29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

‘ਗੁਰੂ ਨਾਨਕ ਸੋਸ਼ਲ ਮਿਸ਼ਨ’ ਦਾ ਆਗਾਜ਼, ਗੁਰਲਾਡ ਸਿੰਘ ਕਾਹਲੋ ਨੇ ਦੁਹਰਾਇਆ ‘ਸੇਵਾ ਦਾ ਪ੍ਰਣ’ ਗ਼ਰੀਬ ਅਤੇ ਲੋੜਵੰਦਾਂ ਨੂੰ ਉਪਲਬਧ ਕਰਾਇਆ ਜਾਏਗਾ ‘ਮੁਫ਼ਤ ਇਲਾਜ ਅਤੇ ਲੋੜੀਂਦੀਆਂ ਸਹੂਲਤਾਂ’

ਨਵੀਂ ਦਿੱਲੀ, 29 ਨਵੰਬਰ (ਜਗਤਾਰ ਸਿੰਘ)-1984 ਸਿੱਖ ਕਤਲੇਆਮ ਮਾਮਲਿਆਂ ਬਾਰੇ ਸੁਪਰੀਮ ਕੋਰਟ ਵਿਚ ਪਟੀਸ਼ਨਰ ਅਤੇ ਨਿਜੀ ਯਤਨਾਂ ਸਦਕਾ ਵੱਖ ਵੱਖ ਸਮਾਜਿਕ ਸੇਵਾਵਾਂ ਨਿਭਾਉਣ ਵਾਲੇ ਗੁਰਲਾਡ ਸਿੰਘ ਕਾਹਲੋਂ(ਸਾਬਕਾ ਦਿੱਲੀ ਕਮੇਟੀ ਮੈਂਬਰ) ਵੱਲੋਂ ਸੇਵਾ ਦਾ ਇੱਕ ਹੋਰ ਉਪਰਾਲਾ ਸ਼ੁਰੂ ਕਰਦਿਆਂ ‘ਗੁਰੂ ਨਾਨਕ ਸੋਸ਼ਲ ਮਿਸ਼ਨ’ ਸੰਸਥਾ ਦਾ ਆਗਾਜ਼ ਕੀਤਾ ਹੈ। ਇਸ ਮਿਸ਼ਨ ਰਾਹੀਂ ਗੁਰੁ ਘਰ ਦੀਆਂ ਸੇਵਾਵਾਂ ਨਾਲ ਜੁੜੇ ਗ੍ਰੰਥੀ,ਪਾਠੀ,ਰਾਗੀਆਂ ਅਤੇ ਹੋਰਨਾ ਲੋੜਵੰਦਾ ਨੂੰ ਸਿਹਤ ਖੇਤਰ ਨਾਲ ਸਬੰਧਿਤ ਸਹੂਲਤਾਂ ਮੁਫਤ ਉਪਲਬਧ ਕਰਾਈਆਂ ਜਾਣਗੀਆਂ ਯਾਨੀ ਬੀਮਾਰੀ ਦੌਰਾਨ ਉਨ੍ਹਾਂ ਦਾ ਇਲਾਜ ਅਤੇ ਲੋੜੀਂਦੀਆਂ ਸਿਹਤ ਸਹੂਲਤਾਂ ਸੰਸਥਾ ਵੱਲੋਂ ਮੁਹਈਆ ਕਰਵਾਈਆਂ ਜਾਣਗੀਆਂ।

Ad Position 21
No active advertisement
ਗ਼ਰੀਬ ਅਤੇ ਲੋੜਵੰਦ ਪਰਿਵਾਰਾਂ ਨੂੰ ਇਲਾਜ ਸਬੰਧੀ ਲੋੜੀਂਦੀਆਂ ਸਹੂਲਤਾਂ ਉਪਬਲਬਧ ਕਰਾਉਣ ਦੇ ਮਕਸਦ ਨਾਲ ਸ਼ੁਰੂ ਕੀਤੇ ਗਏ ‘ਗੁਰੂ ਨਾਨਕ ਸੋਸ਼ਲ ਮਿਸ਼ਨ’ ਸੰਸਥਾ ਦੇ ਮੁਖੀ ਗੁਰਲਾਡ ਸਿੰਘ ਕਾਹਲੋਂ ਤੇ ਹੋਰ ਸੰਗਤਾਂ। ਅਜੀਤ ਤਸਵੀਰ 30-11-2026

ਨਵੀਂ ਦਿੱਲੀ, 29 ਨਵੰਬਰ (ਜਗਤਾਰ ਸਿੰਘ)-1984 ਸਿੱਖ ਕਤਲੇਆਮ ਮਾਮਲਿਆਂ ਬਾਰੇ ਸੁਪਰੀਮ ਕੋਰਟ ਵਿਚ ਪਟੀਸ਼ਨਰ ਅਤੇ ਨਿਜੀ ਯਤਨਾਂ ਸਦਕਾ ਵੱਖ ਵੱਖ ਸਮਾਜਿਕ ਸੇਵਾਵਾਂ ਨਿਭਾਉਣ ਵਾਲੇ ਗੁਰਲਾਡ ਸਿੰਘ ਕਾਹਲੋਂ(ਸਾਬਕਾ ਦਿੱਲੀ ਕਮੇਟੀ ਮੈਂਬਰ) ਵੱਲੋਂ ਸੇਵਾ ਦਾ ਇੱਕ ਹੋਰ ਉਪਰਾਲਾ ਸ਼ੁਰੂ ਕਰਦਿਆਂ ‘ਗੁਰੂ ਨਾਨਕ ਸੋਸ਼ਲ ਮਿਸ਼ਨ’ ਸੰਸਥਾ ਦਾ ਆਗਾਜ਼ ਕੀਤਾ ਹੈ। ਇਸ ਮਿਸ਼ਨ ਰਾਹੀਂ ਗੁਰੁ ਘਰ ਦੀਆਂ ਸੇਵਾਵਾਂ ਨਾਲ ਜੁੜੇ ਗ੍ਰੰਥੀ,ਪਾਠੀ,ਰਾਗੀਆਂ ਅਤੇ ਹੋਰਨਾ ਲੋੜਵੰਦਾ ਨੂੰ ਸਿਹਤ ਖੇਤਰ ਨਾਲ ਸਬੰਧਿਤ ਸਹੂਲਤਾਂ ਮੁਫਤ ਉਪਲਬਧ ਕਰਾਈਆਂ ਜਾਣਗੀਆਂ ਯਾਨੀ ਬੀਮਾਰੀ ਦੌਰਾਨ ਉਨ੍ਹਾਂ ਦਾ ਇਲਾਜ ਅਤੇ ਲੋੜੀਂਦੀਆਂ ਸਿਹਤ ਸਹੂਲਤਾਂ ਸੰਸਥਾ ਵੱਲੋਂ ਮੁਹਈਆ ਕਰਵਾਈਆਂ ਜਾਣਗੀਆਂ।ਇਸ ਮਿਸ਼ਨ ਦੀ ਸ਼ੁਰੂਆਤ ਮੌਕੇ ਸ. ਕਾਹਲੋਂ ਨੇ ਕਿਹਾ ਕਿ ਕੋਈ ਵੀ ਬੀਮਾਰੀ ਹੋਵੇ,ਅਕਸਰ ਬੜੀ ਖਰਚੀਲੀ ਹੁੰਦੀ ਹੈ ,ਜਿਸ ਨਾਲ ਚੰਗੇ ਭਲਾ ਪਰਿਵਾਰ ਵੀ ਪੂਰੀ ਤਰ੍ਹਾਂ ਹਿਲ ਜਾਂਦਾ ਹੈ ਤਾਂ ਸੋਚੋ ਗਰੀਬ ਪਰਿਵਾਰਾਂ ਦਾ ਕੀ ਹਾਲ ਹੁੰਦਾ ਹੋਏਗਾ? ਉਨ੍ਹਾਂ ਦੱਸਿਆ ਕਿ ਕੁੱਝ ਸਮਾਂ ਪਹਿਲਾਂ ਉਹ ਖੁਦ ਇੱਕ ਗੰਭੀਰ ਬੀਮਾਰੀ ਦੀ ਚਪੇਟ ’ਚ ਆ ਗਏ ਸੀ,ਜਿਸ ਚੋਂ ਨਿਕਲਣਾ ਬੜਾ ਅਸੰਭਵ ਜਿਹਾ ਜਾਪਦਾ ਸੀ।ਕਾਹਲੋਂ ਨੇ ਕਿਹਾ ਕਿ ਉਸ ਸਮੇਂ ਮੈਂ ਅਕਾਲ ਪੁਰਖ ਅੱਗੇ ਇਹ ਅਰਦਾਸ ਕੀਤੀ ਸੀ ਕਿ ਇਹ ਔਖਾ ਸਮਾਂ ਨਿਕਲਣ ਤੋਂ ਬਾਅਦ ਬਾਕੀ ਉਮਰ ਕੌਮ ਅਤੇ ਸਮਾਜ ਦੀ ਸੇਵਾ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ। ਇਸੇ ਪ੍ਰਣ ਨੂੰ ਨਿਭਾਉਂਣ ਦੇ ਮੱਦੇਨਜ਼ਰ ਹੀ ਇਹ ਗੁਰੂ ਨਾਨਕ ਸੋਸ਼ਲ ਮਿਸ਼ਨ ਦੀ ਸ਼ੁਰੂਆਤ ਕੀਤੀ ਗਈ ਹੈ। ਕਾਹਲੋਂ ਨੇ ਕਿਹਾ ਕਿ ਸੇਵਾ ਹੀ ਸਾਡਾ ਧਰਮ ਹੈ ਅਤੇ ਸੰਗਤਾਂ ਨੂੰ ਨਿਜੀ ਪੱਧਰ ’ਤੇ ਵੀ ਇਕਜੁਟ ਹੋ ਕੇ ਗਰੀਬ ਅਤੇ ਲੋੜਵੰਦ ਪਰਿਵਾਰਾਂ ਦੀ ਬਾਂਹ ਫੜਨ ਲਈ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਦਰਅਸਲ ਸਮਾਜ ਨੇ ਆਪਣੀ ਸਾਰੀ ਡਿਊਟੀ ਕਮੇਟੀਆਂ ’ਤੇ ਛੱਡ ਦਿੱਤੀ ਹੈ,ਜਦਕਿ ਜ਼ਿਆਦਾਤਰ ਕਮੇਟੀਆਂ ਸਿਆਸਤਦਾਨਾਂ ਦੇ ਪ੍ਰਭਾਵ ਹੇਠ ਹਨ ਜੋ ਲੋੜਵੰਦਾ ਦੀ ਬਜਾਏ ਵਧੇਰੇ ਕਰਕੇ ਆਪਣਾ ਹੀ ਫਾਇਦਾ ਵੇਖਦੇ ਹਨ ਅਤੇ ਗਰੀਬਾਂ ਤੇ ਲੋੜਵੰਦਾ ਨੂੰ ਖੱਜਲ ਖੁਆਰ ਹੋਣ ਲਈ ਛੱਡ ਦਿੱਤਾ ਜਾਂਦਾ ਹੈ।

Ad Position 22
No active advertisement
ਪਿਛਲੀ ਖ਼ਬਰ ਨਗਰ ਨਿਗਮ ਨੇ ਸੜਕ ਕਿਨਾਰੇ ਜਮ੍ਹਾਂ ਹੋਏ ਚਿੱਕੜ ਅਤੇ ਗੰਦਗੀ ਨੂੰ ਕੀਤਾ ਸਾਫ਼ ਜਗਾਧਰੀ-ਪਾਉਂਟਾ ਸਾਹਿਬ ਰਾਸ਼ਟਰੀ ਰਾਜ ਮਾਰਗ... ਅਗਲੀ ਖ਼ਬਰ ਕੋਹੀਨੂਰ ਇੰਟਰਨੈਸ਼ਨਲ ਅਕੈਡਮੀ ਵਿਖੇ ਗੁਰਬਾਣੀ ਗਾਇਨ ਮੁਕਾਬਲੇ ਕਰਵਾਏ
Ad Position 24