10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-06-2026

35 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਮਾਮਲੇ ਦੀ ਕਾਰਵਾਈ ਦਾ ਏਸੀਬੀ ਇੰਚਾਰਜ ਵਜਿੰਦਰ ਸਿੰਘ ਨੇ ਕੀਤਾ ਖੁਲਾਸਾ

Ad Position 21
No active advertisement
ਅਜੀਤ ਡੈਸਕ 24-06-2026

ਟੋਹਾਣਾ, 23 ਜੂਨ (ਮਨਜੀਤ ਸਿੰਘ)- ਪੁਲਿਸ ਥਾਣਾ ਸਦਰ ਟੋਹਾਣਾ ਵਿੱਚ ਤਾਇਨਾਤ ਸਬ-ਇੰਸਪੈਕਟਰ (ਐੱਸਆਈ) ਮਹਿੰਦਰ ਸਿੰਘ ਨੂੰ ਐਂਟੀ ਕਰਪਸ਼ਨ ਬਿਊਰੋ (ਏਸੀਬੀ) ਜੀਂਦ ਦੀ ਟੀਮ ਨੇ 35 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ ਸੀ। ਇਸ ਮਾਮਲੇ ਸਬੰਧੀ ਏਸੀਬੀ ਇੰਚਾਰਜ ਇੰਸਪੈਕਟਰ ਵਜਿੰਦਰ ਸਿੰਘ ਵਲੋਂ ਪੱਤਰਕਾਰਾਂ ਨੂੰ ਦਿੱਤੀ ਜਾਣਕਾਰੀ ਅਨੁਸਾਰ ਟੋਹਾਣਾ ਲਾਗਲੇ ਪਿੰਡ ਨਾਂਗਲਾ ਦੇ ਰਹਿਣ ਵਾਲੇ ਰਾਕੇਸ਼ ਖ਼ਿਲਾਫ਼ ਰੋਡਵੇਜ਼ ਵਿਭਾਗ ਵੱਲੋਂ ਗਲਤ ਤਰੀਕੇ ਨਾਲ ਪਾਸ ਬਣਵਾਉਣ ਦੇ ਦੋਸ਼ ਹੇਠ ਪੁਲਿਸ ਥਾਣਾ ਸਦਰ ਟੋਹਾਣਾ ਵਿੱਚ ਦਰਖ਼ਾਸਤ ਦਿੱਤੀ ਗਈ ਸੀ। ਮਾਮਲੇ ਦੀ ਕਾਰਵਾਈ ਨੂੰ ਲੈ ਕੇ ਐੱਸਆਈ ਮਹਿੰਦਰ ਸਿੰਘ ਨੇ ਰਾਕੇਸ਼ ਪਾਸੋਂ ਪਿੰਡ ਨਾਂਗਲਾ ਘਰ ਜਾ ਕੇ ਕੇਸ ਰਫਾ-ਦਫਾ ਕਰਵਾਉਣ ਲਈ ਪਹਿਲਾਂ 72 ਹਜ਼ਾਰ ਰੁਪਏ ਦੀ ਮੰਗ ਕੀਤੀ, ਜੋ ਬਾਅਦ ਵਿੱਚ 35 ਹਜ਼ਾਰ ਰੁਪਏ ਵਿੱਚ ਤੈਅ ਹੋ ਗਈ। ਏਸੀਬੀ ਇੰਚਾਰਜ ਇੰਸਪੈਕਟਰ ਵਜਿੰਦਰ ਸਿੰਘ ਨੇ ਦੱਸਿਆ ਕਿ ਰਾਕੇਸ਼ ਨੇ ਇਸ ਸਬੰਧੀ ਐਂਟੀ ਕਰਪਸ਼ਨ ਬਿਊਰੋ ਨਾਲ ਸੰਪਰਕ ਕਰਕੇ ਸ਼ਿਕਾਇਤ ਦਰਜ ਕਰਵਾਈ। ਸ਼ਿਕਾਇਤ ਮਿਲਣ ਉਪਰੰਤ ਏਸੀਬੀ ਜੀਂਦ ਦੇ ਇੰਸਪੈਕਟਰ ਮਹਿੰਦਰ ਦੀ ਅਗਵਾਈ ਹੇਠ ਇੱਕ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ। ਏਸੀਬੀ ਟੀਮ ਨੇ ਯੋਜਨਾਬੱਧ ਢੰਗ ਨਾਲ ਜਾਲ ਵਿਛਾ ਕੇ 500-500 ਰੁਪਏ ਦੇ 70 ਨੋਟਾਂ ‘ਤੇ ਕੈਮੀਕਲ ਲਗਾ ਕੇ ਸ਼ਿਕਾਇਤਕਰਤਾ ਨੂੰ ਸੌਂਪੇ। ਤੈਅ ਯੋਜਨਾ ਮੁਤਾਬਕ ਜਦੋਂ ਸ਼ਿਕਾਇਤਕਰਤਾ ਨੇ ਸਦਰ ਥਾਣੇ ਪਹੁੰਚ ਕੇ ਐੱਸਆਈ ਮਹਿੰਦਰ ਸਿੰਘ ਨੂੰ ਰਿਸ਼ਵਤ ਦੀ ਰਕਮ ਦਿੱਤੀ ਤਾਂ ਏਸੀਬੀ ਟੀਮ ਨੇ ਤੁਰੰਤ ਕਾਰਵਾਈ ਕਰਦਿਆਂ ਛਾਪਾ ਮਾਰ ਕੇ ਉਸ ਨੂੰ ਮੌਕੇ ‘ਤੇ ਹੀ ਕਾਬੂ ਕਰ ਲਿਆ। ਤਲਾਸ਼ੀ ਦੌਰਾਨ ਐੱਸਆਈ ਮਹਿੰਦਰ ਸਿੰਘ ਕੋਲੋਂ 35 ਹਜ਼ਾਰ ਰੁਪਏ ਦੀ ਰਿਸ਼ਵਤ ਦੀ ਰਕਮ ਬਰਾਮਦ ਹੋਈ। ਗ੍ਰਿਫ਼ਤਾਰੀ ਤੋਂ ਬਾਅਦ ਏਸੀਬੀ ਟੀਮ ਨੇ ਉਸ ਦੇ ਹੱਥ ਧੁਵਾਏ, ਜਿਸ ਦੌਰਾਨ ਪਾਣੀ ਦਾ ਰੰਗ ਬਦਲ ਗਿਆ ਅਤੇ ਰਿਸ਼ਵਤ ਲੈਣ ਦੀ ਪੁਸ਼ਟੀ ਹੋਈ। ਏਸੀਬੀ ਇੰਚਾਰਜ ਇੰਸਪੈਕਟਰ ਵਜਿੰਦਰ ਸਿੰਘ ਨੇ ਦੱਸਿਆ ਕਿ ਹਰਿਆਣਾ ਸਰਕਾਰ ਦੀ ਜ਼ੀਰੋ ਟੋਲਰੈਂਸ ਨੀਤੀ ਅਤੇ ਡੀਜੀਪੀ ਹਰਿਆਣਾ ਅਤੇ ਉੱਚ ਅਧਿਕਾਰੀਆਂ ਦੇ ਸਖ਼ਤ ਨਿਰਦੇਸ਼ਾਂ ਤਹਿਤ ਇਹ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਡਾ. ਏ.ਐਸ. ਚਾਵਲਾ ਅਤੇ ਐਸਪੀ ਮਮਤਾ ਖਰਬ ਵਲੋਂ ਰਿਸ਼ਵਤ ਮਾਮਲੇ ਸਬੰਧੀ ਜਾਰੀ ਕੀਤੀਆਂ ਹਿਦਾਇਤਾਂ ਅਨੁਸਾਰ ਕਿਸੇ ਵੀ ਭ੍ਰਿਸ਼ਟ ਅਧਿਕਾਰੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਏਸੀਬੀ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਦੋਸ਼ੀ ਪੁਲਿਸ ਅਧਿਕਾਰੀ ਖ਼ਿਲਾਫ਼ ਭ੍ਰਿਸ਼ਟਾਚਾਰ ਨਿਵਾਰਣ ਕਾਨੂੰਨ ਤਹਿਤ ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਇਸ ਘਟਨਾ ਨੇ ਇੱਕ ਵਾਰ ਫਿਰ ਸਰਕਾਰੀ ਵਿਭਾਗਾਂ ਵਿੱਚ ਭ੍ਰਿਸ਼ਟਾਚਾਰ ਦੇ ਮਾਮਲਿਆਂ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।

Ad Position 22
No active advertisement
ਪਿਛਲੀ ਖ਼ਬਰ ਦੇਸ਼ ਵਿੱਚ ਵਧ ਰਹੀਆਂ ਅੱਗ ਦੀਆਂ ਘਟਨਾਵਾਂ ਗੰਭੀਰ ਚਿੰਤਾ ਦਾ ਵਿਸ਼ਾ : ਕੁਮਾਰੀ ਸ਼ੈਲਜਾ ਅਗਲੀ ਖ਼ਬਰ ਭਾਜਪਾ ਦੇ ਨਵ-ਨਿਯੁਕਤ ਕਾਰਜਕਾਰੀ ਪ੍ਰਧਾਨ ਰਮੇਸ਼ ਸੈਣੀ ਦਾ ਜਿੰਦਲ ਹਾਊਸ ਵਿਖੇ ਕੀਤਾ ਨਿੱਘਾ ਸਵਾਗਤ
Ad Position 24