ਡੀ . ਡੀ . ਏ . ਨੇ ਯਮੁਨਾ ਦੇ ਹੜ੍ਹ ਖੇਤਰ ’ ਚ ਕੀਤੇ ਨਾਜਾਇਜ਼ ਕਬਜ਼ੇ ਤੇ ਹੋਰ ਗਤੀਵਿਧੀਆਂ ਹਟਾਈਆਂ
ਨਵੀਂ ਦਿੱਲੀ, 27 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਯਮੁਨਾ ਦੇ ਹੜ੍ਹ ਖੇਤਰ ਵਿਚ ਨਾਜਾਇਜ਼ ਕਬਜ਼ੇ ਤੇ ਹੋਰ ਗਤੀਵਿਧੀਆਂ ਨੂੰ ਰੋਕਣ ਲਈ ਡੀ.
ਨਵੀਂ ਦਿੱਲੀ, 27 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਯਮੁਨਾ ਦੇ ਹੜ੍ਹ ਖੇਤਰ ਵਿਚ ਨਾਜਾਇਜ਼ ਕਬਜ਼ੇ ਤੇ ਹੋਰ ਗਤੀਵਿਧੀਆਂ ਨੂੰ ਰੋਕਣ ਲਈ ਡੀ.ਡੀ.ਏ. ਵਲੋਂ ਨਿਗਰਾਨੀ ਰੱਖੀ ਜਾ ਰਹੀ ਹੈ ਅਤੇ ਵਜ਼ੀਰਾਬਾਦ ਤੋਂ ਔਖਲਾ ਤੱਕ 27 ਥਾਵਾਂ ’ਤੇ 90 ਸੀ.ਸੀ.ਟੀ.ਵੀ. ਕੈਮਰਿਆਂ ਦੀ ਵਿਵਸਥਾ ਕਰਕੇ ਨਜ਼ਰ ਰੱਖੀ ਜਾ ਰਹੀ ਹੈ। ਇਸ ਦੇ ਨਾਲ ਹੀ 350 ਤੋਂ ਜ਼ਿਆਦਾ ਸੁਰੱਖਿਆ ਕਰਮਚਾਰੀਆਂ ਦੀ ਤਾਇਨਾਤੀ ਕੀਤੀ ਗਈ ਹੈ ਜੋ ਕਿ ਤਿੰਨ ਸ਼ਿਫਟਾਂ ਵਿਚ ਡਿਊਟੀ ਦੇਣਗੇ। ਡੀ.ਡੀ.ਏ. ਨੇ ਐਨ.ਜੀ.ਟੀ. ਵਿਚ ਦਾਖ਼ਲ ਕੀਤੇ ਗਏ ਹਲਫ਼ਨਾਮੇ ਵਿਚ ਦੱਸਿਆ ਹੈ ਕਿ ਹੜ੍ਹ ਖੇਤਰ ਦੀ 1337.66 ਏਕੜ ਜ਼ਮੀਨ ਨੂੰ ਕਬਜ਼ਿਆਂ ਤੋਂ ਮੁਕਤ ਕਰਵਾਇਆ ਗਿਆ ਹੈ ਅਤੇ ਨਾਲ ਹੀ ਇਸ ਖੇਤਰ ਵਿਚ ਨਾਜਾਇਜ਼ ਕਬਜ਼ਿਆਂ ’ਤੇ ਗਲਤ ਗਤੀਵਿਧੀਆਂ ਦੇ ਵਿਰੁੱਧ ਕੰਮ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਡੀ.ਡੀ.ਏ. ਨੇ 375 ਫਲੈਗ ਪੋਸਟ ਅਤੇ 27 ਚੇਤਾਵਨੀ ਬੋਰਡ ਵੀ ਲਗਾਏ ਹਨ ਅਤੇ ਜੀ.ਪੀ.ਐਸ. ਵਾਲੀਆਂ ਗੱਡੀਆਂ ਵੀ ਲਗਾਤਾਰ ਗਸ਼ਤ ਕਰ ਰਹੀਆਂ ਹਨ। ਡੀ.ਡੀ.ਏ. ਦਾ ਇਹ ਵੀ ਕਹਿਣਾ ਹੈ ਕਿ ਇੱਥੋਂ 87 ਨਾਜਾਇਜ਼ ਬੋਰਵੈਲ ਹਟਾਏ ਗਏ ਹਨ ਅਤੇ ਇੱਥੋਂ ਫਾਰਮ ਹਾਊਸ, ਝੁੱਗੀਆਂ, ਨਰਸਰੀਆਂ, ਪਸ਼ੂ ਵਾੜ੍ਹੇ ਵੀ ਹਟਾਏ ਗਏ ਹਨ।