17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

‘ ਸੇਵਕ ਜਥਾ ਬੰਬੇ’ ਦੇ ਮੁੜ ਤੋਂ ਸਰਬਸੰਮਤੀ ਨਾਲ ਪ੍ਰਧਾਨ ਚੁਣੇ ਗਏ ਰਾਮ ਸਿੰਘ ‘ਬੰਬੇ’ 1932 ਤੋਂ ਸਿੱਖੀ ਪ੍ਰਚਾਰ, ਪ੍ਰਸਾਰ ਅਤੇ ਸਮਾਜ ਸੇਵਾ ਨੂੰ ਪੂਰੀ ਤਰ੍ਹਾਂ ਸਮਰਪਿਤ ਹੈ ‘ਸੇਵਕ ਜਥਾ ਬੰਬੇ’

ਨਵੀਂ ਦਿੱਲੀ, 17 ਅਗਸਤ (ਜਗਤਾਰ ਸਿੰਘ)-ਸਿੱਖੀ ਪ੍ਰਚਾਰ ਪ੍ਰਸਾਰ ਅਤੇ ਸਮਾਜ ਸੇਵਾ ਦੇ ਖੇਤਰ ਵਿਚ ਅਹਿਮ ਜ਼ਿੰਮੇਵਾਰੀ ਨਿਭਾਉਣ ਵਾਲੀ ਸੁਹਿਰਦ ਸੰਸਥਾ ‘ਸੇਵਾ ਜਥਾ ਬੰਬੇ’ (ਰਜਿ:) ਦੀ ਹੋਈ ਚੋਣ ਵਿਚ ਰਾਮ ਸਿੰਘ ‘ਬੰਬੇ’ (ਮੁਖੀ ਯੂਨਾਈਟਿਡ ਸਿੰਘ ਸਭਾ ਫਾਊਂਡੇਸ਼ਨ)ਨੂੰ ਮੁੜ ਤੋਂ ਸਰਬਸੰਮਤੀ ਨਾਲ ਪ੍ਰਧਾਨ ਚੁਣ ਲਿਆ ਗਿਆ ਹੈ। ਇਸ ਤੋਂ ਇਲਾਵਾ ਲਾਲ ਸਿੰਘ ਨੂੰ ਮੀਤ ਪ੍ਰਧਾਨ,ਬਲਵਿੰਦਰ ਸਿੰਘ ਨੂੰ ਜਨਰਲ ਸਕੱਤਰ, ਪਰਮੀਤ ਸਿੰਘ ਤੇ ਅਨਮੋਲ ਸਿੰਘ ਨੂੰ ਸਹਾਇਕ ਸਕੱਤਰ ਅਤੇ ਰਣਦੀਪ ਸਿੰਘ ਨੂੰ ਖ਼ਜ਼ਾਨਚੀ ਚੁਣਿਆ ਗਿਆ ਹੈ।

Ad Position 21
No active advertisement
ਅਜੀਤ ਡੈਸਕ 18-08-2026
ਨਵੀਂ ਦਿੱਲੀ, 17 ਅਗਸਤ (ਜਗਤਾਰ ਸਿੰਘ)-ਸਿੱਖੀ ਪ੍ਰਚਾਰ ਪ੍ਰਸਾਰ ਅਤੇ ਸਮਾਜ ਸੇਵਾ ਦੇ ਖੇਤਰ ਵਿਚ ਅਹਿਮ ਜ਼ਿੰਮੇਵਾਰੀ ਨਿਭਾਉਣ ਵਾਲੀ ਸੁਹਿਰਦ ਸੰਸਥਾ ‘ਸੇਵਾ ਜਥਾ ਬੰਬੇ’ (ਰਜਿ:) ਦੀ ਹੋਈ ਚੋਣ ਵਿਚ ਰਾਮ ਸਿੰਘ ‘ਬੰਬੇ’ (ਮੁਖੀ ਯੂਨਾਈਟਿਡ ਸਿੰਘ ਸਭਾ ਫਾਊਂਡੇਸ਼ਨ)ਨੂੰ ਮੁੜ ਤੋਂ ਸਰਬਸੰਮਤੀ ਨਾਲ ਪ੍ਰਧਾਨ ਚੁਣ ਲਿਆ ਗਿਆ ਹੈ। ਇਸ ਤੋਂ ਇਲਾਵਾ ਲਾਲ ਸਿੰਘ ਨੂੰ ਮੀਤ ਪ੍ਰਧਾਨ,ਬਲਵਿੰਦਰ ਸਿੰਘ ਨੂੰ ਜਨਰਲ ਸਕੱਤਰ, ਪਰਮੀਤ ਸਿੰਘ ਤੇ ਅਨਮੋਲ ਸਿੰਘ ਨੂੰ ਸਹਾਇਕ ਸਕੱਤਰ ਅਤੇ ਰਣਦੀਪ ਸਿੰਘ ਨੂੰ ਖ਼ਜ਼ਾਨਚੀ ਚੁਣਿਆ ਗਿਆ ਹੈ। ਦੱਸਣਯੋਗ ਹੈ ਕਿ 1932 ਵਿਚ ਆਪਣੀ ਸਥਾਪਨਾ ਤੋਂ ਲੈ ਕੇ ਹੁਣ ਤੱਕ ਇਸ ਜਥੇ ਵੱਲੋਂ ਸਿੱਖੀ ਪ੍ਰਚਾਰ ਪ੍ਰਸਾਰ ਤੇ ਸੇਵਾ ਦੇ ਖੇਤਰ ਵਿਚ ਵਡਮੁੱਲਾ ਯੋਗਦਾਨ ਪਾਇਆ ਜਾ ਰਿਹਾ ਹੈ ਅਤੇ ਪੂਰੀ ਮੁੰਬਈ ਤੋਂ ਮੈਂਬਰ ਇਸ ਨਾਲ ਜੁੜੇ ਹੋਏ ਹਨ। ਸਰਬਸੰਮਤੀ ਨਾਲ ਮੁੜ ਤੋਂ ਪ੍ਰਧਾਨ ਚੁਣੇ ਜਾਣ ਤੋਂ ਬਾਅਦ ਰਾਮ ਸਿੰਘ ’ਬੰਬੇ’ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਹਿਲਾਂ ਵਾਂਗ ਹੀ ਉਨ੍ਹਾਂ ਦੀ ਟੀਮ ਆਪਣੀ ਹਰ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣ ’ਚ ਕੋਈ ਕਸਰ ਨਹੀਂ ਛੱਡੇਗੀ। ਪਿਛਲੀਆਂ ਕਈ ਸਾਲਾਂ ਦੌਰਾਨ ਨਿਭਾਈਆਂ ਗਈਆਂ ਸੇਵਾਵਾਂ ਦਾ ਜ਼ਿਕਰ ਕਰਦਿਆਂ ਰਾਮ ਸਿੰਘ ‘ਬੰਬੇ’ ਨੇ ਇਹ ਵੀ ਦੱਸਿਆ ਕਿ ਹੋਰਨਾ ਤੋਂ ਇਲਾਵਾ ਸਾਲ 2008 ਵਿਚ ਸ਼੍ਰੀ ਹਜ਼ੂਰ ਸਾਹਿਬ ਵਿਖੇ ਗੁਰਤਾਗੱਦੀ ਸਬੰਧੀ ਸਮਾਗਮਾਂ ਵਿਚ ਮੁੱਖ ਸਮਾਗਮ ਤੇ ਸਟੇਜ ਦੀ ਪੂਰੀ ਸੇਵਾ ਉਨ੍ਹਾਂ ਦੀ ਹੀ ਅਗਵਾਈ ਵਿਚ ‘ਸੇਵਾ ਜਥਾ ਬੰਬੇ’ ਵੱਲੋਂ ਹੀ ਨਿਭਾਈ ਗਈ ਸੀ । ਇਸ ਤੋਂ ਇਲਾਵਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸਮਾਗਮ ਦੌਰਾਨ ਅਨੰਦਪੁਰ ਸਾਹਿਬ ਵਿਖੇ ਵੀ ਸੇਵਾਵਾ ਨਿਭਾਈਆਂ ਗਈਆਂ ਸੀ। ਇੱਥੇ ਦੱਸਣਯੋਗ ਹੈ ਕਿ ਰਾਮ ਸਿੰਘ ਬੰਬੇ , ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਰਮ ਪ੍ਰਚਾਰ ਲਈ ਤਿੰਨ ਸੂਬਿਆਂ ਦੇ ਆਨਰੇਰੀ ਇੰਚਾਰਜ ਦੀ ਸੇਵਾਵਾਂ ਵੀ ਨਿਭਾ ਰਹੇ ਹਨ। ਉਨ੍ਹਾਂ ਕਿਹਾ ਕਿ ਸਾਰੀ ਟੀਮ ਪਹਿਲਾਂ ਵਾਂਗ ਹੀ ਇੱਕਜੁੱਟ ਹੋ ਕੇ ਸਿੱਖੀ ਪ੍ਰਚਾਰ ਪ੍ਰਸਾਰ ਤੇ ਹੋਰ ਸੇਵਾਵਾਂ ਵਧ ਚੜ੍ਹ ਕੇ ਨਿਭਾਉਣ ਲਈ ਹਮੇਸ਼ਾ ਤਤਪਰ ਰਹੇਗੀ । ਨਵੀਂ ਚੁਣੀ ਗਈ ਕਮੇਟੀ ਵਿਚ ਕ੍ਰਿਪਾਲ ਸਿੰਘ ਨੂੰ ਜਥੇਦਾਰ, ਚੰਦਰਸ਼ੇਖਰ ਸਿੰਘ, ਦਵਿੰਦਰ ਸਿੰਘ ਘਾਟਕੋਪਰ ਦਵਿੰਦਰ ਸਿੰਘ (ਚੈਂਬੂਰ) ਪਰਮਿੰਦਰ ਸਿੰਘ (ਚੈਂਬੂਰ) ਨੂੰ ਸਹਾਇਕ ਜਥੇਦਾਰ, ਸਤਿੰਦਰ ਸਿੰਘ ਨੂੰ ਆਡੀਟਰ, ਸ਼ੇਰ ਸਿੰਘ ਸਟੋਰ ਕੀਪਰ, ਪਿਆਰਾ ਸਿੰਘ ਨੂੰ ਸਹਾਇਕ ਸਟੋਰ ਕੀਪਰ ਚੁਣਿਆ ਗਿਆ ਹੈ ।ਇਸ ਤੋਂ ਇਲਾਵਾ ਸੁਰਿੰਦਰ ਸਿੰਘ ਰਾਠੌਰ,ਤਾਰਾ ਸਿੰਘ,ਗੁਰਮੀਤ ਸਿੰਘ,ਨਿਰਵੈਰ ਸਿੰਘ,ਜਸਬੀਰ ਸਿੰਘ,ਗੁਰਨਾਮ ਸਿੰਘ ਦਾ ਨਾਂਅ ਕਮੇਟੀ ਮੈਂਬਰ ਵੱਜੋ ਸ਼ਾਮਿਲ ਹੈ।
Ad Position 22
No active advertisement
ਪਿਛਲੀ ਖ਼ਬਰ ਟੋਹਾਣਾ ਦੀ ਨੰਦੀਸ਼ਾਲਾ ’ਚ ਤੀਜ ਮਹਾਉਤਸਵ ਮੌਕੇ ਲੱਗਿਆ ਮੇਲਾ ਵੱਡੀ ਗਿਣਤੀ ਵਿੱਚ ਪਹੁੰਚੀਆਂ ਔਰਤਾਂ, ਹਰਿਆਣਵੀ ਕਲਾ ਦੇ ਖ... ਅਗਲੀ ਖ਼ਬਰ ਦੇਸ਼ ਦੇ ਨੌਜਵਾਨਾਂ ਨੂੰ ਗੁਮਰਾਹ ਕਰਨ ਤੇ ਅਸ਼ਲੀਲਤਾ ਪਰੋਸਣ ਵਾਲੀਆਂ ਵੈੱਬਸਾਈਟਾਂ ’ਤੇ ਪਾਬੰਦੀ ਲਗਾਏ ਸਰਕਾਰ-ਮਲਸੀਆਂ
Ad Position 24