10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਪੁਲਿਸ ਨੇ ਲੁਟੇਰਿਆਂ ਨੂੰ ਕੀਤਾ ਕਾਬੂ

ਨਵੀਂ ਦਿੱਲੀ, 9 ਸਤੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਕੇਂਦਰੀ ਜ਼ਿਲ੍ਹੇ ਦੇ ਥਾਣਾ ਅਨੰਦ ਪਰਬਤ ਦੀ ਪੁਲਿਸ ਨੇ ਲੁੱਟਮਾਰ ਦੇ ਮਾਮਲੇ ਵਿਚ ਦੋ ਮੁਲਜ਼ਮਾਂ ਤੋਂ ਇਲਾਵਾ ਇਕ ਨਾਬਾਲਗ ਨੂੰ ਗ੍ਰਿਫ਼ਤਾਰ ਕੀਤਾ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 10-09-2026
ਨਵੀਂ ਦਿੱਲੀ, 9 ਸਤੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਕੇਂਦਰੀ ਜ਼ਿਲ੍ਹੇ ਦੇ ਥਾਣਾ ਅਨੰਦ ਪਰਬਤ ਦੀ ਪੁਲਿਸ ਨੇ ਲੁੱਟਮਾਰ ਦੇ ਮਾਮਲੇ ਵਿਚ ਦੋ ਮੁਲਜ਼ਮਾਂ ਤੋਂ ਇਲਾਵਾ ਇਕ ਨਾਬਾਲਗ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਕੋਲੋਂ ਪੁਲਿਸ ਨੇ ਇਕ ਆਈ ਫ਼ੋਨ ਤੇ ਕਟਰ ਬਰਾਮਦ ਕੀਤਾ ਹੈ। ਇਨ੍ਹਾਂ ਦੇ ਨਾਂਅ ਸੁਨੀਲ (23) ਨਿਵਾਸੀ ਅਨੰਦ ਪਰਬਤ ਦਿੱਲੀ, ਅਰਜਨ (24) ਨਿਵਾਸੀ ਬਲਜੀਤ ਨਗਰ ਅਤੇ ਇਕ ਨਾਬਾਲਗ ਹੈ। ਇਸ ਮਾਮਲੇ ਪ੍ਰਤੀ ਇਕ ਰੇਹੜੀ ਤੇ ਸਬਜ਼ੀ ਵੇਚਣ ਵਾਲੇ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ ਕਿ ਉਹ ਸਬਜ਼ੀ ਮੰਡੀ ਜਾ ਰਿਹਾ ਸੀ ਅਤੇ ਰਸਤੇ ’ਚ ਇਨ੍ਹਾਂ ਮੁਲਜ਼ਮਾਂ ਨੇ ਕਟਰ ਵਿਖਾ ਕੇ ਉਸ ਦਾ ਮੋਬਾਈਲ ਖੋਹ ਲਿਆ ਅਤੇ ਉਸੇ ਸਮੇਂ ਫ਼ਰਾਰ ਹੋ ਗਏ। ਪੁਲਿਸ ਨੇ ਕਾਰਵਾਈ ਕਰਦੇ ਹੋਏ ਦੱਸੀ ਥਾਂ ਦੇ ਆਲੇ-ਦੁਆਲੇ ਦੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਵੇਖੀ ਅਤੇ ਬਰੀਕੀ ਨਾਲ ਜਾਂਚ ਕੀਤੀ। ਇਸ ਤੋਂ ਇਲਾਵਾ ਪੁਲਿਸ ਨੇ ਮੁਖਬਰਾਂ ਨੂੰ ਸਰਗਰਮ ਕੀਤਾ। ਪੁਲਿਸ ਨੂੰ ਇਸ ਮਾਮਲੇ ਪ੍ਰਤੀ ਇਕ ਗੁਪਤ ਜਾਣਕਾਰੀ ਮਿਲੀ। ਜਿਸ ’ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਪਹਿਲਾਂ ਨਾਬਾਲਗ ਨੂੰ ਕਾਬੂ ਕੀਤਾ ਅਤੇ ਬਾਅਦ ਵਿਚ ਉਸ ਦੇ ਦੋ ਸਾਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕਰ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ 14 ਹਰਿਆਣਾ ਬਟਾਲੀਅਨ ਐਨ. ਸੀ. ਸੀ. ਵਲੋਂ ਭਾਰਤੀ ਫੌਜ ’ਚ ਸ਼ਾਰਟ ਸਰਵਿਸ ਕਮਿਸ਼ਨ ਲਈ ਚੁਣੇ ਸਾਬਕਾ ਕੈਡਿਟ ਸਨਮਾਨਿਤ ਅਗਲੀ ਖ਼ਬਰ ਏਅਰ ਟਰੈਫਿਕ ਦਾ ਦੂਜੇ ਦਿਨ ਵੀ ਅਸਰ ਗਲਾਸਗੋ-ਐਡਿਨਬਰਾ ਦੀਆਂ ਉਡਾਣਾਂ ਰੱਦ, ਯਾਤਰੀ ਖੱਜਲ-ਖੁਆਰ
Ad Position 24