17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਟੋਹਾਣਾ ਦੀ ਨੰਦੀਸ਼ਾਲਾ ’ਚ ਤੀਜ ਮਹਾਉਤਸਵ ਮੌਕੇ ਲੱਗਿਆ ਮੇਲਾ ਵੱਡੀ ਗਿਣਤੀ ਵਿੱਚ ਪਹੁੰਚੀਆਂ ਔਰਤਾਂ, ਹਰਿਆਣਵੀ ਕਲਾ ਦੇ ਖੂਬ ਰੰਗ ਬੰਨ੍ਹੇ

ਟੋਹਾਣਾ, 17 ਅਗਸਤ (ਮਨਜੀਤ ਸਿੰਘ) - ਟੋਹਾਣਾ ਸਥਿਤ ਸ਼ਿਵ ਨੰਦੀਸ਼ਾਲਾ ਵਿੱਚ ਤੀਜ ਮਹੋਤਸਵ ਬੜੇ ਉਤਸ਼ਾਹ ਅਤੇ ਰਵਾਇਤੀ ਰੰਗਾਂ ਨਾਲ ਮਨਾਇਆ ਗਿਆ। ਤੀਜ ਮਹੋਤਸਵ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ, ਬੱਚਿਆਂ ਅਤੇ ਸ਼ਹਿਰ ਵਾਸੀਆਂ ਨੇ ਸ਼ਿਰਕਤ ਕੀਤੀ।

Ad Position 21
No active advertisement
ਅਜੀਤ ਡੈਸਕ 18-08-2026
ਟੋਹਾਣਾ, 17 ਅਗਸਤ (ਮਨਜੀਤ ਸਿੰਘ) - ਟੋਹਾਣਾ ਸਥਿਤ ਸ਼ਿਵ ਨੰਦੀਸ਼ਾਲਾ ਵਿੱਚ ਤੀਜ ਮਹੋਤਸਵ ਬੜੇ ਉਤਸ਼ਾਹ ਅਤੇ ਰਵਾਇਤੀ ਰੰਗਾਂ ਨਾਲ ਮਨਾਇਆ ਗਿਆ। ਤੀਜ ਮਹੋਤਸਵ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ, ਬੱਚਿਆਂ ਅਤੇ ਸ਼ਹਿਰ ਵਾਸੀਆਂ ਨੇ ਸ਼ਿਰਕਤ ਕੀਤੀ। ਨੰਦੀਸ਼ਾਲਾ ਦਾ ਪੂਰਾ ਵਿਹੜਾ ਲੋਕਾਂ ਦੀ ਭੀੜ ਨਾਲ ਭਰਿਆ ਨਜ਼ਰ ਆਇਆ ਅਤੇ ਮਾਹੌਲ ਸਾਵਣ ਦੇ ਲੋਕ ਗੀਤਾਂ, ਝੂਲਿਆਂ ਅਤੇ ਨੱਚਣ-ਗਾਉਣ ਨਾਲ ਖੁਸ਼ਗਵਾਰ ਬਣਿਆ ਰਿਹਾ। ਮਹੋਤਸਵ ਦੌਰਾਨ ਔਰਤਾਂ ਨੇ ਰਵਾਇਤੀ ਪਹਿਰਾਵਿਆਂ ਵਿੱਚ ਸਜ-ਧਜ ਕੇ ਸ਼ਿਰਕਤ ਕੀਤੀ। ਕਈ ਔਰਤਾਂ ਨੇ ਸਾਵਣ ਦੇ ਰਵਾਇਤੀ ਗੀਤ ਗਾਏ ਅਤੇ ਲੋਕ-ਨਾਚ ਪੇਸ਼ ਕਰਕੇ ਤੀਜ ਦੀਆਂ ਪੁਰਾਣੀਆਂ ਰਵਾਇਤਾਂ ਨੂੰ ਜੀਵੰਤ ਕੀਤਾ। ਜਿਸ ਦਾ ਉਨ੍ਹਾਂ ਨੇ ਖੂਬ ਆਨੰਦ ਮਾਣਿਆ। ਤੀਜ ਮੇਲੇ ਦੀ ਖ਼ਾਸ ਖਿੱਚ ਵੱਖ-ਵੱਖ ਮਨੋਰੰਜਕ ਖੇਡਾਂ ਅਤੇ ਮੁਕਾਬਲੇ ਰਹੇ। ਬੱਚਿਆਂ ਤੋਂ ਲੈ ਕੇ ਬਜ਼ੁਰਗ ਔਰਤਾਂ ਤੱਕ ਨੇ ਇਨ੍ਹਾਂ ਗਤੀਵਿਧੀਆਂ ਵਿੱਚ ਉਤਸ਼ਾਹ ਨਾਲ ਹਿੱਸਾ ਲਿਆ। ਮੌਕੇ ’ਤੇ ਹਰਿਆਣਵੀ ਲੋਕ-ਗੀਤਾਂ ਦੀਆਂ ਧੁਨਾਂ ’ਤੇ ਔਰਤਾਂ ਨੇ ਨੱਚ ਕੇ ਖੁਸ਼ੀ ਸਾਂਝੀ ਕੀਤੀ ਅਤੇ ਪੁਰਾਣੇ ਸਮੇਂ ਦੇ ਤੀਜ ਮੇਲਿਆਂ ਦੀਆਂ ਯਾਦਾਂ ਤਾਜ਼ਾ ਕਰ ਦਿੱਤੀਆਂ। ਨੰਦੀਸ਼ਾਲਾ ਦੇ ਸੰਯੋਜਕ ਧਰਮਪਾਲ ਸੈਣੀ ਵੱਲੋਂ ਪਿਛਲੇ ਤੀਜ ਮੇਲਿਆਂ ਦੌਰਾਨ ਦੱਸਿਆ ਗਿਆ ਸੀ ਕਿ ਅਜਿਹੇ ਸਮਾਗਮ ਕਰਵਾਉਣ ਦਾ ਮਕਸਦ ਤੀਜ ਵਰਗੇ ਰਵਾਇਤੀ ਤਿਉਹਾਰਾਂ ਅਤੇ ਮੇਲਿਆਂ ਦੀ ਰਵਾਇਤ ਨੂੰ ਮੁੜ ਸੁਰਜੀਤ ਕਰਨਾ ਅਤੇ ਨਵੀਂ ਪੀੜ੍ਹੀ ਨੂੰ ਆਪਣੀ ਲੋਕ-ਸੱਭਿਆਚਾਰ ਨਾਲ ਜੋੜਨਾ ਹੈ। ਇਸ ਦੇ ਨਾਲ ਲੋਕਾਂ ਨੂੰ ਰੁਝੇਵਿਆਂ ਭਰੀ ਜ਼ਿੰਦਗੀ ਵਿੱਚੋਂ ਕੁਝ ਸਮਾਂ ਕੱਢ ਕੇ ਆਪਸੀ ਮਿਲਵਰਤਣ ਅਤੇ ਖੁਸ਼ੀ ਸਾਂਝੀ ਕਰਨ ਦਾ ਮੌਕਾ ਵੀ ਮਿਲਦਾ ਹੈ। ਵਧੀਆ ਪੇਸ਼ਕਾਰੀ ਕਰਨ ਵਾਲੀਆਂ ਔਰਤਾਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਗੁੜ ਦੇ ਗੁਲਗੁਲੇ ਖ਼ੂਬ ਵੰਡੇ ਗਏ। ਜ਼ਿਕਰਯੋਗ ਹੈ ਕਿ ਟੋਹਾਣਾ ਦੀ ਸ਼ਿਵ ਨੰਦੀਸ਼ਾਲਾ ਪਿਛਲੇ ਕਈ ਸਾਲਾਂ ਤੋਂ ਗਊ ਸੇਵਾ ਦੇ ਨਾਲ-ਨਾਲ ਮਨੁੱਖੀ ਸੇਵਾ ਅਤੇ ਸਮਾਜਿਕ ਗਤੀਵਿਧੀਆਂ ਲਈ ਵੀ ਜਾਣੀ ਜਾਂਦੀ ਹੈ। ਮਾਰਚ 2026 ਦੀ ਇੱਕ ਰਿਪੋਰਟ ਮੁਤਾਬਕ ਨੰਦੀਸ਼ਾਲਾ ਵਿੱਚ ਲਗਭਗ 1600 ਗਊਵੰਸ਼ ਦੀ ਸੇਵਾ ਕੀਤੀ ਜਾ ਰਹੀ ਹੈ ਅਤੇ ਇਸ ਨਾਲ ਇਲਾਕੇ ਦੇ ਕਈ ਪਿੰਡ ਵੀ ਜੁੜੇ ਹੋਏ ਹਨ। ਨੰਦੀਸ਼ਾਲਾ ਵੱਲੋਂ ਗਊ ਸੇਵਾ ਦੇ ਨਾਲ ਬੱਚਿਆਂ ਲਈ ਮੁਫ਼ਤ ਪੜ੍ਹਾਈ, ਲਾਇਬ੍ਰੇਰੀ ਅਤੇ ਬੁੱਕ ਬੈਂਕ ਵਰਗੇ ਉਪਰਾਲੇ ਵੀ ਕੀਤੇ ਜਾ ਰਹੇ ਹਨ। ਤੀਜ ਮਹੋਤਸਵ ਦੌਰਾਨ ਵੱਡੀ ਗਿਣਤੀ ਵਿੱਚ ਲੋਕਾਂ ਦੀ ਸ਼ਮੂਲੀਅਤ ਨੇ ਇਹ ਸਾਬਤ ਕੀਤਾ ਕਿ ਆਧੁਨਿਕ ਦੌਰ ਵਿੱਚ ਵੀ ਲੋਕ ਆਪਣੀਆਂ ਲੋਕ-ਰਵਾਇਤਾਂ, ਸਾਵਣ ਦੇ ਗੀਤਾਂ ਅਤੇ ਤਿਉਹਾਰਾਂ ਨਾਲ ਜੁੜੇ ਰਹਿਣਾ ਚਾਹੁੰਦੇ ਹਨ। ਨੰਦੀਸ਼ਾਲਾ ਵਿੱਚ ਲੱਗੇ ਇਸ ਤੀਜ ਮੇਲੇ ਨੇ ਮਾਹੌਲ ਨੂੰ ਪੂਰੀ ਤਰ੍ਹਾਂ ਮੇਲੇ ਦੇ ਰੰਗ ਵਿੱਚ ਰੰਗ ਦਿੱਤਾ। ਸ਼ਿਵ ਨੰਦੀਸ਼ਾਲਾ ਟੋਹਾਣਾ ਵਿਖੇ ਤੀਜ ਮਹੋਤਸਵ ਮੌਕੇ ਹਰਿਆਣਵੀ ਗੀਤ ਪੇਸ਼ ਕਰਦੀਆਂ ਹਰਿਆਣਵੀ ਮੁਟਿਆਰਾਂ।
Ad Position 22
No active advertisement
ਪਿਛਲੀ ਖ਼ਬਰ ਜਾਖਲ ਰੇਲਵੇ ਸਟੇਸ਼ਨ ਦੀ ਪਾਰਕਿੰਗ ’ਚ 20 ਮੋਟਰਸਾਈਕਲਾਂ ’ਚੋਂ ਪੈਟਰੋਲ ਚੋਰੀ ਦਾ ਮਾਮਲਾ ਭਖਿਆ * ਪੀੜਤ ਯਾਤਰੀਆਂ ਨੇ ਪਾਰ... ਅਗਲੀ ਖ਼ਬਰ ‘ ਸੇਵਕ ਜਥਾ ਬੰਬੇ’ ਦੇ ਮੁੜ ਤੋਂ ਸਰਬਸੰਮਤੀ ਨਾਲ ਪ੍ਰਧਾਨ ਚੁਣੇ ਗਏ ਰਾਮ ਸਿੰਘ ‘ਬੰਬੇ’ 1932 ਤੋਂ ਸਿੱਖੀ ਪ੍ਰਚਾਰ, ਪ੍ਰਸ...
Ad Position 24