29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਚੋਰੀ ਦੇ ਦੋਸ਼ ਵਿਚ ਤਿੰਨ ਨੌਜਵਾਨਾ ਨੂੰ ਕੀਤਾ ਗ੍ਰਿਫ਼ਤਾਰ

ਯਮੁਨਾਨਗਰ, 29 ਸਤੰਬਰ (ਗੁਰਦਿਆਲ ਸਿੰਘ ਨਿਮਰ)-ਚੋਰੀ ਵਿਰੋਧੀ ਅਤੇ ਨਾਰਕੋਟਿਕਸ ਸੈੱਲ-2 ਦੀ ਟੀਮ ਨੇ ਚੋਰੀ ਦੇ ਦੋਸ਼ ਵਿਚ ਤਿੰਨ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਵਿਚੋਂ ਇਕ ਨੇ ਸਰੋਜਨੀ ਕਾਲੋਨੀ ਦੇ ਹਨੂੰਮਾਨ ਮੰਦਰ ਵਿਚ ਚੋਰੀ ਕੀਤੀ ਸੀ।

Ad Position 21
No active advertisement
ਅਜੀਤ ਡੈਸਕ 30-09-2026
ਯਮੁਨਾਨਗਰ, 29 ਸਤੰਬਰ (ਗੁਰਦਿਆਲ ਸਿੰਘ ਨਿਮਰ)-ਚੋਰੀ ਵਿਰੋਧੀ ਅਤੇ ਨਾਰਕੋਟਿਕਸ ਸੈੱਲ-2 ਦੀ ਟੀਮ ਨੇ ਚੋਰੀ ਦੇ ਦੋਸ਼ ਵਿਚ ਤਿੰਨ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਵਿਚੋਂ ਇਕ ਨੇ ਸਰੋਜਨੀ ਕਾਲੋਨੀ ਦੇ ਹਨੂੰਮਾਨ ਮੰਦਰ ਵਿਚ ਚੋਰੀ ਕੀਤੀ ਸੀ। ਇੰਚਾਰਜ ਰਮਨ ਚੰਦੇਲ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਜਿਸ ਵਿਚ ਸਬ-ਇੰਸਪੈਕਟਰ ਸੁਖਵਿੰਦਰ ਸਿੰਘ, ਨਵਤੇਜ ਸਿੰਘ, ਏ. ਐਸ. ਆਈ. ਸੁਰੇਂਦਰ ਸਿੰਘ ਅਤੇ ਕੁਲਦੀਪ ਸ਼ਾਮਿਲ ਸਨ, ਨੇ ਬਿਲਾਸਪੁਰ ਦੇ ਦੇਹਾ ਬਸਤੀ ਦੇ ਰਹਿਣ ਵਾਲੇ ਰਣਬੀਰ ਅਤੇ ਅਮਨ ਨੂੰ ਗ੍ਰਿਫ਼ਤਾਰ ਕੀਤਾ। ਮੁਲਜ਼ਮਾਂ ਨੇ 14 ਸਤੰਬਰ ਦੀ ਰਾਤ ਨੂੰ ਖੇੜਾ ਪਾਵਰ ਹਾਊਸ ਕਾਲੋਨੀ ਦੇ ਇਕ ਘਰ ਵਿਚ ਚੋਰੀ ਕੀਤੀ ਸੀ । ਮੁਲਜ਼ਮਾਂ ਨੇ ਰਾਤ ਨੂੰ ਇਥੋਂ ਸੋਨੇ ਦੇ ਗਹਿਣੇ ਚੋਰੀ ਕੀਤੇ ਸਨ। ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਹੀ ਇਕ ਦਰਜਨ ਦੇ ਕਰੀਬ ਮਾਮਲੇ ਦਰਜ ਹਨ ਜੋ ਅਦਾਲਤ ਵਿਚ ਵਿਚਾਰ ਅਧੀਨ ਹਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇੰਚਾਰਜ ਰਮਨ ਚੰਦੇਲ ਨੇ ਦੱਸਿਆ ਕਿ ਪਾਵਰ ਹਾਊਸ ਬੈਂਕ ਕਲੋਨੀ ਨੇੜੇ ਇਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ਦੀ ਪਛਾਣ ਸੰਗਮ ਉਰਫ਼ ਸਾਂਗੀ ਪੁੱਤਰ ਰਮੇਸ਼ ਕੁਮਾਰ ਵਾਸੀ ਵਿਸ਼ਾਲ ਨਗਰ ਵਜੋਂ ਹੋਈ ਹੈ। ਮੁਲਜ਼ਮ ਨੇ 21 ਸਤੰਬਰ ਨੂੰ ਸਰੋਜਨੀ ਕਾਲੋਨੀ ਸਥਿਤ ਪ੍ਰਸਿੱਧ ਹਨੂੰਮਾਨ ਮੰਦਰ ਵਿਚ ਚੋਰੀ ਕੀਤੀ ਸੀ। ਟੀਮ ਨੇ ਕਾਰਵਾਈ ਕਰਦਿਆਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਹੀ ਕੇਸ ਦਰਜ ਕੀਤਾ ਜਾ ਚੁੱਕਾ ਹੈ।
Ad Position 22
No active advertisement
ਪਿਛਲੀ ਖ਼ਬਰ ਮੁਕੰਦ ਲਾਲ ਨੈਸ਼ਨਲ ਕਾਲਜ ਵਿਖੇ ਕੁਇਜ਼ ਅਤੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਅਗਲੀ ਖ਼ਬਰ ਮੁਕੰਦ ਲਾਲ ਨੈਸ਼ਨਲ ਕਾਲਜ ਵਿਖੇ ‘ਸਾਫਟ ਸਕਿੱਲਜ਼ ਐਨਹਾਂਸਮੈਂਟ’ ‘ਤੇ ਇੰਟਰਐਕਟਿਵ ਸੈਸ਼ਨ ਕਰਵਾਇਆ
Ad Position 24