ਦੋ ਨਸ਼ਾ ਤਸਕਰਾਂ ਦੀਆਂ ਦੋ ਸਕਾਰਪੀਓ ਗੱਡੀਆਂ ਪੁਲਿਸ ਵਲੋਂ ਜ਼ਬਤ
ਸਿਰਸਾ, 9 ਨਵੰਬਰ (ਭੁਪਿੰਦਰ ਪੰਨੀਵਾਲੀਆ)-ਸਿਰਸਾ ਪੁਲਿਸ ਵੱਲੋਂ ਦੋ ਨਸ਼ਾ ਤਸਕਰਾਂ ਨਾਲ ਸਬੰਧਤ ਲਗਭਗ 31. 50 ਲੱਖ ਰੁਪਏ ਦੀਆਂ ਦੋ ਸਕਾਰਪੀਓ ਗੱਡੀਆਂ ਨੂੰ ਜ਼ਬਤ ਕਰ ਲਿਆ ਹੈ।
ਸਿਰਸਾ, 9 ਨਵੰਬਰ (ਭੁਪਿੰਦਰ ਪੰਨੀਵਾਲੀਆ)-ਸਿਰਸਾ ਪੁਲਿਸ ਵੱਲੋਂ ਦੋ ਨਸ਼ਾ ਤਸਕਰਾਂ ਨਾਲ ਸਬੰਧਤ ਲਗਭਗ 31.50 ਲੱਖ ਰੁਪਏ ਦੀਆਂ ਦੋ ਸਕਾਰਪੀਓ ਗੱਡੀਆਂ ਨੂੰ ਜ਼ਬਤ ਕਰ ਲਿਆ ਹੈ। ਪੁਲਿਸ ਕਾਰਵਾਈ ਵਿੱਚ ਨਾਥੂਸਰੀ ਚੋਪਟਾ ਥਾਣਾ ਖੇਤਰ ਦੇ ਪਿੰਡ ਦੜ੍ਹਬਾ ਕਲਾਂ ਦੇ ਵਾਸੀ ਜੈਵੀਰ ਦੀ ਸਕਾਰਪੀਓ ਗੱਡੀ ਅਤੇ ਰਾਣੀਆਂ ਚੁੰਗੀ ਦੇ ਵਾਸੀ ਅਰਪਨ ਦੀ ਸਕਾਰਪੀਓ ਗੱਡੀ ਸ਼ਾਮਲ ਹੈ। ਪੁਲਿਸ ਸੁਪਰਡੈਂਟ ਦੀਪਕ ਸਹਾਰਨ ਨੇ ਦੱਸਿਆ ਕਿ ਅਰਪਨ ਵਿਰੁੱਧ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ 10 ਕੇਸ ਦਰਜ ਹਨ। ਜੈਵੀਰ ਵਿਰੁੱਧ ਵੀ ਪੰਜ ਕੇਸ ਦਰਜ ਕੀਤੇ ਗਏ ਹਨ। ਜੈਵੀਰ ਨੂੰ ਇੱਕ ਤਸਕਰੀ ਮਾਮਲੇ ਵਿੱਚ 10 ਸਾਲ ਅਤੇ ਦੂਜੇ ਵਿੱਚ ਸੱਤ ਸਾਲ ਦੀ ਕੈਦ ਦੀ ਸਜ਼ਾ ਹੋ ਚੁੱਕੀ ਹੈ, ਜਦੋਂ ਕਿ ਤਿੰਨ ਕੇਸ ਅਜੇ ਵੀ ਅਦਾਲਤ ਵਿੱਚ ਵਿਚਾਰ ਅਧੀਨ ਹਨ। ਅਰਪਨ ਨੇ ਵਾਹਨ ਆਪਣੇ ਪਿਤਾ ਦੇ ਨਾਮ ’ਤੇ ਰਜਿਸਟਰ ਕਰਵਾਇਆ ਸੀ, ਜਿਸਦੀ ਪੁਲਿਸ ਨੇ ਜਾਂਚ ਦੌਰਾਨ ਪੁਸ਼ਟੀ ਕੀਤੀ ਅਤੇ ਕਾਰਵਾਈ ਕਰਨ ਤੋਂ ਬਾਅਦ ਜ਼ਬਤ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਹੁਣ ਉਹ ਨਾ ਤਾਂ ਵਾਹਨਾਂ ਨੂੰ ਕਿਸੇ ਹੋਰ ਦੇ ਨਾਮ ’ਤੇ ਵੇਚ ਸਕਣਗੇ ਅਤੇ ਨਾ ਹੀ ਟਰਾਂਸਫਰ ਕਰ ਸਕਣਗੇ।