22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਪੁਲਿਸ ਵਲੋਂ ਦੋ ਦੇਸੀ ਕੱਟੇ ਜ਼ਬਤ, ਮੁਲਜ਼ਮ

ਨਵੀਂ ਦਿੱਲੀ, 21 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)- ਬਾਹਰੀ ਉੱਤਰੀ ਜ਼ਿਲ੍ਹੇ ਦੇ ਵਿਸ਼ੇਸ਼ ਸਟਾਫ਼ ਨੇ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਨੇ ਇਕ ਰਿਹਾਇਸ਼ੀ ਇਲਾਕੇ ਵਿਚ ਇਕ ਘਰ ’ਤੇ ਫਾਇਰਿੰਗ ਕੀਤੀ।

Ad Position 21
No active advertisement
ਅਜੀਤ ਡੈਸਕ 22-10-2026
ਨਵੀਂ ਦਿੱਲੀ, 21 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)- ਬਾਹਰੀ ਉੱਤਰੀ ਜ਼ਿਲ੍ਹੇ ਦੇ ਵਿਸ਼ੇਸ਼ ਸਟਾਫ਼ ਨੇ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਨੇ ਇਕ ਰਿਹਾਇਸ਼ੀ ਇਲਾਕੇ ਵਿਚ ਇਕ ਘਰ ’ਤੇ ਫਾਇਰਿੰਗ ਕੀਤੀ। ਵਿਸ਼ੇਸ਼ ਸਟਾਫ਼ ਨੇ ਇਸ ਕੋਲੋਂ 2 ਦੇਸੀ ਪਿਸਤੌਲ ਅਤੇ 2 ਜ਼ਿੰਦਾ ਕਾਰਤੂਸ ਫੜੇ ਹਨ। ਇਸ ਮੁਲਜ਼ਮ ਦਾ ਨਾਂਅ ਹਰਿੰਦਰ ਉਰਫ਼ ਲਾਲਾ ਉਰਫ਼ ਛੋਟਾ (24) ਹੈ ਜੋ ਕਿ ਦਿੱਲੀ ਦੇ ਕਰਾਵਲ ਨਗਰ ਵਿਚ ਰਹਿੰਦਾ ਹੈ। ਇਹ ਪਹਿਲਾਂ ਵੀ ਤਿੰਨ ਮਾਮਲਿਆਂ ਵਿਚ ਸ਼ਾਮਿਲ ਰਿਹਾ ਹੈ। ਇਸ ਮੁਲਜ਼ਮ ਨੇ ਦਿੱਲੀ ਦੇ ਸਵਰੂਪ ਨਗਰ ਵਿਖੇ ਇਕ ਘਰ ’ਤੇ ਗੋਲੀਆਂ ਚਲਾਈਆਂ ਸਨ। ਇਸ ਘਟਨਾ ਪ੍ਰਤੀ ਪੁਲਿਸ ਆਪਣੀ ਕਾਰਵਾਈ ਕਰਦੇ ਹੋਈ ਫਾਇਰਿੰਗ ਕਰਨ ਵਾਲੇ ਮੁਲਜ਼ਮ ਦੀ ਭਾਲ ਕਰਨੀ ਸ਼ੁਰੂ ਕੀਤੀ ਅਤੇ ਨਾਲ ਹੀ ਪੁਲਿਸ ਨੇ ਆਪਣੇ ਹੋਰ ਯਤਨ ਵੀ ਕੀਤੇ। ਪੁਲਿਸ ਨੂੰ ਇਕ ਗੁਪਤ ਸੂਚਨਾ ਇਸ ਮੁਲਜ਼ਮ ਬਾਰੇ ਮਿਲੀ, ਜਿਸ ਦੇ ਆਧਾਰ ’ਤੇ ਪੁਲਿਸ ਨੇ ਹਰਿੰਦਰ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਇਸ ਮੁਲਜ਼ਮ ਤੋਂ ਫਾਇਰਿੰਗ ਬਾਰੇ ਪੁੱਛ-ਪੜਤਾਲ ਕਰ ਰਹੀ ਹੈ। ਪੁਲਿਸ ਨੇ ਇਸ ਮੁਲਜ਼ਮ ਤੇ ਆਰਮਸ ਐਕਟ ਅਤੇ ਹੋਰ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕਰ ਲਿਆ ਹੈ।
Ad Position 22
No active advertisement
ਪਿਛਲੀ ਖ਼ਬਰ ਬੱਚਿਆਂ ਵਿਚ ਆਤਮ ਵਿਸ਼ਵਾਸ ਵਧਾਉਣ ਦਾ ਉਪਰਾਲਾ ਕੀਤਾ ਜਾਵੇਗਾ - ਰਸ਼ਮੀਤ ਕੌਰ ਬਿੰਦਰਾ ਅਗਲੀ ਖ਼ਬਰ ‘ਏਕ ਸ਼ਾਮ ਦੇਸ਼ ਕੇ ਨਾਮ’ ਪ੍ਰੋਗਰਾਮ ਵਿਚ ਗਾਇਕਾਂ ਨੇ ਸਮਾਂ ਬੰਨ੍ਹਿਆ
Ad Position 24