10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਵਿਗੜਿਆ ਬੱਸ ਦਾ ਸੰਤੁਲਨ, ਬਸ ਪਲਟਣੋ ਬਚੀ

ਜਗਰਾਉਂ (ਲੁਧਿਆਣਾ), 10 ਅਕਤੂਬਰ (ਕੁਲਦੀਪ ਸਿੰਘ ਲੋਹਟ)- ਜਗਰਾਉਂ ਨੇੜੇ ਮੱਲ੍ਹਾ ਤੋਂ ਡੱਲਾ ਪਿੰਡ ਨੂੰ ਜਾਂਦੀ ਲਿੰਕ ਸੜਕ ’ਤੇ ਉਸ ਸਮੇਂ ਵੱਡਾ...

Ad Position 21
No active advertisement
ਅਜੀਤ ਡੈਸਕ 10-10-2026

ਜਗਰਾਉਂ (ਲੁਧਿਆਣਾ), 10 ਅਕਤੂਬਰ (ਕੁਲਦੀਪ ਸਿੰਘ ਲੋਹਟ)-  ਜਗਰਾਉਂ ਨੇੜੇ ਮੱਲ੍ਹਾ ਤੋਂ ਡੱਲਾ ਪਿੰਡ ਨੂੰ ਜਾਂਦੀ ਲਿੰਕ ਸੜਕ ’ਤੇ ਉਸ ਸਮੇਂ ਵੱਡਾ ਹਾਦਸਾ ਹੋਣੋਂ ਟਲ ਗਿਆ, ਜਦੋਂ ਬਿਲਾਸਪੁਰ ਤੋਂ ਜਗਰਾਉਂ ਜਾ ਰਹੀ ਬੱਸ ਕਾਰ ਨੂੰ ਪਾਸ ਦਿੰਦਿਆਂ ਪਲਟਣ ਤੋਂ ਮਸਾਂ ਬਚੀ। ਇਸ ਘਟਨਾ ਦੌਰਾਨ ਬੱਸ ਵਿਚ ਸਵਾਰ ਸਵਾਰੀਆਂ ਦੇ ਸਾਹ ਸੂਤੇ ਗਏ ਅਤੇ ਕੁੱਝ ਸਮੇਂ ਲਈ ਦਹਿਸ਼ਤ ਦਾ ਮਾਹੌਲ ਬਣ ਗਿਆ।

ਪ੍ਰਾਪਤ ਜਾਣਕਾਰੀ ਅਨੁਸਾਰ, ਪੀ.ਬੀ. 13 ਬੀ.ਐੱਮ. 9505 ਨੰਬਰ ਦੀ ਇਹ ਬੱਸ ਬਿਲਾਸਪੁਰ ਤੋਂ ਜਗਰਾਉਂ ਵੱਲ ਜਾ ਰਹੀ ਸੀ। ਜਦੋਂ ਬੱਸ ਮੱਲ੍ਹਾ ਤੋਂ ਡੱਲਾ ਪਿੰਡ ਨੂੰ ਜਾਂਦੀ ਲਿੰਕ ਸੜਕ ’ਤੇ ਪਹੁੰਚੀ ਤਾਂ ਸਾਹਮਣੇ ਤੋਂ ਆ ਰਹੀ ਕਾਰ ਨੂੰ ਰਸਤਾ ਦੇਣ ਲਈ ਬੱਸ ਨੂੰ ਸੜਕ ਦੇ ਕਿਨਾਰੇ ਵੱਲ ਕਰਨਾ ਪਿਆ। ਇਸ ਦੌਰਾਨ ਸੜਕ ਦੇ ਨਾਲ ਲੱਗਦਾ ਕੱਚਾ ਰਸਤਾ ਭਾਰ ਪੈਣ ਕਾਰਨ ਦਬ ਗਿਆ, ਜਿਸ ਨਾਲ ਬੱਸ ਦਾ ਸੰਤੁਲਨ ਵਿਗੜਨ ਦੀ ਸਥਿਤੀ ਬਣ ਗਈ।

ਬੱਸ ਦੇ ਪਲਟਣ ਦਾ ਖ਼ਤਰਾ ਪੈਦਾ ਹੋਣ ਕਾਰਨ ਸਵਾਰੀਆਂ ਵਿਚ ਘਬਰਾਹਟ ਫੈਲ ਗਈ। ਤੰਗ ਲਿੰਕ ਸੜਕ ’ਤੇ ਵਾਹਨਾਂ ਨੂੰ ਲੰਘਣ ਸਮੇਂ ਪੈਦਾ ਹੋਈ ਇਸ ਸਥਿਤੀ ਨੇ ਇਕ ਵੱਡੇ ਹਾਦਸੇ ਦਾ ਖ਼ਦਸ਼ਾ ਪੈਦਾ ਕਰ ਦਿੱਤਾ ਸੀ। ਬੱਸ ਪਲਟਣ ਤੋਂ ਬਚ ਗਈ ਅਤੇ ਸੰਭਾਵੀ ਹਾਦਸਾ ਟਲ ਗਿਆ। ਜੇਕਰ ਬੱਸ ਸੰਤੁਲਨ ਗੁਆ ਕੇ ਪਲਟ ਜਾਂਦੀ ਤਾਂ ਸਵਾਰੀਆਂ ਦੀ ਜਾਨ-ਮਾਲ ਦਾ ਭਾਰੀ ਨੁਕਸਾਨ ਹੋ ਸਕਦਾ ਸੀ। ਬਸ ਕੰਡਕਟਰ ਨੇ ਦੱਸਿਆ ਕਿ ਸੜਕ ਦੇ ਸਾਈਡਾਂ 'ਤੇ ਜਗਾਂ ਨਾਮਾਤਰ ਹੈ ਤੇ ਕਿਸਾਨਾਂ ਵਲੋਂ ਕੱਚੇ ਰਾਹ ਨੂੰ ਕੱਟਕੇ ਖੇਤਾਂ ਵਿਚ ਮਿਲਾਇਆ ਜਾ ਰਿਹਾ ਹੈ। ਇਸ ਘਟਨਾ ਨੇ ਲਿੰਕ ਸੜਕਾਂ ਦੀ ਚੌੜਾਈ, ਕਿਨਾਰਿਆਂ ਦੀ ਮਜ਼ਬੂਤੀ ਅਤੇ ਵਾਹਨਾਂ ਦੀ ਆਵਾਜਾਈ ਲਈ ਲੋੜੀਂਦੀ ਥਾਂ ਦੀ ਅਹਿਮੀਅਤ ਨੂੰ ਮੁੜ ਉਜਾਗਰ ਕੀਤਾ ਹੈ।

Ad Position 22
No active advertisement
ਪਿਛਲੀ ਖ਼ਬਰ ਨੌਜਵਾਨ ਦੀ ਭੇਦਭਰੀ ਹਾਲਤ ਵਿਚ ਨਹਿਰ ਵਿਚੋਂ ਮਿਲੀ ਲਾਸ਼ ਅਗਲੀ ਖ਼ਬਰ ਝੋਨਾ ਖਰੀਦ ’ਤੇ ਸ਼ੈਲਰ ਮਾਲਕਾਂ ਦਾ ਸਖ਼ਤ ਫ਼ੈਸਲਾ, ਉਲੰਘਣਾ ਕਰਨ ’ਤੇ ਇਕ ਲੱਖ ਰੁਪਏ ਜ਼ੁਰਮਾਨਾ
Ad Position 24