ਸਹਾਰਾ ਸੰਸਥਾ ਨੇ ਤਿੰਨ ਵਿਅਕਤੀਆਂ ਨੂੰ ਸਰਕਾਰੀ ਹਸਪਤਾਲ ਦਾਖ਼ਲ ਕਰਵਾਇਆ
ਬਠਿੰਡਾ, 21 ਅਕਤੂਬਰ (ਅਵਤਾਰ ਸਿੰਘ ਕੈਂਥ)-ਸਥਾਨਕ ਸ਼ਹਿਰ ਦੀ ਸਮਾਜ ਸੇਵੀ ਸੰਸਥਾ ਸਹਾਰਾ ਜਨ ਸੇਵਾ ਬੇਸਹਾਰਾ ਲੋਕਾਂ ਨੂੰ ਸਮਰਪਿਤ ਵਲੋਂ ਸਿਵਲ ਹਸਪਤਾਲ ਵਿਚ ਤਿੰਨ ਵਿਅਕਤੀਆਂ ਨੂੰ ਦਾਖ਼ਲ ਕਰਵਾਇਆ ਗਿਆ। ਜਾਣਕਾਰੀ ਮੁਤਾਬਿਕ ਬੀਤੀ ਰਾਤ ਸੰਤਪੁਰਾ ਰੋਡ ’ਤੇ ਇਕ ਆਟੋ ਨਾਲ ਟਕਰਾਉਣ ਕਾਰਨ ਦੋ ਮੋਟਰ ਸਾਈਕਲ ਸਵਾਰ ਜ਼ਖਮੀ ਹੋਏ।
ਬਠਿੰਡਾ, 21 ਅਕਤੂਬਰ (ਅਵਤਾਰ ਸਿੰਘ ਕੈਂਥ)-ਸਥਾਨਕ ਸ਼ਹਿਰ ਦੀ ਸਮਾਜ ਸੇਵੀ ਸੰਸਥਾ ਸਹਾਰਾ ਜਨ ਸੇਵਾ ਬੇਸਹਾਰਾ ਲੋਕਾਂ ਨੂੰ ਸਮਰਪਿਤ ਵਲੋਂ ਸਿਵਲ ਹਸਪਤਾਲ ਵਿਚ ਤਿੰਨ ਵਿਅਕਤੀਆਂ ਨੂੰ ਦਾਖ਼ਲ ਕਰਵਾਇਆ ਗਿਆ। ਜਾਣਕਾਰੀ ਮੁਤਾਬਿਕ ਬੀਤੀ ਰਾਤ ਸੰਤਪੁਰਾ ਰੋਡ ’ਤੇ ਇਕ ਆਟੋ ਨਾਲ ਟਕਰਾਉਣ ਕਾਰਨ ਦੋ ਮੋਟਰ ਸਾਈਕਲ ਸਵਾਰ ਜ਼ਖਮੀ ਹੋਏ। ਸੂਚਨਾ ਮਿਲਣ ਉਪਰੰਤ ਦੋਂਵਾਂ ਜ਼ਖਮੀਆਂ ਮਨੀਸ਼ ਕੁਮਾਰ (24) ਅਤੇ ਜਸਵਿੰਦਰ ਸਿੰਘ (20) ਵਾਸੀ ਜਨਤਾ ਨਗਰ ਦੇ ਰਹਿਣ ਵਾਲੇ ਹੈ। ਇਸ ਤੋਂ ਇਲਾਵਾ ਇਕ ਬਜ਼ੁਰਗ ਬਰਨਾਲਾ ਤੋਂ ਸਹਾਰਾ ਜਨ ਸੇਵਾ ਦਫ਼ਤਰ ਪਹੁੰਚਿਆ। ਸਹਾਰਾ ਟੀਮ ਵਲੋਂ ਆਰਥੋ ਸਪੈਸ਼ਲਿਸਟ ਡਾ: ਗਗਨਦੀਪ ਸਿੰਘ ਤੋਂ ਜਾਂਚ ਕਰਵਾਉਣ ਉਪਰੰਤ ਉਸ ਦੇ ਮੋਢੇ ਦਾ ਇਲਾਜ ਕਰਵਾਇਆ ਗਿਆ। ਜ਼ਖਮੀ ਵਿਅਕਤੀ ਦੀ ਪਛਾਣ ਬਲਵੀਰ ਪੁੱਤਰ ਗੁਰਦੇਵ ਸਿੰਘ (50) ਵਾਸੀ ਬਰਨਾਲਾ ਵਜੋਂ ਹੋਈ।