29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਲੋਹੀਆਂ ਖਾਸ ’ਚ ਭਿਆਨਕ ਸੜਕ ਹਾਦਸਾ, 2 ਦੀ ਮੌਤ, 2 ਗੰਭੀਰ ਜ਼ਖਮੀ

ਲੋਹੀਆਂ ਖਾਸ (ਜਲੰਧਰ), 29 ਸਤੰਬਰ (ਕੁਲਦੀਪ ਸਿੰਘ ਖਾਲਸਾ)- ਲੋਹੀਆਂ ਖਾਸ ਨੈਸ਼ਨਲ ਹਾਈਵੇ 703 ਨੇੜੇ ਜੋਸਨ...

Ad Position 21
No active advertisement
ਅਜੀਤ ਡੈਸਕ 29-09-2026

ਲੋਹੀਆਂ ਖਾਸ (ਜਲੰਧਰ), 29 ਸਤੰਬਰ (ਕੁਲਦੀਪ ਸਿੰਘ ਖਾਲਸਾ)- ਲੋਹੀਆਂ ਖਾਸ ਨੈਸ਼ਨਲ ਹਾਈਵੇ 703 ਨੇੜੇ ਜੋਸਨ ਹਸਪਤਾਲ ਜਿੱਥੇ ਹੁਣੇ ਹੁਣੇ ਇਕ ਹਾਦਸਾ ਵਾਪਰਿਆ ਜਿਸ ਵਿਚ ਦੋ ਮੋਟਰਸਾਈਕਲਾਂ ਤੇ ਸਵਾਰ ਚਾਰ ਜਣੇ ਅਤੇ ਇਕ ਟਿੱਪਰ ਨਾਲ ਟੱਕਰ ਹੋਣ ਤੋਂ ਬਾਅਦ ਦੋ ਜਣਿਆਂ ਦੀ ਮੌਕੇ ਤੇ ਮੌਤ ਅਤੇ ਦੋ ਜਣੇ ਗੰਭੀਰ ਜ਼ਖਮੀ ਹੋ ਗਏ ਹਨ।

ਇਸ ਮੌਕੇ ਲੋਹੀਆਂ ਪੁਲਿਸ ਅਤੇ ਇਲਾਕੇ ਦੇ ਲੋਕਾਂ ਵਲੋਂ ਜ਼ਖ਼ਮੀ ਅਤੇ ਮ੍ਰਿਤਕਾਂ ਨੂੰ ਸੰਭਾਲਿਆ ਜਾ ਰਿਹਾ ਹੈ। ਇੱਥੇ ਜ਼ਿਕਰਯੋਗ ਹੈ ਕਿ ਇਸ ਇਲਾਕੇ ਦੇ ਲੋਕ ਸੜਕਾਂ ਉੱਪਰ ਚੱਲਣ ਵਾਲੇ ਰੇਤ ਮਾਫੀਆ ਦੇ ਟਰੱਕਾਂ ਤੋਂ ਭਾਰੀ ਦੁੱਖੀ ਹਨ। ਜਿਨ੍ਹਾਂ ਕਾਰਣ ਅਨੇਕਾਂ ਹਾਦਸੇ ਵਾਪਰਦੇ ਹਨ।

Ad Position 22
No active advertisement
ਪਿਛਲੀ ਖ਼ਬਰ ਡੇਢ ਘੰਟੇ ਤੱਕ ਹਵਾ ਵਿਚ ਅਟਕੀ ਰਹੀ ਜਾਨ: ਦਿੱਲੀ ਤੋਂ ਮੁੰਬਈ ਜਾਣ ਵਾਲੀ ਉਡਾਣ ਦੀ ਲੈਂਡਿੰਗ ਮੁਲਤਵੀਂ ਅਗਲੀ ਖ਼ਬਰ ਕੋਸੀ ਅਤੇ ਬਾਗਮਤੀ ਨਦੀਆਂ ਦੇ ਪਾਣੀ ਦਾ ਪੱਧਰ ਵਧਣ ਕਾਰਨ ਹੜ੍ਹ ਦੇ ਖਤਰੇ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਚੌਕਸ
Ad Position 24