21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

1, 2 ਅਤੇ 3 ਦਸੰਬਰ ਨੂੰ ਦਿੱਲੀ ਵਿਚ ਹਜ਼ਾਰਾਂ ਵਰਕਰ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰਨਗੇ - ਕਵਿਤਾ ਸ਼ਰਮਾ

ਯਮੁਨਾਨਗਰ, 21 ਅਕਤੂਬਰ (ਗੁਰਦਿਆਲ ਸਿੰਘ ਨਿਮਰ)- ਸੈਂਟਰਲ ਇੰਡੀਅਨ ਟ੍ਰੇਡ ਯੂਨੀਅਨ (ਸੀ. ਆਈ.

Ad Position 21
No active advertisement
ਅਜੀਤ ਡੈਸਕ 22-10-2026
ਯਮੁਨਾਨਗਰ, 21 ਅਕਤੂਬਰ (ਗੁਰਦਿਆਲ ਸਿੰਘ ਨਿਮਰ)- ਸੈਂਟਰਲ ਇੰਡੀਅਨ ਟ੍ਰੇਡ ਯੂਨੀਅਨ (ਸੀ. ਆਈ. ਟੀ. ਯੂ.) ਦੇ ਸੱਦੇ ‘ਤੇ ਮਿਡ-ਡੇ-ਮੀਲ ਵਰਕਰਜ਼ ਯੂਨੀਅਨ ਯਮੁਨਾਨਗਰ ਨੇ 1, 2 ਅਤੇ 3 ਦਸੰਬਰ ਨੂੰ ਦਿੱਲੀ ਵਿਚ ਤਿੰਨ ਦਿਨਾਂ ਮਹਾਂਪੜਾਅ ਦੀ ਸਫਲਤਾ ਨੂੰ ਯਕੀਨੀ ਬਣਾਉਣ ਲਈ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਇਸ ਸੰਬੰਧੀ ਬਲਾਕ ਪ੍ਰਧਾਨ ਸਰੋਜ ਦੀ ਪ੍ਰਧਾਨਗੀ ਹੇਠ ਸਡੋਰਾ ਬਲਾਕ ਵਿਚ ਇਕ ਮੀਟਿੰਗ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਸਕੱਤਰ ਤੇ ਬਲਾਕ ਇੰਚਾਰਜ ਕਵਿਤਾ ਸ਼ਰਮਾ ਨੇ ਵਰਕਰਾਂ ਨੂੰ ਵੱਡੀ ਗਿਣਤੀ ਵਿਚ ਮਹਾਂਪੜਾਅ ਵਿਚ ਹਿੱਸਾ ਲੈਣ ਦੀ ਅਪੀਲ ਕੀਤੀ। ਕਵਿਤਾ ਸ਼ਰਮਾ ਨੇ ਕਿਹਾ ਕਿ ਮਿਡ-ਡੇ-ਮੀਲ ਵਰਕਰ ਲੰਬੇ ਸਮੇਂ ਤੋਂ ਸਕੂਲੀ ਬੱਚਿਆਂ ਨੂੰ ਬਹੁਤ ਘੱਟ ਮਾਣ ਭੱਤੇ ‘ਤੇ ਭੋਜਨ ਪ੍ਰਦਾਨ ਕਰਨ ਦੀ ਮਹੱਤਵਪੂਰਨ ਜ਼ਿੰਮੇਵਾਰੀ ਨਿਭਾ ਰਹੇ ਹਨ, ਫਿਰ ਵੀ ਉਨ੍ਹਾਂ ਨੂੰ ਸਨਮਾਨਜਨਕ ਤਨਖਾਹ ਤੇ ਸਮਾਜਿਕ ਸੁਰੱਖਿਆ ਵਰਗੀਆਂ ਬੁਨਿਆਦੀ ਸਹੂਲਤਾਂ ਤੋਂ ਵਾਂਝਾ ਰੱਖਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਮਜ਼ਦੂਰਾਂ ਦੀਆਂ ਸਾਰੀਆਂ ਲੰਬਿਤ ਮੰਗਾਂ ਨੂੰ ਲਾਗੂ ਕਰਨਾ ਚਾਹੀਦਾ ਹੈ ਜਿਸ ਵਿਚ ਘੱਟੋ-ਘੱਟ 42,000 ਮਹੀਨਾਵਾਰ ਉਜਰਤ, ਸਥਾਈ ਰੁਜ਼ਗਾਰ, 12 ਮਹੀਨਿਆਂ ਦੀ ਤਨਖਾਹ, ਪੈਨਸ਼ਨ, ਡਾਕਟਰੀ ਸਹੂਲਤਾਂ ਤੇ ਸੇਵਾਮੁਕਤੀ ‘ਤੇ 5 ਲੱਖ ਦੀ ਵਿੱਤੀ ਸਹਾਇਤਾ ਸ਼ਾਮਿਲ ਹੈ। ਬਲਾਕ ਕਮੇਟੀ ਮੈਂਬਰ ਸੁਮਨ, ਮੈਨਾ, ਮੀਨਾ, ਨਿਰਮਲਾ, ਸੰਜੋ, ਮਮਤਾ, ਸੀਮਾ, ਪ੍ਰਕਾਸ਼, ਅਤੇ ਹੋਰਾਂ ਨੇ ਮੀਟਿੰਗ ਵਿਚ ਹਿੱਸਾ ਲਿਆ। ਉਨ੍ਹਾਂ ਸਾਰਿਆਂ ਨੇ ਮਹਾਂਪੜਾਅ ਦੀ ਤਿਆਰੀ ਲਈ ਮਜ਼ਦੂਰਾਂ ਨੂੰ ਲਾਮਬੰਦ ਕਰਨ ਅਤੇ ਅੰਦੋਲਨ ਨੂੰ ਮਜ਼ਬੂਤ ਕਰਨ ਦਾ ਵਾਅਦਾ ਕੀਤਾ।
Ad Position 22
No active advertisement
ਪਿਛਲੀ ਖ਼ਬਰ ਬਿਜਲੀ ਸਪਲਾਈ ਨਿੱਜੀਕਰਨ ਦੇ ਵਿਰੋਧ ’ਚ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਡਿਪਟੀ ਕਮਿਸ਼ਨਰ ਵਲੋਂ ਰਤੀਆ ਅਨਾਜ ਮੰਡੀ ਦਾ ਨਿਰੀਖਣ
Ad Position 24