29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਡਾ. ਸੁਖਦੇਵ ਸਿੰਘ ਸਿਰਸਾ ਦੇ ਸੈਨੇਟ ਦੇ ਮੈਂਬਰ ਚੁਣੇ ਜਾਣ ’ਤੇ ਹਮਾਇਤੀਆਂ ਵਲੋਂ ਖੁਸ਼ੀ ਦਾ ਪ੍ਰਗਟਾਵਾ

ਸਿਰਸਾ, 29 ਸਤੰਬਰ (ਭੁਪਿੰਦਰ ਪੰਨੀਵਾਲੀਆ)-ਸਰਬ ਭਾਰਤੀ ਪ੍ਰਗਤੀਸ਼ੀਲ ਲੇਖਕ ਸੰਘ (ਪ੍ਰਲੇਸ) ਦੇ ਕੌਮੀ ਜਨਰਲ ਸਕੱਤਰ ਅਤੇ ਸਰਕਾਰੀ ਨੈਸ਼ਨਲ ਕਾਲਜ (ਜੀਐਨਸੀ), ਸਿਰਸਾ ਵਿਖੇ ਲਗਭਗ ਵੀਹ ਵਰ੍ਹੇ ਪੰਜਾਬੀ ਪ੍ਰਾਧਿਆਪਕ ਵਜੋਂ ਆਪਣੀਆਂ ਸੇਵਾਵਾਂ ਦੇ ਚੁੱਕੇ ਕੌਮਾਂਤਰੀ ਪੱਧਰ ਦੇ ਮਾਰਕਸਵਾਦੀ ਚਿੰਤਕ ਡਾ. ਸੁਖਦੇਵ ਸਿੰਘ ਸਿਰਸਾ ਦੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸਰਬ-ਉੱਚ ਨਿਰਣਾਇਕ ਸੰਸਥਾ ‘ਸੈਨੇਟ’ ਦੇ ਮੈਂਬਰ ਵਜੋਂ ਚੁਣੇ ਜਾਣ ’ਤੇ ਸਿਰਸਾ ਸਮੇਤ ਹਰਿਆਣੇ ਦੀਆਂ ਵੱਖ-ਵੱਖ ਸਾਹਿਤਕ ਜਥੇਬੰਦੀਆਂ ਅਤੇ ਇਲਾਕੇ ਦੇ ਪਤਵੰਤੇ ਸੱਜਣਾਂ ਨੇ ਖ਼ੁਸ਼ੀ ਦਾ ਇਜ਼ਹਾਰ ਕਰਦੇ ਹੋਏ ਉਹਨਾਂ ਨੂੰ ਮੁਬਾਰਕਬਾਦ ਦਿੱਤੀ ਹੈ।

Ad Position 21
No active advertisement
ਅਜੀਤ ਡੈਸਕ 30-09-2026
ਸਿਰਸਾ, 29 ਸਤੰਬਰ (ਭੁਪਿੰਦਰ ਪੰਨੀਵਾਲੀਆ)-ਸਰਬ ਭਾਰਤੀ ਪ੍ਰਗਤੀਸ਼ੀਲ ਲੇਖਕ ਸੰਘ (ਪ੍ਰਲੇਸ) ਦੇ ਕੌਮੀ ਜਨਰਲ ਸਕੱਤਰ ਅਤੇ ਸਰਕਾਰੀ ਨੈਸ਼ਨਲ ਕਾਲਜ (ਜੀਐਨਸੀ), ਸਿਰਸਾ ਵਿਖੇ ਲਗਭਗ ਵੀਹ ਵਰ੍ਹੇ ਪੰਜਾਬੀ ਪ੍ਰਾਧਿਆਪਕ ਵਜੋਂ ਆਪਣੀਆਂ ਸੇਵਾਵਾਂ ਦੇ ਚੁੱਕੇ ਕੌਮਾਂਤਰੀ ਪੱਧਰ ਦੇ ਮਾਰਕਸਵਾਦੀ ਚਿੰਤਕ ਡਾ. ਸੁਖਦੇਵ ਸਿੰਘ ਸਿਰਸਾ ਦੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸਰਬ-ਉੱਚ ਨਿਰਣਾਇਕ ਸੰਸਥਾ ‘ਸੈਨੇਟ’ ਦੇ ਮੈਂਬਰ ਵਜੋਂ ਚੁਣੇ ਜਾਣ ’ਤੇ ਸਿਰਸਾ ਸਮੇਤ ਹਰਿਆਣੇ ਦੀਆਂ ਵੱਖ-ਵੱਖ ਸਾਹਿਤਕ ਜਥੇਬੰਦੀਆਂ ਅਤੇ ਇਲਾਕੇ ਦੇ ਪਤਵੰਤੇ ਸੱਜਣਾਂ ਨੇ ਖ਼ੁਸ਼ੀ ਦਾ ਇਜ਼ਹਾਰ ਕਰਦੇ ਹੋਏ ਉਹਨਾਂ ਨੂੰ ਮੁਬਾਰਕਬਾਦ ਦਿੱਤੀ ਹੈ। ਪ੍ਰਲੇਸ ਦੇ ਕੌਮੀ ਪ੍ਰਧਾਨਗੀਮੰਡਲ ਦੇ ਮੈਂਬਰ ਕਾਮਰੇਡ ਸੁਵਰਨ ਸਿੰਘ ਵਿਰਕ, ਕੌਮੀ ਸਕੱਤਰੇਤ ਦੇ ਮੈਂਬਰ ਅਤੇ ਪ੍ਰਲੇਸ ਹਰਿਆਣਾ ਦੇ ਜਨਰਲ ਸਕੱਤਰ ਡਾ. ਹਰਵਿੰਦਰ ਸਿੰਘ ਸਿਰਸਾ, ਪ੍ਰਲੇਸ ਹਰਿਆਣਾ ਦੇ ਪ੍ਰਧਾਨ ਡਾ. ਰਾਮੇਸ਼ਵਰ ਦਾਸ, ਪ੍ਰਲੇਸ ਸਿਰਸਾ ਦੇ ਪ੍ਰਧਾਨ ਡਾ. ਗੁਰਪ੍ਰੀਤ ਸਿੰਘ ਸਿੰਧਰਾ, ਸਕੱਤਰ ਡਾ. ਸ਼ੇਰ ਚੰਦ, ਪੰਜਾਬੀ ਲੇਖਕ ਸਭਾ, ਸਿਰਸਾ ਦੇ ਪ੍ਰਧਾਨ ਪਰਮਾਨੰਦ ਸ਼ਾਸਤਰੀ, ਸਕੱਤਰ ਸੁਰਜੀਤ ਸਿਰੜੀ ਅਤੇ ਵਿੱਤ ਸਕੱਤਰ ਅਨੀਸ਼ ਕੁਮਾਰ ਤੋਂ ਇਲਾਵਾ ਕਾਮਰੇਡ ਜਸਵੰਤ ਸਿੰਘ ਜੋਸ਼, ਕਾਮਰੇਡ ਲਕਸ਼ਮਣ ਸਿੰਘ ਸ਼ੇਖਾਵਤ, ਰਮੇਸ਼ ਮਹਿਤਾ ਐਡਵੋਕੇਟ, ਪ੍ਰੋ. ਹਰਭਗਵਾਨ ਚਾਵਲਾ, ਡਾ. ਬੂਟਾ ਸਿੰਘ ਵਿਰਕ, ਹਰਜਿੰਦਰ ਸਿੰਘ ਭੰਗੂ, ਸੁਖਦੇਵ ਸਿੰਘ ਵੜੈਚ, ਪ੍ਰੋ. ਹਰਜਿੰਦਰ ਸਿੰਘ, ਡਾ. ਜਸਬੀਰ ਸਿੰਘ ਡਿੰਗ, ਕਾਮਰੇਡ ਤਿਲਕ ਰਾਜ ਵਿਨਾਇਕ, ਸੁਰੇਸ਼ ਮਹਿਤਾ ਐਡਵੋਕੇਟ, ਗੁਰਤੇਜ ਸਿੰਘ ਬਰਾੜ, ਕੁਲਦੀਪ ਸਿੰਘ ਗਦਰਾਣਾ, ਸੁਭਾਸ਼ ਜੋਧਪੁਰੀਆ, ਜਸਪਾਲ ਸਿੰਘ ਰਿਆੜ, ਪ੍ਰੀਤਮ ਸਿੰਘ, ਰਮੇਸ਼ ਸ਼ਾਸਤਰੀ, ਮਹਿਲ ਸਿੰਘ ਸੰਧੂ, ਅਸ਼ੋਕ ਕੁਮਾਰ, ਰਘੁਵੀਰ ਸਿੰਗਲਾ, ਗੁਰਜੀਤ ਸਿੰਘ ਮਾਨ, ਭੁਪਿੰਦਰ ਪੰਨੀਵਾਲੀਆ, ਪ੍ਰਭੂ ਦਿਆਲ, ਸੁਰਿੰਦਰਪਾਲ ਸਿੰਘ ਸਾਥੀ, ਪ੍ਰੋ. ਦਿਲਰਾਜ ਸਿੰਘ, ਸੰਜੀਵ ਸ਼ਾਦ, ਜਤਿੰਦਰ ਸ਼ਰਮਾ, ਰਿਛਪਾਲ ਸਿੰਘ ਸੰਧੂ, ਸਰਬਜੀਤ ਸਿੰਘ ਸਿੱਧੂ, ਫੂਲ ਸਿੰਘ ਲੁਹਾਣੀ, ਪ੍ਰੋ. ਅਮਰ ਕੰਬੋਜ, ਅਰਵੇਲ ਸਿੰਘ ਵਿਰਕ, ਹਰਭਜਨ ਸਿੰਘ ਬੇਦੀ, ਪੁਰਸ਼ੋਤਮ ਸ਼ਾਸਤਰੀ, ਦਵਿੰਦਰ ਸਿੰਘ, ਸੁਸ਼ੀਲ ਕੁਮਾਰ, ਕੁਲਵੰਤ ਸਿੰਘ, ਨਵਨੀਤ ਰੈਣੂ, ਬੂਟਾ ਸਿੰਘ, ਸਤਨਾਮ ਸਿੰਘ, ਮੁਲਖ ਸਿੰਘ ਪਿੱਪਲੀ, ਅਜੈਬ ਜਲਾਲਆਣਾ, ਸੁਰੇਸ਼ ਬਰਨਵਾਲ, ਕ੍ਰਿਸ਼ਨਾ ਫੌਗਾਟ, ਡਾ. ਹਰਵਿੰਦਰ ਕੌਰ, ਸਿਮਰਨ, ਮੁਸਕਾਨ, ਈਸ਼ਨਜੋਤ ਆਦਿ ਨੇ ਡਾ. ਸੁਖਦੇਵ ਸਿੰਘ ਸਿਰਸਾ ਦੀ ਜਿੱਤ ਨੂੰ ਇਤਿਹਾਸਕ ਦੱਸਦਿਆਂ ਕਿਹਾ ਹੈ ਕਿ ਮੌਜੂਦਾ ਮਾਹੌਲ ਵਿੱਚ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਜਮਹੂਰੀ ਢਾਂਚੇ ਨੂੰ ਸੁਰੱਖਿਅਤ ਬਣਾਈ ਰੱਖਣ ਲਈ ਅਜਿਹੇ ਸਮਰਪਿਤ ਸਿੱਖਿਆ-ਸ਼ਾਸਤਰੀਆਂ ਅਤੇ ਪ੍ਰਤਿਬੱਧ ਜਨਤਕ ਬੁੱਧੀਜੀਵੀਆਂ ਦਾ ਸੈਨੇਟ ਦਾ ਹਿੱਸਾ ਹੋਣਾ ਲਾਜ਼ਿਮ ਹੈ। ਪੰਜਾਬ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਤੋਂ ਸੇਵਾਮੁਕਤ ਡਾ. ਸੁਖਦੇਵ ਸਿੰਘ ਸਿਰਸਾ ਪੰਜਾਬੀ ਲੇਖਕਾਂ ਦੀ ਕੌਮਾਂਤਰੀ ਸੰਸਥਾ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਜਨਰਲ ਸਕੱਤਰ ਵਜੋਂ ਵੀ ਸੇਵਾਵਾਂ ਪ੍ਰਦਾਨ ਕਰ ਚੁੱਕੇ ਹਨ। ਜ਼ਿਕਰਯੋਗ ਹੈ ਕਿ ਹਰ ਚਾਰ ਸਾਲਾਂ ਬਾਅਦ ਚੁਣੀ ਜਾਂਦੀ ਯੂਨੀਵਰਸਿਟੀ ਦੀ ਸੰਸਦ ਵਜੋਂ ਜਾਣੀ ਜਾਣ ਵਾਲੀ ਇਸ ਸੰਸਥਾ ਨੂੰ ਅਕਤੂਬਰ 2024 ਵਿਚ ਇਸ ਦੀ ਮਿਆਦ ਖਤਮ ਹੋਣ ਤੋਂ ਬਾਅਦ ਕੇਂਦਰ ਸਰਕਾਰ ਨੇ ਮੁਅੱਤਲ ਕਰਦਿਆਂ ਇਸਦੇ ਢਾਂਚੇ ਨੂੰ ਮੂਲੋਂ ਹੀ ਬਦਲ ਕੇ ਰੱਖ ਦਿੱਤਾ ਸੀ। ਇੱਕ ਤਾਕਤਵਰ ਅਤੇ ਜੁਝਾਰੂ ਲੋਕ-ਸੰਘਰਸ਼ ਤੋਂ ਬਾਅਦ ਸੰਸਥਾ ਦਾ ਅਸਲ ਸਰੂਪ ਬਹਾਲ ਕਰਵਾਇਆ ਗਿਆ ਅਤੇ ਹੁਣ ਛੇ ਸਾਲਾਂ ਬਾਅਦ ਇਸਦੀਆਂ ਚੋਣਾਂ ਹੋਈਆਂ ਹਨ। ਪੰਜਾਬ ਸਮੇਤ ਸੱਤ ਰਾਜਾਂ ਵਿੱਚ ਫੈਲੇ ਇਸ ਦੇ ਰਜਿਸਟਰਡ ਗ੍ਰੈਜੂਏਟ ਹਲਕੇ ਤੋਂ ਪੰਦਰਾਂ ਸੈਨੇਟ ਮੈਂਬਰਾਂ ਦੀ ਹੋਈ ਚੋਣ ਵਿੱਚ ਡਾ. ਸੁਖਦੇਵ ਸਿੰਘ ਸਿਰਸਾ ਦੀ ਜਿੱਤ ਮਾਣ ਵਾਲੀ ਗੱਲ ਹੈ। ਇਸ ਹਲਕੇ ਲਈ 20 ਸਤੰਬਰ ਨੂੰ ਹੋਈਆਂ ਚੋਣਾਂ ਵਿੱਚ ਸਿਰਸਾ ਜ਼ਿਲ੍ਹੇ ਦੇ 389 ਵੋਟਰਾਂ ਨੇ ਵੀ ਆਪਣੀ ਵੋਟ ਦਰਜ਼ ਕਰਵਾਈ। ਇਨ੍ਹਾਂ ਸੰਸਥਾਵਾਂ ਦੇ ਅਹੁਦੇਦਾਰਾਂ ਨੇ ਡਾ. ਸੁਖਦੇਵ ਸਿੰਘ ਸਿਰਸਾ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਸਭਨਾਂ ਸਹਿਯੋਗੀ ਪਤਵੰਤੇ ਸੱਜਣਾਂ ਪ੍ਰਤੀ ਤਹਿ ਦਿਲੋਂ ਸ਼ੁਕਰੀਆ ਅਦਾ ਕੀਤਾ ਹੈ।
Ad Position 22
No active advertisement
ਪਿਛਲੀ ਖ਼ਬਰ ਆਰਟੀਫਿਸ਼ੀਅਲ ਇੰਟੈਲੀਜੈਂਸ ਸਿੱਖਿਆ ਨੂੰ ਪ੍ਰਭਾਵਸ਼ਾਲੀ ਬਣਾਉਣ ਵਿਚ ਮਦਦ ਕਰ ਸਕਦੀ ਹੈ- ਸੁਰਿੰਦਰ ਕੌਰ ਅਗਲੀ ਖ਼ਬਰ ਨਾਬਾਲਗ ਲੜਕੀ ਦੇ ਅਗਵਾ ਅਤੇ ਜਬਰ ਜਨਾਹ ਮਾਮਲੇ ਵਿਚ ਮੁਲਜ਼ਮ ਗ੍ਰਿਫ਼ਤਾਰ
Ad Position 24