20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਹੱਡੀਆਂ ਤੇ ਜੋੜਾਂ ਦੇ ਰੋਗਾਂ ਦੀ ਜਾਂਚ ਕੈਂਪ ਲਗਾਇਆ

ਕਾਲਾਂਵਾਲੀ / ਸਿਰਸਾ , 20 ਸਤੰਬਰ ( ਭੁਪਿੰਦਰ ਪੰਨੀਵਾਲੀਆ )- ਸੇਵਾ ਸੰਕਲਪ ਅਭਿਆਨ ਦੇ ਤਹਿਤ ਸਿੰਗਲਾ ਆਯੁਰਵੈਦਿਕ ਹਸਪਤਾਲ ਵਿਖੇ ਹੱਡੀਆਂ ਤੇ ਜੋੜਾਂ ਦੇ ਰੋਗਾਂ ਦੀ ਜਾਂਚ ਅਤੇ ਜਾਗਰੂਕਤਾ ਕੈਂਪ ਲਗਾਇਆ ਗਿਆ । ਕੈਂਪ ਵਿੱਚ ਐਸ .

Ad Position 21
No active advertisement
ਅਜੀਤ ਡੈਸਕ 21-09-2026
ਕਾਲਾਂਵਾਲੀ / ਸਿਰਸਾ , 20 ਸਤੰਬਰ ( ਭੁਪਿੰਦਰ ਪੰਨੀਵਾਲੀਆ )- ਸੇਵਾ ਸੰਕਲਪ ਅਭਿਆਨ ਦੇ ਤਹਿਤ ਸਿੰਗਲਾ ਆਯੁਰਵੈਦਿਕ ਹਸਪਤਾਲ ਵਿਖੇ ਹੱਡੀਆਂ ਤੇ ਜੋੜਾਂ ਦੇ ਰੋਗਾਂ ਦੀ ਜਾਂਚ ਅਤੇ ਜਾਗਰੂਕਤਾ ਕੈਂਪ ਲਗਾਇਆ ਗਿਆ । ਕੈਂਪ ਵਿੱਚ ਐਸ . ਪੀ . ਐਸ . ਸਿਰਸਾ ਦੇ ਆਰਥੋਪੈਡਿਕ ਸਰਜਨ ਡਾ . ਰਾਜਪਾਲ ਬੇਨੀਵਾਲ ਨੇ ਮਰੀਜ਼ਾਂ ਦੀ ਜਾਂਚ ਕੀਤੀ , ਜਦੋਂ ਕਿ ਜ਼ਿਲ੍ਹਾ ਮੈਡੀਕਲ ਸੈੱਲ ਦੇ ਜ਼ਿਲ੍ਹਾ ਪ੍ਰਧਾਨ ਡਾ . ਸੰਜੀਵ ਸਿੰਗਲਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਹਸਪਤਾਲ ਦੇ ਅਹਾਤੇ ਵਿੱਚ ਸਿਹਤ ਜਾਂਚ ਕੈਂਪ ਦਾ ਨਿਰੀਖਣ ਕੀਤਾ । ਕੈਂਪ ਦੌਰਾਨ ਮਰੀਜ਼ਾਂ ਦੀ ਜਾਂਚ ਕੀਤੀ ਗਈ ਅਤੇ ਵੱਖ - ਵੱਖ ਸਿਹਤ ਸੇਵਾਵਾਂ ਅਤੇ ਲੋਕ ਭਲਾਈ ਪ੍ਰੋਗਰਾਮਾਂ ਤਹਿਤ ਜ਼ਰੂਰੀ ਸਲਾਹ ਦਿੱਤੀ ਗਈ । ਇਸ ਮੌਕੇ ਡਾ . ਸੰਜੀਵ ਸਿੰਗਲਾ ਨੇ ਕਿਹਾ ਕਿ ਅਸੀਂ ਸੇਵਾ ਪਖਵਾੜੇ ਤਹਿਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮਦਿਨ ਮਨਾ ਰਹੇ ਹਾਂ । ਇਸ ਮੌਕੇ ਭਾਜਪਾ ਮੰਡਲ ਦੇ ਜਨਰਲ ਸਕੱਤਰ ਮਹੇਸ਼ ਆਜ਼ਾਦ , ਸੇਵਾ ਪਖਵਾੜਾ ਦੇ ਕੋਆਰਡੀਨੇਟਰ ਨਗਰ ਕੌਂਸਲਰ ਹਰਵਿੰਦਰ ਸਿੰਘ , ਗੌਰਵ ਕੁਮਾਰ , ਸੁਨੈਨਾ ਰਾਣੀ , ਬੀਰਬਲ ਸਿੰਘ , ਲਵਪ੍ਰੀਤ ਕੌਰ , ਕਿਰਨ ਕੌਰ , ਰਾਹੁਲ ਕੁਮਾਰ , ਨਵਨੀਤ ਸਿੰਘ , ਡਾ . ਵਿਕਾਸ ਅਤੇ ਡਾ . ਪ੍ਰਦੀਪ ਮੌਜੂਦ ਸਨ ।
Ad Position 22
No active advertisement
ਪਿਛਲੀ ਖ਼ਬਰ ਰੈਗੂਲਰ ਅਕਾਊਂਟੈਂਟਸ ਯੂਨੀਅਨ ਦੀ ਮੀਟਿੰਗ ’ਚ ਨਵੀਂ ਕਾਰਜਕਾਰਨੀ ਦੇ ਗਠਨ ਸੰਬੰਧੀ ਫੈਸਲਾ ਅਗਲੀ ਖ਼ਬਰ ਹੀਰੋ ਹੋਮਜ਼ ਨੇ ਮੋਹਾਲੀ ਦੇ ਸੈਕਟਰ-99 ਵਿੱਚ ਲਾਂਚ ਕੀਤਾ ਲੀਫਸੌਂਗ ਰਿਟਰੀਟ
Ad Position 24