21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਗੁਰੂ ਨਾਨਕ ਖ਼ਾਲਸਾ ਕਾਲਜ ਵਿਖੇ ਐਕਸਟੈਨਸ਼ਨ ਲੈਕਚਰ ਕਰਵਾਇਆ

ਯਮੁਨਾਨਗਰ, 21 ਅਕਤੂਬਰ (ਗੁਰਦਿਆਲ ਸਿੰਘ ਨਿਮਰ)- ਗੁਰੂ ਨਾਨਕ ਖਾਲਸਾ ਕਾਲਜ ਯਮੁਨਾਨਗਰ ਦੇ ਮਹਿਲਾ ਸੈੱਲ ਨੇ ਜਮਨਾ ਆਟੋ ਇੰਡਸਟਰੀਜ਼ ਲਿਮਟਿਡ ਦੀ ਸੀ. ਐਸ.

Ad Position 21
No active advertisement
ਅਜੀਤ ਡੈਸਕ 22-10-2026
ਯਮੁਨਾਨਗਰ, 21 ਅਕਤੂਬਰ (ਗੁਰਦਿਆਲ ਸਿੰਘ ਨਿਮਰ)- ਗੁਰੂ ਨਾਨਕ ਖਾਲਸਾ ਕਾਲਜ ਯਮੁਨਾਨਗਰ ਦੇ ਮਹਿਲਾ ਸੈੱਲ ਨੇ ਜਮਨਾ ਆਟੋ ਇੰਡਸਟਰੀਜ਼ ਲਿਮਟਿਡ ਦੀ ਸੀ.ਐਸ.ਆਰ. ਯੂਨਿਟ ਦੇ ਸਹਿਯੋਗ ਨਾਲ ਵਿਦਿਆਰਥੀਆਂ ਤੇ ਫੈਕਲਟੀ ਮੈਂਬਰਾਂ ਨੂੰ ਕੰਮ ਵਾਲੀ ਥਾਂ ‘ਤੇ ਸੁਰੱਖਿਆ, ਸੰਵੇਦਨਸ਼ੀਲਤਾ ਤੇ ਇਕ ਸੁਰੱਖਿਅਤ ਤੇ ਸਤਿਕਾਰਯੋਗ ਕੰਮ ਕਰਨ ਵਾਲਾ ਵਾਤਾਵਰਨ ਬਣਾਉਣ ਦੀ ਮਹੱਤਤਾ ਬਾਰੇ ਸੰਵੇਦਨਸ਼ੀਲ ਬਣਾਉਣ ਲਈ ‘ਕੰਮ ਵਾਲੀ ਥਾਂ ‘ਤੇ ਜਿਨਸੀ ਸੋਸ਼ਣ ਦੀ ਰੋਕਥਾਮ ‘ਤੇ ਜਾਗਰੂਕਤਾ’ ‘ਤੇ ਇਕ ਐਕਸਟੈਨਸ਼ਨ ਲੈਕਚਰ ਦਾ ਕਰਵਾਇਆ ਗਿਆ। ਇਸ ਮੌਕੇ ਪ੍ਰਿੰ. ਡਾ. ਅਰਵਿੰਦਰ ਸਿੰਘ ਭੱਲਾ ਨੇ ਰਿਸੋਰਸ ਪਰਸਨ ਰੇਖਾ ਰਾਠੀ ਪ੍ਰੈਕਟਿਸਿੰਗ ਐਡਵੋਕੇਟ ਦਾ ਨਿੱਘਾ ਸਵਾਗਤ ਕੀਤਾ। ਉਨ੍ਹਾਂ ਨੇ ਔਰਤਾਂ ਲਈ ਇਕ ਸੁਰੱਖਿਅਤ ਤੇ ਸਨਮਾਨਜਨਕ ਵਾਤਾਵਰਨ ਨੂੰ ਯਕੀਨੀ ਬਣਾਉਣ ਵਿਚ ਜਾਗਰੂਕਤਾ ਕਾਨੂੰਨੀ ਸਾਖਰਤਾ ਤੇ ਸਮੂਹਿਕ ਜ਼ਿੰਮੇਵਾਰੀ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਇਸ ਦੌਰਾਨ ਮਹਿਲਾ ਸੈੱਲ ਦੀ ਕੋਆਰਡੀਨੇਟਰ ਡਾ. ਨੀਨਾ ਪੁਰੀ ਨੇ ਪ੍ਰੋਗਰਾਮ ਵਿਚ ਜਮਨਾ ਆਟੋ ਇੰਡਸਟਰੀਜ਼ ਲਿਮਟਿਡ ਦੀ ਸੀ. ਐਸ. ਆਰ. ਯੂਨਿਟ ਦੁਆਰਾ ਦਿੱਤੇ ਗਏ ਕੀਮਤੀ ਸਹਿਯੋਗ ਤੇ ਸਮਰਥਨ ਲਈ ਸੰਯਮ ਮਰਾਠਾ, ਸੀ. ਐਸ. ਆਰ. ਮੁਖੀ ਦਾ ਧੰਨਵਾਦ ਕੀਤਾ। ਸਮਾਗਮ ਵਿਚ ਵਾਈਸ ਪ੍ਰਿੰ. ਡਾ. ਜਸਵਿੰਦਰ ਕੌਰ, ਡਾ. ਗੁਰਵਿੰਦਰ ਕੌਰ, ਡਾ. ਕੈਥਰੀਨ ਮਸੀਹ ਤੇ ਜੇ. ਏ. ਆਈ. ਦੀ ਸੀ. ਐਸ. ਆਰ. ਯੂਨਿਟ ਤੋਂ ਵਿਜੇ ਮਹਿਤਾ ਦੀ ਮੌਜੂਦਗੀ ਸੀ। ਸਟੇਜ ਦੀ ਕਾਰਵਾਈ ਨਿਸ਼ੀ ਦੁਆਰਾ ਚਲਾਈ ਗਈ। ਪ੍ਰੋਗਰਾਮ ਦੇ ਅੰਤ ਵਿਚ ਡਾ. ਵਰਸ਼ਾ ਨਿਗਮ ਨੇ ਕਾਲਜ ਪ੍ਰਬੰਧਨ, ਪ੍ਰਿੰਸੀਪਲ, ਸ੍ਰੋਤ ਵਿਅਕਤੀ, ਸੀ.ਐਸ.ਆਰ. ਟੀਮ ਤੇ ਦੇ ਸਫਲ ਪ੍ਰੋਗਰਾਮ ਵਿਚ ਯੋਗਦਾਨ ਪਾਉਣ ਵਾਲੇ ਸਾਰੇ ਲੋਕਾਂ ਦਾ ਧੰਨਵਾਦ ਕੀਤਾ। ਗਵਰਨਿੰਗ ਬਾਡੀ ਤੇ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਰਣਦੀਪ ਸਿੰਘ ਜੌਹਰ ਨੇ ਇਸ ਪਹਿਲਕਦਮੀ ਦੀ ਸ਼ਲਾਘਾ ਕੀਤੀ।
Ad Position 22
No active advertisement
ਪਿਛਲੀ ਖ਼ਬਰ ਮੇਰੇ ਅਕਸ ਨੂੰ ਖ਼ਰਾਬ ਕਰਨ ਲਈ ਵਿਰੋਧੀ ਰਚ ਰਹੇ ਨੇ ਸਾਜਿਸ਼: ਕੁਲਬੀਰ ਸਿੰਘ ਜ਼ੀਰਾ ਅਗਲੀ ਖ਼ਬਰ ਰਾਸ਼ਟਰੀ ਗਤਕਾ ਚੈਂਪੀਅਨਸ਼ਿਪ ਵਿਚ ਅਕਾਲ ਅਕੈਡਮੀ ਭੁੰਸਲਾ ਦੇ ਵਿਦਿਆਰਥੀਆਂ ਨੇ ਜਿੱਤੇ 6 ਕਾਂਸੀ ਦੇ ਤਗਮੇ
Ad Position 24