29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਜਮਾਲਪੁਰ ਸ਼ੇਖਾਂ ਰੇਲਵੇ ਓਵਰਬ੍ਰਿਜ-ਅੰਡਰਬ੍ਰਿਜ ਦਾ ਕੰਮ ਕਦੋਂ ਹੋਵੇਗਾ ਮੁਕੰਮਲ?-ਲੰਮਾ ਸਮਾਂ ਬੀਤਣ ਦੇ ਬਾਵਜੂਦ ਨਿਰਮਾਣ ਕਾਰਜ ਅਧੂਰਾ, ਰੋਜ਼ਾਨਾ ਲੰਘਣ ਵਾਲੇ ਲੋਕਾਂ ਨੂੰ ਆ ਰਹੀਆਂ ਭਾਰੀ ਦਿੱਕਤਾਂ

ਜਮਾਲਪੁਰ ਸ਼ੇਖਾਂ ਰੇਲਵੇ ਓਵਰਬ੍ਰਿਜ-ਅੰਡਰਬ੍ਰਿਜ ਦਾ ਕੰਮ ਕਦੋਂ ਹੋਵੇਗਾ ਮੁਕੰਮਲ?-ਲੰਮਾ ਸਮਾਂ ਬੀਤਣ ਦੇ ਬਾਵਜੂਦ ਨਿਰਮਾਣ ਕਾਰਜ ਅਧੂਰਾ, ਰੋਜ਼ਾਨਾ ਲੰਘਣ ਵਾਲੇ ਲੋਕਾਂ ਨੂੰ ਆ ਰਹੀਆਂ ਭਾਰੀ ਦਿੱਕਤਾਂ

Ad Position 21
No active advertisement
ਅਜੀਤ ਡੈਸਕ 30-09-2026

ਟੋਹਾਣਾ, 29 ਸਤੰਬਰ (ਮਨਜੀਤ ਸਿੰਘ)- ਟੋਹਾਣਾ ਇਲਾਕੇ ਵਿੱਚ ਆਵਾਜਾਈ ਨੂੰ ਸੁਚਾਰੂ ਬਣਾਉਣ ਅਤੇ ਜਮਾਲਪੁਰ ਸ਼ੇਖਾਂ ਰੇਲਵੇ ਫਾਟਕ ਕਾਰਨ ਲੋਕਾਂ ਨੂੰ ਆਉਣ ਵਾਲੀ ਸਮੱਸਿਆ ਤੋਂ ਨਿਜਾਤ ਦਿਵਾਉਣ ਲਈ ਬਣਾਇਆ ਜਾ ਰਿਹਾ ਰੇਲਵੇ ਓਵਰਬ੍ਰਿਜ ਅਤੇ ਅੰਡਰਬ੍ਰਿਜ ਲੰਮਾ ਸਮਾਂ ਬੀਤਣ ਦੇ ਬਾਵਜੂਦ ਅਜੇ ਤੱਕ ਮੁਕੰਮਲ ਨਹੀਂ ਹੋ ਸਕਿਆ। ਨਿਰਮਾਣ ਕਾਰਜ ਦੀ ਹੌਲੀ ਰਫ਼ਤਾਰ ਕਾਰਨ ਇਸ ਰਸਤੇ ਤੋਂ ਰੋਜ਼ਾਨਾ ਲੰਘਣ ਵਾਲੇ ਵਾਹਨ ਚਾਲਕਾਂ ਅਤੇ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਮਾਲਪੁਰ ਸ਼ੇਖਾਂ ਰੇਲਵੇ ਫਾਟਕ ਇਲਾਕੇ ਵਿੱਚ ਬਣ ਰਹੇ ਇਸ ਓਵਰਬ੍ਰਿਜ ਅਤੇ ਅੰਡਰਬ੍ਰਿਜ ਨੂੰ ਲੈ ਕੇ ਇਲਾਕਾ ਵਾਸੀਆਂ ਨੂੰ ਕਾਫ਼ੀ ਸਮੇਂ ਤੋਂ ਇਸ ਦੇ ਮੁਕੰਮਲ ਹੋਣ ਦੀ ਉਡੀਕ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਇਹ ਪ੍ਰਾਜੈਕਟ ਸਮੇਂ ਸਿਰ ਮੁਕੰਮਲ ਹੋ ਜਾਂਦਾ ਤਾਂ ਰੇਲਵੇ ਫਾਟਕ ‘ਤੇ ਵਾਰ-ਵਾਰ ਲੱਗਣ ਵਾਲੇ ਜਾਮ ਤੋਂ ਰਾਹਤ ਮਿਲ ਸਕਦੀ ਸੀ, ਆਵਾਜਾਈ ਜੋਕਿ ਦੂਰੋਂ ਚੱਲ ਰਹੀ ਹੈ, ਉਹ ਆਵਾਜਾਈ ਵੀ ਸੁਚਾਰੂ ਹੋ ਸਕਦੀ ਸੀ।
ਨਿਰਮਾਣ ਕਾਰਜ ਦੀ ਰਫ਼ਤਾਰ ‘ਤੇ ਸਵਾਲ : ਨਿਰਮਾਣ ਕਾਰਜ ਚੱਲ ਰਹੇ ਹੋਣ ਕਾਰਨ ਇਲਾਕੇ ਵਿੱਚ ਆਵਾਜਾਈ ਵੀ ਪ੍ਰਭਾਵਿਤ ਹੋ ਰਹੀ ਹੈ। ਰੋਜ਼ਾਨਾ ਕੰਮ-ਕਾਜ ਲਈ ਇਸ ਰਸਤੇ ਦੀ ਵਰਤੋਂ ਕਰਨ ਵਾਲੇ ਲੋਕਾਂ ਨੂੰ ਕਈ ਵਾਰ ਵਾਹਨਾਂ ਦੀ ਭੀੜ ਅਤੇ ਜਾਮ ਵਰਗੀ ਸਥਿਤੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਕਾਰਨ ਖਾਸ ਕਰਕੇ ਦੋਪਹੀਆ ਵਾਹਨ ਚਾਲਕਾਂ, ਸਕੂਲੀ ਵਾਹਨਾਂ ਅਤੇ ਹੋਰ ਰਾਹਗੀਰਾਂ ਨੂੰ ਮੁਸ਼ਕਲਾਂ ਆਉਂਦੀਆਂ ਹਨ।
ਅੰਡਰਬ੍ਰਿਜ ਥਲ਼ਿਓਂ ਲੰਘਣਗੇ ਸਿਰਫ਼ ਛੋਟੇ ਵਾਹਨ : ਲੋਕਾਂ ਦਾ ਕਹਿਣਾ ਹੈ ਕਿ ਨਿਰਮਾਣ ਕਾਰਜ ਕਦੋਂ ਸ਼ੁਰੂ ਹੋਇਆ, ਇਸ ਨੂੰ ਕਿੰਨੇ ਸਮੇਂ ਵਿੱਚ ਮੁਕੰਮਲ ਕੀਤਾ ਜਾਣਾ ਸੀ ਅਤੇ ਹੁਣ ਤੱਕ ਕਿੰਨਾ ਕੰਮ ਪੂਰਾ ਹੋ ਚੁੱਕਾ ਹੈ, ਇਸ ਸਬੰਧੀ ਸਬੰਧਤ ਵਿਭਾਗ ਵੱਲੋਂ ਸਪੱਸ਼ਟ ਜਾਣਕਾਰੀ ਸਾਹਮਣੇ ਆਉਣੀ ਚਾਹੀਦੀ ਹੈ। ਇਸ ਦੇ ਨਾਲ ਹੀ ਬਾਕੀ ਰਹਿੰਦੇ ਕੰਮ ਨੂੰ ਪੂਰਾ ਕਰਨ ਲਈ ਨਿਰਧਾਰਤ ਸਮਾਂ-ਸੀਮਾ ਵੀ ਦੱਸੀ ਜਾਣੀ ਚਾਹੀਦੀ ਹੈ। ਬਣ ਰਹੇ ਅੰਡਰਬ੍ਰਿਜ ਦੀ ਇੱਕ ਅਹਿਮ ਵਿਸ਼ੇਸ਼ਤਾ ਇਹ ਵੀ ਹੈ ਕਿ ਇਸ ਵਿੱਚੋਂ ਸਿਰਫ਼ ਛੋਟੇ ਵਾਹਨ ਹੀ ਲੰਘ ਸਕਣਗੇ। ਜਾਣਕਾਰੀ ਅਨੁਸਾਰ ਅੰਡਰਬ੍ਰਿਜ ਰਾਹੀਂ ਮੋਟਰਸਾਈਕਲਾਂ ਅਤੇ ਛੋਟੀਆਂ ਕਾਰਾਂ ਦੀ ਆਵਾਜਾਈ ਹੀ ਸੰਭਵ ਹੋਵੇਗੀ, ਜਦਕਿ ਟਰੈਕਟਰ-ਟਰਾਲੀਆਂ, ਟਰੱਕਾਂ, ਬੱਸਾਂ ਅਤੇ ਹੋਰ ਵੱਡੇ ਵਾਹਨ ਇਸ ਵਿੱਚੋਂ ਨਹੀਂ ਲੰਘ ਸਕਣਗੇ। ਇਸ ਕਾਰਨ ਵੱਡੇ ਵਾਹਨਾਂ ਲਈ ਵੱਖਰਾ ਰਸਤਾ ਵਰਤਣਾ ਪਵੇਗਾ। ਅਜਿਹੇ ਵਿੱਚ ਲੋਕਾਂ ਵੱਲੋਂ ਇਹ ਵੀ ਸਵਾਲ ਉਠਾਇਆ ਜਾ ਰਿਹਾ ਹੈ ਕਿ ਅੰਡਰਬ੍ਰਿਜ ਦੇ ਚਾਲੂ ਹੋਣ ਤੋਂ ਬਾਅਦ ਵੱਡੇ ਵਾਹਨਾਂ ਦੀ ਆਵਾਜਾਈ ਨੂੰ ਕਿਸ ਤਰ੍ਹਾਂ ਸੁਚਾਰੂ ਬਣਾਇਆ ਜਾਵੇਗਾ ਅਤੇ ਇਸ ਲਈ ਕੀ ਬਦਲਵਾਂ ਪ੍ਰਬੰਧ ਹੋਵੇਗਾ।
ਲੋਕਾਂ ਦਾ ਸਵਾਲ—ਆਖ਼ਰ ਕਦੋਂ ਮਿਲੇਗੀ ਰਾਹਤ?
ਜਮਾਲਪੁਰ ਸ਼ੇਖਾਂ ਰੇਲਵੇ ਓਵਰਬ੍ਰਿਜ ਅਤੇ ਅੰਡਰਬ੍ਰਿਜ ਦੇ ਮੁਕੰਮਲ ਹੋਣ ਨਾਲ ਟੋਹਾਣਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਆਵਾਜਾਈ ਨੂੰ ਵੱਡੀ ਰਾਹਤ ਮਿਲਣ ਦੀ ਉਮੀਦ ਹੈ। ਇਸ ਪ੍ਰਾਜੈਕਟ ਦੇ ਚਾਲੂ ਹੋਣ ਨਾਲ ਰੇਲਵੇ ਫਾਟਕ ‘ਤੇ ਰੁਕਣ ਵਾਲੀ ਆਵਾਜਾਈ ਦਾ ਬੋਝ ਘਟਣ ਦੇ ਨਾਲ ਲੋਕਾਂ ਦਾ ਸਮਾਂ ਵੀ ਬਚ ਸਕਦਾ ਹੈ। ਇਲਾਕਾ ਵਾਸੀਆਂ ਦੀ ਮੰਗ ਹੈ ਕਿ ਸਬੰਧਤ ਵਿਭਾਗ ਵੱਲੋਂ ਮੌਕੇ ‘ਤੇ ਚੱਲ ਰਹੇ ਨਿਰਮਾਣ ਕਾਰਜ ਦੀ ਮੌਜੂਦਾ ਸਥਿਤੀ ਬਾਰੇ ਜਾਣਕਾਰੀ ਦਿੱਤੀ ਜਾਵੇ ਅਤੇ ਇਹ ਸਪੱਸ਼ਟ ਕੀਤਾ ਜਾਵੇ ਕਿ ਓਵਰਬ੍ਰਿਜ ਅਤੇ ਅੰਡਰਬ੍ਰਿਜ ਨੂੰ ਲੋਕਾਂ ਲਈ ਕਦੋਂ ਤੱਕ ਖੋਲ੍ਹ ਦਿੱਤਾ ਜਾਵੇਗਾ। ਲੋਕਾਂ ਦਾ ਕਹਿਣਾ ਹੈ ਕਿ ਹੁਣ ਸਿਰਫ਼ ਭਰੋਸਿਆਂ ਦੀ ਬਜਾਏ ਕੰਮ ਪੂਰਾ ਕਰਨ ਦੀ ਪੱਕੀ ਤਾਰੀਖ ਜਾਂ ਸਮਾਂ-ਸੀਮਾ ਦੱਸੀ ਜਾਣੀ ਚਾਹੀਦੀ ਹੈ। ਜਮਾਲਪੁਰ ਸ਼ੇਖਾਂ ਦਾ ਇਹ ਰੇਲਵੇ ਓਵਰਬ੍ਰਿਜ ਅਤੇ ਅੰਡਰਬ੍ਰਿਜ ਇਲਾਕੇ ਦੀ ਲੰਮੇ ਸਮੇਂ ਤੋਂ ਚੱਲੀ ਆ ਰਹੀ ਆਵਾਜਾਈ ਸਮੱਸਿਆ ਦਾ ਹੱਲ ਬਣ ਸਕਦਾ ਹੈ। ਹੁਣ ਲੋਕਾਂ ਦੀਆਂ ਨਜ਼ਰਾਂ ਸੰਬੰਧਿਤ ਵਿਭਾਗ ਅਤੇ ਪ੍ਰਸ਼ਾਸਨ ਵੱਲ ਹਨ ਕਿ ਅਧੂਰੇ ਪਏ ਇਸ ਪ੍ਰਾਜੈਕਟ ਨੂੰ ਕਦੋਂ ਤੱਕ ਮੁਕੰਮਲ ਕਰਕੇ ਆਮ ਆਵਾਜਾਈ ਲਈ ਖੋਲ੍ਹਿਆ ਜਾਂਦਾ ਹੈ।

 

Ad Position 22
No active advertisement
ਪਿਛਲੀ ਖ਼ਬਰ ‘ਰਾਸ਼ਟਰੀ ਸੁਰੱਖਿਆ ਜਾਂ ਵਾਤਾਵਰਨ ਤੇ ਭੋਜਨ ਸੁਰੱਖਿਆ’ ਹੋਵੇਗਾ ਆਲ-ਇੰਡੀਆ ਕਾਨਫ਼ਰੰਸ ਦਾ ਮੁੱਖ ਵਿਸ਼ਾ ਤਿਆਰੀ ਲਈ ਸੰਗਰੂ... ਅਗਲੀ ਖ਼ਬਰ ਦਾਣਾ ਮੰਡੀਆਂ ਦੀਆਂ ਵਿਵਸਥਾਵਾਂ ਤੇ ‘ਘੱਟ’ ਦਾਮੀ ’ਤੇ ਅੱਜ ਰੋੜੀ ’ਚ ਇਕੱਠੇ ਹੋਣਗੇ ਆੜ੍ਹਤੀਏ ਵਿਵਸਥਾਵਾਂ ਨੂੰ ਸੁਚਾਰੂ ਬਣ...
Ad Position 24