਿੱਕੜ ਅਤੇ ਗੰਦਗੀ ਨੂੰ ਸਾਫ਼ ਕਰਦੇ ਹੋਏ ਨਗਰ ਨਿਗਮ ਦੇ ਕਰਮਚਾਰੀ। ਤਸਵੀਰ : ਨਿਮਰ 30-11-2026
ਯਮੁਨਾਨਗਰ, 29 ਨਵੰਬਰ (ਗੁਰਦਿਆਲ ਸਿੰਘ ਨਿਮਰ)-ਸਥਾਨਕ ਨਗਰ ਨਿਗਮ ਨੇ ਸ਼ਹਿਰ ਦੀਆਂ ਮੁੱਖ ਸੜਕਾਂ ਅਤੇ ਡਿਵਾਈਡਰਾਂ ਨੇੜੇ ਜਮ੍ਹਾਂ ਹੋਏ ਚਿੱਕੜ ਅਤੇ ਗੰਦਗੀ ਨੂੰ ਹਟਾਉਣ ਲਈ ਇਕ ਵਿਸ਼ੇਸ਼ ਸਫਾਈ ਮੁਹਿੰਮ ਦਾ ਆਗਾਜ਼ ਕੀਤਾ ਹੈ। ਮੇਅਰ ਸੁਮਨ ਬਹਾਮਣੀ ਅਤੇ ਨਗਰ ਕਮਿਸ਼ਨਰ ਮਹਾਂਬੀਰ ਪ੍ਰਸ਼ਾਦ ਦੇ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਅਤੇ ਸੜਕ ਸੁਰੱਖਿਆ ਨੂੰ ਧਿਆਨ ‘ਚ ਰੱਖਦੇ ਹੋਏ ਨਗਰ ਨਿਗਮ ਦੇ ਕਰਮਚਾਰੀਆਂ ਨੇ ਜੇ. ਸੀ. ਬੀ. ਮਸ਼ੀਨ ਦੀ ਸਹਾਇਤਾ ਨਾਲ ਚਿੱਕੜ ਦੀਆਂ ਮੋਟੀਆਂ ਪਰਤਾਂ ਨੂੰ ਹਟਾਇਆ ਅਤੇ ਸੜਕ ਕਿਨਾਰੇ ਜਮ੍ਹਾਂ ਹੋਏ ਕੂੜੇ ਨੂੰ ਸਾਫ਼ ਕੀਤਾ। ਇਸ ਮੁਹਿੰਮ ਦੀ ਅਗਵਾਈ ਮੁੱਖ ਸੈਨੀਟੇਸ਼ਨ ਇੰਸਪੈਕਟਰ (ਸੀ. ਐੱਸ. ਆਈ.) ਅਮਿਤ ਕੰਬੋਜ ਨੇ ਕੀਤੀ। ਇਸ ਮੁਹਿੰਮ ਦੇ ਹਿੱਸੇ ਵਜੋਂ ਜਗਾਧਰੀ-ਪਾਉਂਟਾ ਸਾਹਿਬ ਰਾਸ਼ਟਰੀ ਰਾਜ ਮਾਰਗ-73ਏ, ਅੰਬਾਲਾ-ਜਗਾਧਰੀ ਰੋਡ, ਬੁਡੀਆ ਰੋਡ ਅਤੇ ਜਗਾਧਰੀ-ਯਮੁਨਾਨਗਰ ਸੜਕ ਦੇ ਡਿਵਾਈਡਰਾਂ ਅਤੇ ਸੜਕਾਂ ਦੇ ਕਿਨਾਰਿਆਂ ‘ਤੇ ਜਮ੍ਹਾਂ ਹੋਏ ਚਿੱਕੜ ਅਤੇ ਗੰਦਗੀ ਨੂੰ ਸਾਫ਼ ਕੀਤਾ ਗਿਆ। ਚਿੱਕੜ ਅਤੇ ਮਿੱਟੀ ਸਾਫ਼ ਕਰਨ ਤੋਂ ਬਾਅਦ ਸੜਕਾਂ ਦੇ ਕਿਨਾਰਿਆਂ ‘ਤੇ ਬਣੀਆਂ ਚਿੱਟੀਆਂ ਪੱਟੀਆਂ ਸਾਫ਼ ਦਿਖਾਈ ਦੇਣ ਲੱਗ ਪਈਆਂ ਹਨ, ਜਿਸ ਨਾਲ ਵਾਹਨ ਚਾਲਕਾਂ ਲਈ ਧੁੰਦ ਦੇ ਮੌਸਮ ਦੌਰਾਨ ਸੜਕ ਦੀ ਹੱਦ ਦੀ ਪਛਾਣ ਕਰਨਾ ਆਸਾਨ ਹੋ ਜਾਵੇਗਾ। ਸੜਕਾਂ ਦੇ ਕਿਨਾਰਿਆਂ ਦੇ ਡਿਵਾਈਡਰਾਂ ਦੀ ਸਫ਼ਾਈ ਕਰਨ ਤੋਂ ਬਾਅਦ ਨਿਗਮ ਕਰਮਚਾਰੀਆਂ ਵਲੋਂ ਮਲਬੇ ਨੂੰ ਟਰੈਕਟਰ-ਟਰਾਲੀਆਂ ‘ ਚ ਲੋਡ ਕਰਕੇ ਨਿਰਧਾਰਤ ਥਾਂ ‘ਤੇ ਪਹੁੰਚਾਇਆ ਗਿਆ। ਇਸ ਮੁਹਿੰਮ ਸੰਬੰਧੀ ਗੱਲਬਾਤ ਕਰਦਿਆਂ ਮੇਅਰ ਸੁਮਨ ਬਾਹਮਣੀ ਨੇ ਕਿਹਾ ਕਿ ਸ਼ਹਿਰ ਨੂੰ ਸਾਫ਼-ਸੁਥਰਾ ਅਤੇ ਸੁੰਦਰ ਰੱਖਣ ਦੇ ਨਾਲ-ਨਾਲ ਸੜਕ ਸੁਰੱਖਿਆ ਨੂੰ ਯਕੀਨੀ ਬਣਾਉਣਾ ਨਗਰ ਨਿਗਮ ਦੀ ਪ੍ਰਮੁੱਖ ਤਰਜੀਹ ਹੈ। ਸੜਕਾਂ ਅਤੇ ਡਿਵਾਈਡਰਾਂ ‘ਤੇ ਜਮ੍ਹਾਂ ਗੰਦਗੀ ਨਾ ਸਿਰਫ਼ ਸ਼ਹਿਰ ਦੀ ਸੁੰਦਰਤਾ ਨੂੰ ਘਟਾਉਂਦੀ ਹੈ, ਬਲਕਿ ਸੜਕ ਦੇ ਕਿਨਾਰੇ ਬਣੀ ਚਿੱਟੀ ਪੱਟੀ ਨੂੰ ਵੀ ਧੁੰਦਲਾ ਕਰਦੀ ਹੈ। ਇਸ ਨਾਲ ਵਾਹਨ ਚਾਲਕਾਂ ਲਈ ਸੜਕ ਦੀਆਂ ਹੱਦਾਂ ਨੂੰ ਸਮਝਣ ‘ਚ ਵੀ ਮੁਸ਼ਕਿਲ ਪੇਸ਼ ਆਉਂਦੀ ਹੈ। ਉਨ੍ਹਾਂ ਕਿਹਾ ਕਿ ਨਿਗਮ ਸ਼ਹਿਰ ਵਾਸੀਆਂ ਲਈ ਬਿਹਤਰ ਅਤੇ ਸੁਰੱਖਿਅਤ ਸੜਕਾਂ ਨੂੰ ਯਕੀਨੀ ਬਣਾਉਣ ਲਈ ਨਿਯਮਿਤ ਤੌਰ ‘ਤੇ ਅਜਿਹੀਆਂ ਸਫਾਈ ਮੁਹਿੰਮਾਂ ਚਲਾਏਗਾ। ਇਸੇ ਦੌਰਾਨ ਨਿਗਮ ਕਮਿਸ਼ਨਰ ਮਹਾਂਬੀਰ ਪ੍ਰਸ਼ਾਦ ਨੇ ਕਿਹਾ ਕਿ ਨਗਰ ਨਿਗਮ ਸ਼ਹਿਰ ਦੀਆਂ ਮੁੱਖ ਸੜਕਾਂ, ਡਿਵਾਈਡਰਾਂ ਅਤੇ ਜਨਤਕ ਥਾਵਾਂ ਦੀ ਸਫਾਈ ਨੂੰ ਬਿਹਤਰ ਬਣਾਉਣ ਲਈ ਲਗਾਤਾਰ ਯਤਨਸ਼ੀਲ ਹੈ। ਸੜਕਾਂ ਦੇ ਕਿਨਾਰਿਆਂ ‘ਤੇ ਜਮ੍ਹਾਂ ਹੋਈ ਗੰਦਗੀ ਅਤੇ ਕੂੜੇ ਨੂੰ ਹਟਾਉਣਾ ਸਫਾਈ ਅਤੇ ਆਵਾਜਾਈ ਸੁਰੱਖਿਆ ਦੋਵਾਂ ਲਈ ਜ਼ਰੂਰੀ ਹੈ। ਉਨ੍ਹਾਂ ਸੰਬੰਧਿਤ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਫਾਈ ਕਾਰਜਾਂ ਨੂੰ ਲਗਾਤਾਰ ਜਾਰੀ ਰੱਖਣ ਅਤੇ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਸ਼ਹਿਰ ‘ਚ ਕਿਧਰੇ ਵੀ ਗੰਦਗੀ ਅਤੇ ਮਲਬਾ ਇਕੱਠਾ ਨਾ ਹੋਵੇ।
Ad Position 22
No active advertisement
ਪਿਛਲੀ ਖ਼ਬਰ ਨਿਸ਼ਚਲ ਚੌਧਰੀ ਲਗਾਤਾਰ ਦੂਜੀ ਵਾਰ ਭਾਜਪਾ ਯੁਵਾ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਬਣੇ ਅਗਲੀ ਖ਼ਬਰ ‘ਗੁਰੂ ਨਾਨਕ ਸੋਸ਼ਲ ਮਿਸ਼ਨ’ ਦਾ ਆਗਾਜ਼, ਗੁਰਲਾਡ ਸਿੰਘ ਕਾਹਲੋ ਨੇ ਦੁਹਰਾਇਆ ‘ਸੇਵਾ ਦਾ ਪ੍ਰਣ’ ਗ਼ਰੀਬ ਅਤੇ ਲੋੜਵੰਦਾਂ ਨੂੰ...
Ad Position 24